ਨਿਊਜ਼ੀਲੈਂਡ ਜਵਾਲਾਮੁਖੀ ਧਮਾਕੇ 'ਚ ਝੁਲਸਿਆ ਹਨੀਮੂਨ ਮਨਾਉਣ ਗਿਆ ਅਮਰੀਕੀ ਜੋੜਾ

12/11/2019 5:01:44 PM

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਦੇ ਵ੍ਹਾਈਟ ਟਾਪੂ 'ਤੇ ਸੋਮਵਾਰ ਨੂੰ ਜਵਾਲਾਮੁਖੀ ਵਿਚ ਧਮਾਕਾ ਹੋਇਆ। ਇਸ ਧਮਾਕੇ ਵਿਚ ਹਨੀਮੂਨ ਮਨਾ ਰਿਹਾ ਇਕ ਅਮਰੀਕੀ ਜੋੜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਅਮਰੀਕੀ ਜੋੜੇ  ਲੋਰੇਨ ਅਰੇ (32) ਅਤੇ ਮੈਥਿਊ ਉਰੇ (36) ਨੇ ਸੋਮਵਾਰ ਨੂੰ ਵਰਜੀਨੀਆ, ਰਿਚਮੰਡ ਸਥਿਤ ਘਰ ਵਿਚ ਪਰਿਵਾਰ ਨੂੰ ਫੋਨ ਕੀਤਾ ਕਿ ਉਹ ਟਾਪੂ 'ਤੇ ਹਨ। ਉਦੋਂ ਮੈਥਿਊ ਨੇ ਮਜ਼ਾਕ ਵਿਚ ਕਿਹਾ,''ਅਸੀਂ ਬਹੁਤ ਖੁਸ਼ ਹਾਂ ਕਿ ਇੱਥੇ ਜਵਾਲਾਮੁਖੀ ਕਿਰਿਆਸ਼ੀਲ ਨਹੀਂ ਹੈ।'' ਇਸ ਦੇ ਥੋੜ੍ਹੀ ਦੇਰ ਬਾਅਦ ਹੀ ਦੁਪਹਿਰ ਵੇਲੇ ਜਵਾਲਾਮੁਖੀ ਵਿਚ ਧਮਾਕਾ ਹੋ ਗਿਆ। ਇਸ ਵਿਚ ਜੋੜਾ ਬੁਰੀ ਤਰ੍ਹਾਂ ਝੁਲਸ ਗਿਆ। ਇਸ ਦੀ ਜਾਣਕਾਰੀ ਜੋੜੇ ਨੇ ਰਾਤ ਨੂੰ ਵੋਇਸ ਮੇਲ ਜ਼ਰੀਏ ਪਰਿਵਾਰ ਨੂੰ ਦਿੱਤੀ। ਨਾਲ ਹੀ ਜਿੰਨੀ ਜਲਦੀ ਹੋ ਸਕੇ ਅਗਲੀ ਜਾਣਕਾਰੀ ਦੇਣ ਦਾ ਵਾਅਦਾ ਕੀਤਾ। ਇਸ ਦੇ ਬਾਅਦ ਤੋਂ ਪਰਿਵਾਰ ਨੂੰ ਉਹਨਾਂ ਦੀ ਕੋਈ ਸੂਚਨਾ ਨਹੀਂ ਮਿਲੀ।

32 ਸਾਲਾ ਲਾਰੇਨ ਉਰੇ ਦੀ ਮਾਂ ਬਾਰਬਰਾ ਬਰਹਮ ਨੇ 'ਦੀ ਵਾਸ਼ਿੰਗਟਨ ਪੋਸਟ' ਨੂੰ ਦੱਸਿਆ। ਬੱਚਿਆਂ ਨੂੰ ਜਵਾਲਾਮੁਖੀ ਵਿਚ ਅਚਾਨਕ ਧਮਾਕਾ ਹੋਣ ਦਾ ਖਦਸ਼ਾ ਸੀ। ਇਸ ਲਈ ਉਹਨਾਂ ਨੇ ਉੱਥੋਂ ਜਾਣ ਦੀ ਯੋਜਨਾ ਬਣਾਈ। ਇਹ ਜੋੜਾ ਰੋਇਲ ਕੈਰੇਬੀਅਨ ਕਰੂਜ਼ ਸ਼ਿਪ ਜ਼ਰੀਏ ਨਿਊਜ਼ੀਲੈਂਡ ਦੇ ਟਾਰੰਗਾ ਡਾਕਯਾਰਡ ਪਹੁੰਚਿਆ ਸੀ। ਜਵਾਲਾਮੁਖੀ ਧਮਾਕੇ ਦੇ ਬਾਅਦ ਨਿਊਜ਼ੀਲੈਂਡ ਕਰੂਜ਼ ਐਸੋਸੀਏਸ਼ਨ ਅਧਿਕਾਰੀ ਕੇਵਿਨ ਓ ਸੁਲੀਵਨ ਨੇ ਯਾਤਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਪ੍ਰਤੀ ਚਿੰਤਾ ਜ਼ਾਹਰ ਕੀਤੀ। ਅਮਰੀਕੀ ਪਰਿਵਾਰ ਦਾ ਕਹਿਣਾ ਹੈ ਕਿ ਫਿਲਹਾਲ ਉਹਨਾਂ ਕੋਲ ਕੋਈ ਸੂਚਨਾ ਨਹੀਂ ਹੈ ਕਿ ਉਹਨਾਂ ਦੇ ਬੱਚੇ ਕਿਸ ਹਾਲ ਵਿਚ ਹਨ।

ਉਹਨਾਂ ਨੂੰ ਸੋਮਵਾਰ ਦੇਰ ਰਾਤ ਰੋਇਲ ਕੈਰੇਬੀਅਨ ਇਨਵੈਸਟੀਗੇਸ਼ਨ ਤੋਂ ਬੇਟੀ ਲਾਰੇਨ ਨੂੰ ਲੈ ਕੇ ਕਾਲ ਆਈ ਸੀ। ਜਿਸ ਵਿਚ ਜੋੜੇ ਦੇ ਟਾਪੂ ਤੋਂ ਸ਼ਿਪ 'ਤੇ ਵਾਪਸ ਨਾ ਪਰਤਣ ਦੀ ਜਾਣਕਾਰੀ ਦਿੱਤੀ ਗਈ ਸੀ।ਇਸ ਦੇ ਬਾਅਦ ਲਾਰੇਨ ਦੀ ਮਾਂ ਨੇ ਦੱਸਿਆ ਕਿ ਮੈਥਿਊ ਦੀ ਮਾਂ ਨੇ ਫੋਨ 'ਤੇ ਵੋਇਸ ਮੇਲ ਮਿਲਣ ਦੀ ਗੱਲ ਕਹੀ ਸੀ। ਇੱਥੇ ਦੱਸ ਦਈਏ ਕਿ ਸੋਮਵਾਰ ਨੂੰ ਹੋਏ ਜਵਾਲਾਮੁਖੀ ਧਮਾਕੇ ਵਿਚ 6 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਮੰਗਲਵਾਰ ਦੁਪਹਿਰ ਤੱਕ 8 ਲੋਕ ਲਾਪਤਾ ਸਨ। ਅਧਿਕਾਰੀਆਂ ਦੇ ਮੁਤਾਬਕ ਜਦੋਂ ਜਵਾਲਾਮੁਖੀ ਫੱਟਿਆ ਉਦੋਂ ਉਸ ਦੇ ਆਲੇ-ਦੁਆਲੇ 100 ਤੋਂ ਵੱਧ ਲੋਕ ਮੌਜੂਦ ਸਨ। ਇਹਨਾਂ ਵਿਚ ਜ਼ਿਆਦਾਤਰ ਸੈਲਾਨੀ ਹਨ।


Vandana

Content Editor

Related News