ਨਿਊਯਾਰਕ ''ਚ ਅੱਜ ਇਕ ਹੋਰ ਪੰਜਾਬੀ ਦੀ ਕੋਰੋਨਾਵਾਇਰਸ ਨਾਲ ਮੌਤ

Thursday, Apr 02, 2020 - 12:22 PM (IST)

ਨਿਊਯਾਰਕ ''ਚ ਅੱਜ ਇਕ ਹੋਰ ਪੰਜਾਬੀ ਦੀ ਕੋਰੋਨਾਵਾਇਰਸ ਨਾਲ ਮੌਤ

ਨਿਊਯਾਰਕ (ਰਾਜ ਗੋਗਨਾ): ਨਿਊਯਾਰਕ ਦੀ ਕਿਊਨਜ਼ ਕਾਊਂਟੀ ਦੇ ਇਲਾਕੇ ਰਿਚਮੰਡ ਹਿੱਲ ਦੇ ਇਕ ਹੋਰ ਪੰਜਾਬੀ ਮੂਲ ਦੇ ਗੁਰਦੀਪ ਸਿੰਘ ‘ਵਿੱਕੀ’ ਜੋ ਪਿਛਲੇ ਕੁਝ ਦਿਨਾਂ ਤੋ ਕੋਰੋਨਾਵਾਇਰਸ ਨਾਂ ਦੀ ਪੂਰੀ ਦੁਨੀਆਂ ਵਿਚ ਫੈਲੀ ਬੇਇਲਾਜ ਬਿਮਾਰੀ ਨਾਲ ਜੂਝ ਰਿਹਾ ਸੀ ਅੱਜ ਉਸ ਦੀ ਮੌਤ ਹੋ ਗਈ। ਮ੍ਰਿਤਕ ਗੁਰਦੀਪ ਸਿੰਘ ਦਾ ਨਿਊਯਾਰਕ ਵਿਖੇ ਵਿੱਕੀ ਕੰਸਟਰੱਕਸ਼ਨ ਕੰਪਨੀ ਸੀ ਅਤੇ ਗੁਰੂ ਘਰ ਦੀ ਸੇਵਾ ਪ੍ਰਤੀ ਤੱਤਪਰ ਰਹਿਣ ਵਾਲੇ ਬੜੇ ਨਿੱਘੇ ਅਤੇ ਮਿਲਾਪੜੇ ਸੁਭਾਅ ਦੇ ਇਨਸਾਨ ਸਨ।ਹੋਰਨਾਂ ਲੋਕਾਂ ਦੇ ਇਲਾਵਾ ਨਿਊਯਾਰਕ ਵਿਚ  ਕੋਰੋਨਾਵਾਇਰਸ ਦੀ ਗ੍ਰਿਫਤ ਵਿਚ ਆ ਜਾਣ ਨਾਲ ਹੋਈਆਂ ਮੌਤਾਂ ਤੋਂ ਇਲਾਵਾ ਲੰਘੇ ਦੋ ਹਫ਼ਤਿਆਂ ਵਿਚ 6 ਦੇ ਕਰੀਬ ਪੰਜਾਬੀ ਮੂਲ ਦੇ ਲੋਕ ਮਾਰੇ ਜਾ ਚੁੱਕੇ ਹਨ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਵਾਇਰਸ ਕਾਰਨ ਦਸੂਹਾ ਦੇ ਜੰਮਪਲ ਕਰਨੈਲ ਸਿੰਘ ਦੀ ਨਿਊਯਾਰਕ ਵਿਚ ਮੌਤ

ਉੱਧਰ ਅਮਰੀਕਾ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਇੱਥੇ ਇਨਫੈਕਟਿਡ ਲੋਕਾਂ ਦਾ ਅੰਕੜਾ  2,13,000 ਤੋਂ ਵੱਧ ਹੋ ਗਿਆ ਹੈ ਜਦਕਿ 5 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦਾ ਨਿਊਯਾਰਕ ਸੂਬਾ ਸਭ ਇਨਫੈਕਸਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ।


author

Vandana

Content Editor

Related News