ਸਮੁੰਦਰ ''ਚ 32 ਦਿਨ ਭਟਕਦੇ ਰਹੇ 4 ਲੋਕ, ਇੰਝ ਬਚਾਈ ਜਾਨ

02/12/2020 2:11:53 PM

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਵਿਚ 4 ਲੋਕਾਂ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਹ ਪ੍ਰਸ਼ਾਂਤ ਮਹਾਸਾਗਰ ਵਿਚ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਤੱਕ ਭਟਕਦੇ ਰਹੇ। ਇਸ ਦੌਰਾਨ ਜ਼ਿੰਦਾ ਰਹਿਣ ਲਈ ਉਹਨਾਂ ਨੇ ਨਾਰੀਅਲ ਖਾਧੇ ਅਤੇ ਮੀਂਹ ਦਾ ਪਾਣੀ ਪੀਤਾ। ਇਹਨਾਂ ਲੋਕਾਂ ਵਿਚੋਂ ਇਕ ਨੇ ਦੱਸਿਆ ਕਿ ਇਸ ਦੌਰਾਨ ਅਸੀਂ 8 ਲੋਕ ਇਕੱਠੇ ਸੀ ਜਿਸ ਵਿਚ ਇਕ 12 ਸਾਲਾ ਬੱਚੀ ਵੀ ਸੀ। ਇਹਨਾਂ 8 ਲੋਕਾਂ ਵਿਚੋਂ ਸਿਰਫ ਅਸੀਂ ਚਾਰ ਹੀ ਬਚ ਪਾਏ।

ਸਥਾਨਕ ਮੀਡੀਆ ਦੇ ਮੁਤਾਬਕ ਪਾਪੂਆ ਨਿਊ ਗਿਨੀ ਦੇ ਬੌਗੈਨਵਿਲੇ ਸੂਬੇ ਦਾ 12 ਲੋਕਾਂ ਦਾ ਇਕ ਸਮੂਹ 22 ਦਸੰਬਰ ਨੂੰ ਕ੍ਰਿਸਮਸ ਮਨਾਉਣ ਲਈ ਕਾਰਟ੍ਰੇਟ ਆਈਲੈਂਡ ਗਿਆ। ਇਹ ਜਗ੍ਹਾ ਬੌਗੈਨਵਿਲੇ ਤੋਂ 100 ਕਿਲੋਮੀਟਰ ਦੀ ਦੂਰੀ 'ਤੇ ਹੈ। ਜ਼ਿੰਦਾ ਬਚੇ ਇਕ ਵਿਅਕਤੀ ਡੋਮਿਨਿਕ ਸਟੇਲੀ ਨੇ ਦੱਸਿਆ ਕਿ ਜਾਂਦੇ ਸਮੇਂ ਉਹਨਾਂ ਦੀ ਛੋਟੀ ਜਿਹੀ ਕਿਸ਼ਤੀ ਪਲਟ ਗਈ ਅਤੇ ਸਾਡੇ ਗਰੁੱਪ ਦੇ ਕਈ ਲੋਕ ਡੁੱਬ ਗਏ। ਬਚੇ ਕੁਝ ਲੋਕ ਕਿਸ਼ਤੀ ਨੂੰ ਸਿੱਧਾ ਕਰਨ ਵਿਚ ਸਫਲ ਰਹੇ ਪਰ ਰੁੜਦੇ ਹੋਏ ਦੂਰ ਨਿਕਲ ਗਏ। ਇਸ ਮਗਰੋਂ ਹਾਲਤ ਮੁਸ਼ਕਲ ਹੋ ਗਏ। ਭੁੱਖ ਅਤੇ ਖਰਾਬ ਤਬੀਅਤ ਕਾਰਨ ਸਾਡੇ ਕਈ ਸਾਥੀ ਮਰ ਗਏ। ਅਸੀਂ ਮਰੇ ਹੋਏ ਸਾਥੀਆਂ ਦੀਆਂ ਲਾਸ਼ਾਂ ਸਮੁੰਦਰ ਵਿਚ ਸੁੱਟ ਦਿੱਤੀਆਂ।

ਡੋਮਿਨਿਕ ਨੇ ਦੱਸਿਆ,''ਅਖੀਰ ਵਿਚ ਅਸੀਂ 8 ਲੋਕ ਬਚੇ ਸੀ। ਇਹਨਾਂ ਵਿਚ ਇਕ ਜੋੜਾ ਅਤੇ ਉਹਨਾਂ ਦਾ ਬੱਚਾ ਸੀ ਪਰ ਜੋੜੇ ਦੀ ਮੌਤ ਹੋ ਗਈ। ਮੈਂ ਬੱਚੇ ਨੂੰ ਸੰਭਾਲਿਆ ਪਰ ਉਹ ਵੀ ਮਰ ਗਿਆ।'' ਡੋਮਿਨਿਕ ਨੇ ਦੱਸਿਆ ਕਿ ਸਾਡੇ ਕੋਲੋਂ ਦੀ ਕਈ ਫਿਸ਼ਿੰਗ ਸ਼ਿਪ ਲੰਘੇ ਪਰ ਕਿਸੇ ਨੇ ਨੋਟਿਸ ਨਹੀਂ ਕੀਤਾ। ਬਾਅਦ ਵਿਚ ਸਾਨੂੰ ਨਿਊ ਕੈਲੇਡੋਨੀਆ ਤੱਟ ਤੋਂ 2000 ਕਿਲੋਮੀਟਰ ਦੀ ਦੂਰੀ 'ਤੇ ਬਚਾਇਆ ਗਿਆ।'' ਉਹਨਾਂ ਨੇ ਦੱਸਿਆ ਕਿ ਇਕ ਮਹਿਲਾ, ਦੋ ਪੁਰਸ਼ ਅਤੇ ਇਕ ਕੁੜੀ ਦੀ ਹੀ ਜਾਨ ਬਚੀ। ਇਹਨਾਂ ਦਾ ਰੈਸਕਿਊ ਕਰ ਕੇ ਸ਼ਨੀਵਾਰ ਨੂੰ ਸੋਲੋਮਨ ਟਾਪੂ ਸਮੂਹ ਦੀ ਰਾਜਧਾਨੀ ਹੋਨਿਯਾਰਾ ਲਿਜਾਇਆ ਗਿਆ। ਡੀਹਾਈਡ੍ਰੇਸ਼ਨ ਦੇ ਇਲਾਜ ਦੇ ਬਾਅਦ ਪਾਪੂਆ ਨਿਊ ਗਿਨੀ ਦੇ ਹਾਈ ਕਮਿਸ਼ਨਰ ਜੌਨ ਬਾਲਾਵੂ ਦੀ ਦੇਖਭਾਲ ਵਿਚ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ।  


Vandana

Content Editor

Related News