ਨਵੀਂ ਤਕਨੀਕ ਨਾਲ ਅੱਖਾਂ ਦੇ ਸੁੱਕੇਪਣ ਦਾ ਪਤਾ ਲਾਉਣਾ ਤੇ ਇਲਾਜ ਹੋਵੇਗਾ ਸੁਖਾਲਾ

Saturday, Oct 05, 2019 - 07:34 PM (IST)

ਨਵੀਂ ਤਕਨੀਕ ਨਾਲ ਅੱਖਾਂ ਦੇ ਸੁੱਕੇਪਣ ਦਾ ਪਤਾ ਲਾਉਣਾ ਤੇ ਇਲਾਜ ਹੋਵੇਗਾ ਸੁਖਾਲਾ

ਵਾਸ਼ਿੰਟਗਨ— ਅੱਖਾਂ 'ਚ ਸੁੱਕੇਪਣ ਦੀ ਬੀਮਾਰੀ ਦਾ ਆਸਾਨੀ ਨਾਲ ਪਤਾ ਲਗਾਉਣ ਅਤੇ ਇਸ ਦਾ ਇਲਾਜ ਕਰਨ ਲਈ ਖੋਜਕਾਰਾਂ ਨੇ ਨਵੀਂ 'ਨਾਨ ਇਨਵੇਸਿਵ ਇਮੇਜਿੰਗ ਤਕਨੀਕ' ਵਿਕਸਤ ਕੀਤੀ ਹੈ। ਅੱਖਾਂ 'ਚ ਸੁੱਕੇਪਣ ਦੀ ਬੀਮਾਰੀ (ਡ੍ਰਾਈ ਆਈ ਸਿੰਡ੍ਰੋਮ) 'ਚ ਅੱਖਾਂ 'ਚ ਜਲਨ ਹੁੰਦੀ ਹੈ ਅਤੇ ਧੁੰਦਲਾ ਦਿਖਾਈ ਦਿੰਦਾ ਹੈ।

ਨਵੀਂ ਤਕਨੀਕ (ਨਾਨ ਇਨਵੇਸਿਵ ਇਮੇਜਿੰਗ ਤਕਨੀਕ) 'ਚ ਅੱਖਾਂ ਦੇ ਅੰਦਰ ਦੀ ਤਸਵੀਰ ਬਿਨਾਂ ਉੱਪਰ ਪਰਤ ਨੂੰ ਨੁਕਸਾਨ ਪਹੁੰਚਾਏ ਲਈ ਜਾਂਦੀ ਹੈ। ਜਰਨਲ ਆਫ ਐਪਲਾਈਡ ਆਪਟੀਕਸ 'ਚ ਛਪੀ ਖੋਜ ਮੁਤਾਬਕ ਅੱਖਾਂ ਦੇ ਡਾਕਟਰ ਕੋਲ ਪਹੁੰਚਣ ਵਾਲੇ 60 ਫੀਸਦੀ ਮਰੀਜ਼ਾਂ 'ਚ ਅੱਖਾਂ ਦੇ ਸੁੱਕੇਪਣ ਦੀ ਸ਼ਿਕਾਇਤ ਹੁੰਦੀ ਹੈ। ਖੋਜਕਾਰ ਜਿਨ੍ਹਾਂ ਵਿਚ ਅਮਰੀਕਾ ਦੀ ਆਪਟੀਕਲ ਸੋਸਾਇਟੀ ਦੋ ਖੋਜਕਾਰ ਵੀ ਸ਼ਾਮਲ ਸਨ, ਨੇ ਦੱਸਿਆ ਕਿ ਇਹ ਬੀਮਾਰੀ ਉਦੋਂ ਹੁੰਦੀ ਹੈ ਜਦੋਂ ਬਾਹਰੀ ਵਾਤਾਵਰਣ ਤੋਂ ਬਚਾਉਣ 'ਚ ਕਾਰਗਰ ਹੰਝੂਆਂ ਦੀ ਅੰਦਰੂਨੀ ਪਰਤ ਅਸਥਿਰ ਹੋ ਜਾਂਦੀ ਹੈ। ਖੋਜਕਾਰਾਂ ਨੇ ਦੱਸਿਆ ਕਿ ਜ਼ਿਆਦਾਤਰ ਮਾਮਲਿਆਂ 'ਚ ਇਲਾਜ ਮਰੀਜ਼ ਵੱਲੋਂ ਦੱਸੇ ਗਏ ਲੱਛਣਾਂ ਦੇ ਆਧਾਰ 'ਤੇ ਕੀਤਾ ਜਾਂਦਾ ਹੈ ਪਰ ਇਹ ਤਕਨੀਕ ਬੀਮਾਰੀ ਦੀ ਸਟੀਕ ਅਵਸਥਾ ਦਾ ਪਤਾ ਲਗਾਉਣ 'ਚ ਉਨੀ ਕਾਰਗਰ ਨਹੀਂ ਹੁੰਦੀ। ਖੋਜਕਾਰਾਂ ਨੇ ਕਿਹਾ ਕਿ ਹੁਣ ਤੱਕ ਅੱਖਾਂ ਨੂੰ ਬਚਾਉਣ ਵਾਲੀ ਹੰਝੂਆਂ ਦੀ ਅੰਦਰੂਨੀ ਪਰਤ ਬਾਰੇ ਜਾਣਕਾਰੀ ਲੈਣ ਲਈ ਜੋ ਤਰੀਕਾ ਇਸਤੇਮਾਲ ਕੀਤਾ ਜਾਂਦਾ ਸੀ ਉਸ ਨਾਲ ਬਾਹਰੀ ਪਰਤ ਨੂੰ ਨੁਕਸਾਨ ਪਹੁੰਚਦਾ ਸੀ ਅਤੇ ਪਲਕ ਝਪਕਣ ਕਾਰਣ ਸਟੀਕ ਜਾਣਕਾਰੀ ਵੀ ਨਹੀਂ ਮਿਲਦੀ ਸੀ।

ਡਾਕਟਰਾਂ ਮੁਤਾਬਕ ਇਹ ਯੰਤਰ ਪੂਰੀ ਤਰ੍ਹਾਂ ਆਟੋਮੈਟਿਕ ਹੈ ਤੇ ਸਿਰਫ 40 ਸੈਕੰਡ 'ਚ ਅੱਖਾਂ ਦੇ ਉੱਪਰ ਮੌਜੂਦ ਹੰਝੂਆਂ ਦੀ ਅੰਦਰੂਨੀ ਪਰਤ 'ਚ ਆਏ ਬਦਲਾਅ ਦਾ ਪਤਾ ਲਗਾ ਲੈਂਦਾ ਹੈ ਜਿਸ ਨਾਲ ਡਾਕਟਰ ਸਟੀਕ ਤਕੀਰੇ ਮੁਲਾਂਕਣ ਕਰ ਪਾਉਂਦੇ ਹਨ। ਖਾਸ ਤੌਰ 'ਤੇ ਅੰਦਰੂਨੀ ਉਪ ਪਰਤ ਦਾ। ਖੋਜਕਾਰਾਂ ਨੇ ਕਿਹਾ ਕਿ ਉਪ-ਪਰਤ ਸੁੱਕੀਆਂ ਅੱਖਾਂ ਦੀ ਬੀਮਾਰੀ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ ਪਰ ਹੋਰ ਤਰੀਕਿਆਂ ਨਾਲ ਇਸਦਾ ਵਿਸ਼ਲੇਸ਼ਣ ਮੁਸ਼ਕਲ ਹੁੰਦਾ ਹੈ।


author

Baljit Singh

Content Editor

Related News