ਨਿਊਯਾਰਕ ''ਚ ਆਇਆ ਬਰਫੀਲਾ ਤੂਫਾਨ, ਵੀਡੀਓ ਵਾਇਰਲ

Thursday, Dec 19, 2019 - 03:37 PM (IST)

ਨਿਊਯਾਰਕ ''ਚ ਆਇਆ ਬਰਫੀਲਾ ਤੂਫਾਨ, ਵੀਡੀਓ ਵਾਇਰਲ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਬੁੱਧਵਾਰ ਨੂੰ ਮੌਸਮ ਅਚਾਨਕ ਬਦਲ ਗਿਆ। ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ 'ਤੇ ਅਚਾਨਕ ਬਰਫ ਦੇ ਬੱਦਲ ਛਾ ਗਏ। ਇਸ ਘਟਨਾ ਨਾਲ ਸਬੰਧਤ ਵੀਡੀਓ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਹਨ। ਇਹਨਾਂ ਵੀਡੀਓ ਵਿਚ ਤੇਜ਼ੀ ਨਾਲ ਬਰਫ ਦੇ ਬੱਦਲ ਬਹੁਮੰਜ਼ਿਲਾ ਇਮਾਰਤਾਂ ਵੱਲ ਵੱਧਦੇ ਦੇਖੇ ਜਾ ਸਕਦੇ ਹਨ।

 

ਨਿਊਯਾਰਕ ਵਿਚ ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ ਬਰਫਬਾਰੀ ਨਾਲ ਸ਼ਹਿਰ ਦੇ ਸੈਂਟਰਲ ਪਾਰਕ ਵਿਚ 0.4 ਇੰਚ ਬਰਫ ਦੀ ਚਾਦਰ ਵਿਛ ਗਈ। ਵਿਭਾਗ ਨੇ ਇਸ ਸਬੰਧੀ ਚਿਤਾਵਨੀ ਬੁੱਧਵਾਰ ਸਵੇਰੇ ਜਾਰੀ ਕੀਤੀ।

 

ਇਸ ਵਿਚ ਦੱਸਿਆ ਗਿਆ ਕਿ ਬਰਫੀਲਾ ਤੂਫਾਨ ਸ਼ਾਮ 4:15 ਆ ਸਕਦਾ ਹੈ। ਮੌਸਮ ਵਿਭਾਗ ਦੇ ਮੁਤਾਬਕ ਸਨੋ ਸਕਵਾਲ ਮਤਲਬ ਬਰਫ ਦੀ ਹਨੇਰੀ ਅਚਾਨਕ ਬਹੁਤ ਤੇਜ਼ੀ ਨਾਲ ਆਉਂਦੀ ਹੈ। ਇਹ ਆਪਣੇ ਨਾਲ ਤੇਜ਼ ਹਵਾ ਵੀ ਲਿਆਉਂਦੀ ਹੈ। ਬਰਫ ਦੀ ਹਨੇਰੀ ਬਹੁਤ ਹੀ ਥੋੜ੍ਹੇ ਸਮੇਂ ਲਈ ਆਉਂਦੀ ਹੈ। ਆਮਤੌਰ 'ਤੇ ਇਸ ਦੀ ਮਿਆਦ 3 ਘੰਟੇ ਦੀ ਹੁੰਦੀ ਹੈ।

 


author

Vandana

Content Editor

Related News