ਅਟਕ ਜੇਲ੍ਹ ''ਚ ਇਮਰਾਨ ਖਾਨ ਦੀ ਕੋਠੜੀ ’ਚ ਬਣਾਇਆ ਗਿਆ ਨਵਾਂ ਟਾਇਲਟ

Thursday, Aug 24, 2023 - 01:25 PM (IST)

ਲਾਹੌਰ (ਭਾਸ਼ਾ)- ਅਟਕ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਅਦਾਲਤ ਵਿੱਚ ਰਹਿਣ-ਸਹਿਣ ਦੀਆਂ ਮਾੜੀਆਂ ਸਹੂਲਤਾਂ ਅਤੇ ਨਿੱਜਤਾ ਦੀ ਘਾਟ ਬਾਰੇ ਸ਼ਿਕਾਇਤ ਕਰਨ ਤੋਂ ਬਾਅਦ ਉਨ੍ਹਾਂ ਦੀ ਕੋਠੜੀ ਵਿੱਚ ਨਵਾਂ ਟਾਇਲਟ ਬਣਾਇਆ ਗਿਆ ਹੈ। ਪੰਜ ਫੁੱਟ ਉਚਾਈ ਵਾਲੇ ਇਸ ਟਾਇਲਟ ਵਿੱਚ ਦਰਵਾਜ਼ਾ ਵੀ ਲਗਾਇਆ ਗਿਆ ਹੈ। ਪੰਜਾਬ ਸਰਕਾਰ ਦੇ ਇਕ ਸੀਨੀਅਰ ਜੇਲ੍ਹ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਖਾਨ 3 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ। ਪੰਜਾਬ ਜੇਲ੍ਹ ਵਿਭਾਗ (ਪੀਪੀਡੀ) ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਜੇਲ੍ਹ ਨਿਯਮ, 1978 ਦੇ ਨਿਯਮ 257 ਅਤੇ 771 ਦੇ ਤਹਿਤ ਸਾਰੀਆਂ ਸਹੂਲਤਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਨੂੰ ਪ੍ਰਦਾਨ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ: ਰੋਵਰ 'ਪ੍ਰਗਿਆਨ' ਲੈਂਡਰ 'ਵਿਕਰਮ' ਤੋਂ ਨਿਕਲਿਆ ਬਾਹਰ, ਭਾਰਤ ਨੇ ਚੰਨ੍ਹ 'ਤੇ ਕੀਤੀ ਸੈਰ, ਵੇਖੋ ਪਹਿਲੀ ਤਸਵੀਰ

ਅਟਕ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼ਫਕਤ ਉੱਲਾ ਖ਼ਾਨ ਨੇ ਅਟਕ ਜੇਲ੍ਹ ਵਿੱਚ 70 ਸਾਲਾ ਖ਼ਾਨ ਦੀ ਕੋਠੜੀ ਦਾ ਦੌਰਾ ਕੀਤਾ ਸੀ ਅਤੇ ਜੇਲ੍ਹ ਵਿੱਚ ਰਹਿਣ ਦੇ ਪ੍ਰਬੰਧਾਂ ਅਤੇ ਨਿੱਜਤਾ ਦੀ ਘਾਟ ਬਾਰੇ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਚਿੰਤਾਵਾਂ ਨੂੰ "ਜਾਇਜ਼" ਮੰਨਿਆ, ਜਿਸ ਤੋਂ ਬਾਅਦ ਬੁਲਾਰੇ ਦਾ ਇਹ ਸਪੱਸ਼ਟੀਕਰਨ ਆਇਆ। ਜੱਜ ਨੇ ਚਿੰਤਾ ਜ਼ਾਹਰ ਕੀਤੀ ਸੀ ਕਿ ਟਾਇਲਟ ਵਿੱਚ ਖਾਨ ਦੀ ਕੋਈ ਨਿੱਜਤਾ ਤੱਕ ਨਹੀਂ ਹੈ। ਇਸ ’ਤੇ ਬੁਲਾਰੇ ਨੇ ਕਿਹਾ ਕਿ ਪੀਟੀਆਈ ਚੇਅਰਮੈਨ ਦੀ ਕੋਠੀ ਵਿੱਚ ਨਵਾਂ ਟਾਇਲਟ ਬਣਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਹਿਮਾਚਲ: ਭਾਰੀ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ 12 ਮੌਤਾਂ, ਸ਼ਿਮਲਾ ਸਮੇਤ 6 ਜ਼ਿਲ੍ਹਿਆਂ 'ਚ 'ਰੈੱਡ ਅਲਰਟ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News