ਅਜਬ-ਗਜ਼ਬ : 90 ਮਿੰਟ ’ਚ ਖਤਮ ਕਰਨਾ ਹੋਵੇਗਾ ਪੂਰਾ ਖਾਣਾ, ਨਹੀਂ ਤਾਂ ਰੈਸਟੋਰੈਂਟ ''ਚੋਂ ਕੱਢ ਦਿੱਤਾ ਜਾਵੇਗਾ ਬਾਹਰ!

Saturday, Apr 08, 2023 - 09:28 PM (IST)

ਨਿਊਯਾਰਕ (ਇੰਟ.) : ਅਮਰੀਕਾ ਦੇ ਇਕ ਸ਼ਹਿਰ 'ਚ ਰੈਸਟੋਰੈਂਟ ਨੇ ਅੰਦਰ ਬੈਠ ਕੇ ਖਾਣਾ ਖਾਣ ਦਾ ਸਮਾਂ ਤੈਅ ਕਰ ਦਿੱਤਾ ਹੈ। ਰੈਸਟੋਰੈਂਟ ਸਿਰਫ ਗਾਹਕਾਂ ਨੂੰ 90 ਮਿੰਟ ਦੇ ਰਿਹਾ ਹੈ ਅਤੇ ਉਸ ਤੋਂ ਬਾਅਦ ਦੁਬਾਰਾ ਆਰਡਰ ਕਰਨ ਦੀ ਇਜਾਜ਼ਤ ਹੀ ਨਹੀਂ ਦਿੰਦਾ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਕੇਂਦਰੀ ਮੰਤਰੀ ਕਿਰਨ ਰਿਜਿਜੂ ਦੀ ਕਾਰ ਨੂੰ ਟਰੱਕ ਨੇ ਮਾਰੀ ਟਕਰਾਈ, ਵਾਲ-ਵਾਲ ਬਚੇ

ਲੋਕ ਜ਼ਿਆਦਾਤਰ ਆਪਣੇ ਯਾਰਾਂ-ਦੋਸਤਾਂ ਨਾਲ ਖਾਣ-ਪੀਣ ਲਈ ਰੈਸਟੋਰੈਂਟ ਜਾਂਦੇ ਹਨ ਅਤੇ ਚਾਹੁੰਦੇ ਹਨ ਕਿ ਉਥੇ ਉਹ ਸ਼ਾਂਤ ਤੇ ਮਜ਼ੇਦਾਰ ਪਲ ਬਿਤਾ ਸਕਣ। ਰੈਸਟੋਰੈਂਟ ਵਿੱਚ ਕਈ ਘੰਟੇ ਬੈਠ ਕੇ ਲੋਕ ਆਪਣੀਆਂ ਫੋਟੋਆਂ ਖਿੱਚਦੇ ਹਨ, ਫਿਰ ਖਾਣੇ ਦੀ ਫੋਟੋ ਖਿੱਚਦੇ ਹਨ ਅਤੇ ਲੰਬੀਆਂ-ਲੰਬੀਆਂ ਗੱਪਾਂ ਮਾਰਨਾ ਪਸੰਦ ਕਰਦੇ ਹਨ ਪਰ ਅਮਰੀਕਾ ਦੀ ਨਿਊਯਾਰਕ ਸਿਟੀ 'ਚ ਮੌਜੂਦ ਰੈਸਟੋਰੈਂਟ ਨੂੰ ਸ਼ਾਇਦ ਲੋਕਾਂ ਦਾ ਇਹ ਰਵੱਈਆ ਪਸੰਦ ਨਹੀਂ ਆ ਰਿਹਾ। ਨਿਊਯਾਰਕ ਪੋਸਟ ਮੁਤਾਬਕ ਨਿਊਯਾਰਕ ਸਿਟੀ ਦੇ ਚਾਈਨਾ ਟਾਊਨ ਇਲਾਕੇ 'ਚ ਯਸ ਅਪੋਥੇਕੇਰੀ ਨਾਂ ਦਾ ਇਕ ਰੈਸਟੋਰੈਂਟ ਹੈ, ਜਿਥੇ ਇਸ ਅਨੋਖੇ ਨਿਯਮ ਦੀ ਪਾਲਣਾ ਹੋ ਰਹੀ ਹੈ।

ਇਹ ਵੀ ਪੜ੍ਹੋ : ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ ਥਾਈਲੈਂਡ ਦਾ ਚਿਆਂਗ, ਸਰਕਾਰ ਨੇ ਲੋਕਾਂ ਨੂੰ ਦਿੱਤਾ ਇਹ ਹੁਕਮ

33 ਸਾਲ ਦੀ ਕ੍ਰਿਸਟੀਨਾ ਇਜੋ ਨੇ ਆਪਣੇ ਇਸ ਤਜਰਬੇ ਬਾਰੇ ਦੱਸਿਆ। ਇਜੋ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਫਿਰ ਤੋਂ ਕੁਝ ਹੋਰ ਆਰਡਰ ਕਰਨ ਲਈ ਮੈਨਿਊ ਕਾਰਡ ਮੰਗਿਆ ਤਾਂ ਉਨ੍ਹਾਂ ਨੂੰ ਕਹਿ ਦਿੱਤਾ ਗਿਆ ਕਿ ਉਹ ਆਰਡਰ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਦੇ 90 ਮਿੰਟ ਪੂਰੇ ਹੋ ਗਏ ਹਨ ਅਤੇ ਦੂਸਰੇ ਗਾਹਕਾਂ ਲਈ ਟੇਬਲ ਖਾਲੀ ਕਰਨਾ ਪਵੇਗਾ। ਹੁਣ ਸਵਾਲ ਇਹ ਹੈ ਕਿ ਭਲਾ ਰੈਸਟੋਰੈਂਟ ਅਜਿਹਾ ਕਿਉਂ ਕਰ ਰਹੇ ਹਨ? ਰਿਪੋਰਟ ਮੁਤਾਬਕ ਕੋਵਿਡ ਦੌਰਾਨ ਸਪੇਸ ਦੀ ਕਮੀ ਕਾਰਨ ਟਾਈਮ ਲਿਮਟ ਰੱਖੀ ਗਈ ਸੀ ਪਰ ਹੁਣ ਰੈਸਟੋਰੈਂਟ ਜ਼ਿਆਦਾ ਕਮਾਈ ਕਰਨ ਲਈ ਅਜਿਹਾ ਕਰ ਰਹੇ ਹਨ। ਇਸ ਨਾਲ ਵੱਧ ਤੋਂ ਵੱਧ ਗਾਹਕਾਂ ਨੂੰ ਅਟੈਂਡ ਕੀਤਾ ਜਾ ਸਕੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News