ਅਨੋਖਾ ਮਾਮਲਾ: ਕੋਰੋਨਾ ਪੀੜਤ ਜਨਾਨੀ ਧੀ ਨੂੰ ਜਨਮ ਦੇਣ ਮਗਰੋਂ ਭੁੱਲੀ ''ਪ੍ਰੈਗਨੈਂਸੀ''
Saturday, Aug 01, 2020 - 05:36 PM (IST)
ਬਰੁਕਲਿਨ : ਅਮਰੀਕਾ ਦੇ ਬਰੁਕਲਿਨ ਵਿਚ ਇਕ ਅਨੌਖਾ ਮਾਮਾਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਸਿਲਵੀਆ ਲੀਰਾਏ ਨਾਂ ਦੀ 35 ਸਾਲਾ ਜਨਾਨੀ ਨੂੰ ਮਾਰਚ ਦੇ ਆਖ਼ੀਰ ਵਿਚ ਕੋਰੋਨਾ ਹੋਣ 'ਤੇ ਇਲਾਜ ਲਈ ਹਪਸਤਾਲ ਵਿਚ ਭਰਤੀ ਕਰਾਇਆ ਗਿਆ। ਉਸ ਸਮੇਂ ਸਿਲਵੀਆ 28 ਹਫ਼ਤੇ ਦੀ ਗਰਭਵਤੀ ਸੀ। ਕੋਰੋਨਾ ਪੀੜਤ ਸਿਲਵੀਆ ਨੇ ਧੀ ਨੂੰ ਜਨਮ ਤਾਂ ਦਿੱਤਾ ਪਰ ਜਦੋਂ ਉਸ ਨੂੰ ਹੋਸ਼ ਆਇਆ ਉਹ ਭੁੱਲ ਗਈ ਕਿ ਉਹ ਗਰਭਵਤੀ ਸੀ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਕਾਰਨ ਕਾਰਡੀਅਕ ਅਰੈਸਟ ਅਤੇ ਬਰੇਨ ਇੰਜਰੀ ਹੋਣ 'ਤੇ ਸਿਲਵੀਆ ਦੇ ਦਿਮਾਗ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਨਾਲ ਉਨ੍ਹਾਂ ਦੀ ਯਾਦਦਾਸ਼ਤ ਚੱਲੀ ਗਈ ਹੈ।
ਇਹ ਵੀ ਪੜ੍ਹੋ: ਫ਼ੋਨ ਦੀ ਜ਼ਿਆਦਾ ਵਰਤੋਂ ਕਰਨ ਨਾਲ ਇਸ ਬੀਬੀ ਦਾ ਕੱਟਣਾ ਪਿਆ ਹੱਥ, ਮੈਸੇਜ ਟਾਈਪ ਕਰਨ ਨਾਲ ਹੋ ਗਿਆ ਸੀ ਕੈਂਸਰ
ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਕੋਰੋਨਾ ਦੇ ਇਲਾਜ ਦੌਰਾਨ ਵੈਂਟੀਲੇਟਰ ਤੋਂ ਹਟਾਏ ਜਾਣ ਦੇ ਬਾਅਦ ਜਨਾਨੀ ਨੂੰ ਕਾਰਡੀਅਕ ਅਰੈਸਟ ਹੋਇਆ। ਬਾਅਦ ਵਿਚ ਹਾਲਤ ਵਿਚ ਸੁਧਾਰ ਆਉਣ 'ਤੇ ਸੀ ਸੈਕਸ਼ਨ ਜ਼ਰੀਏ ਉਨ੍ਹਾਂ ਨੇ ਪ੍ਰੀਮੈਚਿਓਰ ਧੀ ਨੂੰ ਜਨਮ ਦਿੱਤਾ। ਕਰੀਬ 4 ਮਿੰਟ ਤੱਕ ਦਿਮਾਗ ਨੂੰ ਆਕਸੀਜਨ ਨਾ ਮਿਲਣ ਕਾਰਨ ਸਿਲਵਿਆ ਨੂੰ ਬਰੇਨ ਇੰਜਰੀ ਦਾ ਸਾਹਮਣਾ ਕਰਣਾ ਪਿਆ ਅਤੇ ਇਸ ਕਾਰਨ ਉਨ੍ਹਾਂ ਦੀ ਯਾਦਦਾਸ਼ਤ ਚਲੀ ਗਈ। ਕੋਮਾ 'ਚੋਂ ਬਾਹਰ ਆਉਣ ਦੇ ਬਾਅਦ ਸਿਲਵੀਆ ਨੂੰ ਇਹ ਬਿਲਕੁੱਲ ਯਾਦ ਨਹੀਂ ਰਿਹਾ ਕਿ ਉਹ ਪਹਿਲਾਂ ਗਰਭਵਤੀ ਸੀ। ਹਾਲਾਂਕਿ ਹੁਣ ਉਨ੍ਹਾਂ ਦੀ ਧੀ 3 ਮਹੀਨੇ ਦੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਅੱਜ ਤੋਂ 12 ਫ਼ੀਸਦੀ ਕੱਟੇਗਾ EPF, ਜਾਣੋ 1 ਅਗਸਤ ਤੋਂ ਬਦਲਣ ਵਾਲੇ ਹੋਰ ਵੀ ਨਿਯਮਾਂ ਬਾਰੇ
ਸਿਲਵੀਆ ਦੀ ਭੈਣ ਸ਼ਿਰਲੀ ਨੇ ਕਿਹਾ ਹੈ ਕਿ ਉਹ ਹੁਣ ਕਾਫ਼ੀ ਘੱਟ ਬੋਲ ਪਾ ਰਹੀ ਹੈ ਅਤੇ ਉਨ੍ਹਾਂ ਨੂੰ ਇਹ ਯਾਦ ਨਹੀਂ ਕਿ ਉਹ ਗਰਭਵਤੀ ਸੀ। ਉਥੇ ਹੀ ਉਨ੍ਹਾਂ ਦੀ ਮਦਦ ਲਈ ਪਰਿਵਾਰ ਵੱਲੋਂ Gofundme ਕੈਂਪੇਨ ਸ਼ੁਰੂ ਕੀਤਾ ਗਿਆ ਹੈ ਜਿੱਥੇ ਨਰਸ ਦੀ ਰਿਕਵਰੀ ਵਿਚ ਮਦਦ ਲਈ ਲੋਕਾਂ ਨੇ ਹੁਣ ਤੱਕ ਕਰੀਬ 7 ਕਰੋੜ ਰੁਪਏ ਦਾਨ ਕੀਤੇ ਹਨ।
ਇਹ ਵੀ ਪੜ੍ਹੋ: ਮਸ਼ਹੂਰ ਰੈਪਰ ਦਾ ਕਤਲ ਕਰਨ ਤੋਂ ਬਾਅਦ ਪਤਨੀ ਨੇ ਸਰੀਰ ਦੇ ਕੀਤੇ ਟੋਟੇ, ਫਿਰ ਮਸ਼ੀਨ 'ਚ ਧੋਤੇ ਅਤੇ ਵਾਪਸ ਜੋੜ ਦਿੱਤੇ