ਕਿਸਾਨ ਅੰਦੋਲਨ ਦੇ ਸਮਰਥਨ ''ਚ ਨਿਊਯਾਰਕ ''ਚ ਕੱਢੀ ਗਈ ਰੋਸ ਰੈਲੀ (ਤਸਵੀਰਾਂ)

Tuesday, Dec 15, 2020 - 01:51 PM (IST)

ਕਿਸਾਨ ਅੰਦੋਲਨ ਦੇ ਸਮਰਥਨ ''ਚ ਨਿਊਯਾਰਕ ''ਚ ਕੱਢੀ ਗਈ ਰੋਸ ਰੈਲੀ (ਤਸਵੀਰਾਂ)

ਨਿਊਯਾਰਕ (ਰਾਜ ਗੋਗਨਾ): ਕਿਸਾਨ ਅੰਦਲੋਨ ਨੂੰ ਦੁਨੀਆ ਭਰ ਵਿਚ ਵੱਸਦੇ ਭਾਰਤੀ ਲੋਕਾਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ।ਬੀਤੇ ਦਿਨ ਨਿਊਯਾਰਕ ਵਿੱਚ ਪਹਿਲੀ ਕਾਰ ਰੈਲੀ ਕੱਢੀ ਗਈ, ਜਿਸ ਵਿਚ ਸਾਰੇ ਧਰਮਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਭਾਗ ਲਿਆ। ਇਸ ਜ਼ਰੀਏ ਭਾਰਤ ਦੇ ਕਿਸਾਨ ਮਜ਼ਦੂਰਾਂ ਦੇ ਖ਼ਿਲਾਫ਼ ਭਾਰਤ ਸਰਕਾਰ ਵੱਲੋ ਪਾਸ ਕੀਤੇ ਬਿੱਲਾ ਨੂੰ ਵਾਪਸ ਲੈਣ ਅਤੇ ਕਿਸਾਨਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਆਵਾਜ਼ ਬੁਲੰਦ ਕੀਤੀ ਗਈ। 

PunjabKesari

PunjabKesari

PunjabKesari

ਇਸ ਦੇ ਨਾਲ ਹੀ ਭਾਰਤ ਦੀ ਮੋਦੀ ਦੀ ਭ੍ਰਿਸ਼ਟ ਸਰਕਾਰ ਦਾ ਚਿਹਰਾ ਦੁਨੀਆ ਸਾਹਮਣੇ ਨੰਗਾ ਕੀਤਾ ਗਿਆ, ਜਿਸ ਨੂੰ ਇੰਨਟਰਫੇਥ ਆਰਗੇਨਾਈਜੇਸ਼ਨ ਹਿਊਮਨ ਰਾਇਟਸ ਸਾਂਝਾ ਪੰਜਾਬ ਨਿਊਯਾਰਕ ਯੂਥ ਅਤੇ ਗੁਰਦੁਆਰਾ ਸ਼ਹੀਦਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਵੱਲੋ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਗਿਆ। 

PunjabKesari

PunjabKesari

PunjabKesari

ਗੱਡੀਆਂ ਦਾ ਇਕ ਵੱਡਾ ਕਾਫ਼ਲਾ, ਜਿਸ ਵਿਚ ਬੇਮਿਸਾਲ ਜੋਸ਼ ਨਾਲ ਸ਼ਾਮਲ ਸਾਰੇ ਵਰਗ ਦੇ ਲੋਕਾਂ ਨੇ ਆਪਣੇ ਕਿਸਾਨ ਮਜ਼ਦੂਰ ਭਰਾਵਾਂ ਦੀ ਆਵਾਜ਼ ਨੂੰ ਦੁਨੀਆ ਦੇ ਕੋਨੇ ਕੋਨੇ ਵਿੱਚ ਪਹੁੰਚਾਉਣ ਦਾ ਯਤਨ ਕੀਤਾ। ਇਹ ਕਾਰ ਰੋਸ ਰੈਲੀ ਗੁਰਦੁਆਰਾ ਸ਼ਹੀਦਾਂ ਲੈਵੀਟੋਨ, ਨਿਊਯਾਰਕ ਤੋ ਦੁਪਹਿਰ 1:30 ਵਜੇ ਦੁਪਹਿਰ ਨੂੰ ਸ਼ੁਰੂ  ਹੋਈ ਜੋ ਵੱਖ -ਵੱਖ ਰਸਤਿਆਂ ਤੋਂ ਹੁੰਦੀ ਹੋਈ ਨਾਸੂ ਕਾਊਂਟੀ ਦੇ ਆਫ਼ਿਸ ਸਾਹਮਣੇ ਜਾ ਕੇ ਸਮਾਪਤ ਹੋਈ।

PunjabKesari

PunjabKesari

PunjabKesari

ਨੋਟ- ਕਿਸਾਨ ਅੰਦੋਲਨ ਦੇ ਸਮਰਥਨ 'ਚ ਨਿਊਯਾਰਕ 'ਚ ਕੱਢੀ ਗਈ ਰੋਸ ਰੈਲੀ, ਖ਼ਬਰ ਬਾਰੇ ਦੱਸੋ ਆਪਣੀ ਰਾਏ।
 


author

Vandana

Content Editor

Related News