ਲੰਡਨ ਦੇ ਮਾਨਚੈਸਟਰ ''ਚ ਲੱਗੇਗੀ ਮਹਾਤਮਾ ਗਾਂਧੀ ਦੀ ਨਵੀਂ ਮੂਰਤੀ

08/24/2019 5:33:42 PM

ਲੰਡਨ— ਲੰਡਨ ਦੇ ਮਾਨਚੈਸਟਰ ਸ਼ਹਿਰ 'ਚ ਇਸ ਸਾਲ ਦੇ ਅਖੀਰ 'ਚ ਮਹਾਤਮਾ ਗਾਂਧੀ ਦੀ ਇਕ ਨਵੀਂ ਮੂਰਤੀ ਦਾ ਉਦਘਾਟਨ ਕੀਤਾ ਜਾਵੇਗਾ। ਇਕ ਸਥਾਨਕ ਪ੍ਰੀਸ਼ਦ ਨੇ ਸ਼ਾਂਤੀ ਦੀ ਪ੍ਰਤੀਕ ਇਸ ਯੋਜਨਾ ਨੂੰ ਸ਼ੁੱਕਰਵਾਰ ਨੂੰ ਮਨਜ਼ੂਰੀ ਦਿੱਤੀ। ਭਾਰਤੀ ਕਲਾਕਾਰ ਰਾਮ ਵੀ ਸੁਤਾਰ ਇਸ 9 ਫੁੱਟੀ ਕਾਂਸੇ ਦੀ ਮੂਰਤ ਦਾ ਨਿਰਮਾਣ ਕਰਨਗੇ, ਜਿਸ ਨੂੰ ਸ਼ਹਿਰ ਦੇ ਵਿਚਾਲੇ ਸਥਿਤ ਮਾਨਚੈਸਟਰ ਕੈਥੇਡ੍ਰਲ ਦੇ ਬਾਹਰ ਨਵੰਬਰ 'ਚ ਸਥਾਪਿਤ ਕੀਤਾ ਜਾਵੇਗਾ।

ਰਾਸ਼ਟਰਪਿਤਾ ਦੀ 150ਵੀਂ ਜੈਯੰਤੀ ਮਨਾਉਣ ਲਈ ਇਹ ਮੂਰਤੀ ਬਣਾਈ ਜਾ ਰਹੀ ਹੈ। ਅਧਿਆਤਮਕ ਅੰਦੋਲਨ ਸ਼੍ਰੀਮਦ ਰਾਜਚੰਦਰ ਮਿਸ਼ਨ ਧਰਮਪੁਰ ਦੀ ਪਹਿਲ 'ਮਹਾਤਮਾ ਗਾਂਧੀ ਮੂਰਤੀ ਪਰਿਯੋਜਨਾ' ਨੇ ਮਾਨਚੈਸਟਰ ਏਰਿਨਾ ਦੇ ਏਰਿਆਨਾ ਗ੍ਰਾਂਡ 'ਚ ਮਈ 2017 'ਚ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਸ਼ਹਿਰ 'ਚ ਆਮ ਹਾਲਾਤ ਹੋਣ ਦੀ ਮਿਸਾਲ ਦੇਣ ਲਈ ਇਹ ਪ੍ਰਸਤਾਵ ਦਿੱਤਾ ਸੀ। ਇਸ ਹਮਲੇ ਦੀ ਜ਼ਿੰਮੇਦਾਰੀ ਇਸਲਾਮਿਕ ਸਟੇਟ ਨੇ ਲਈ ਸੀ, ਜਿਸ 'ਚ 23 ਲੋਕਾਂ ਦੀ ਜਾਨ ਚਲੀ ਗਈ ਸੀ। ਐੱਸ.ਆਰ.ਐੱਮ.ਡੀ. ਬ੍ਰਿਟੇਨ ਦੇ ਬੁਲਾਰੇ ਮੰਥਨ ਤਾਸਵਾਲਾ ਨੇ ਕਿਹਾ ਕਿ 2017 ਏਰਿਨਾ ਹਮਲੇ ਤੋਂ ਬਾਅਦ ਮਾਨਚੈਸਟਰ ਨੇ ਆਪਣੇ ਸ਼ਹਿਰ 'ਚ ਅਨੋਖਾ ਗੌਰਵ ਦਿਖਾਉਂਦੇ ਹੋਏ ਅਹਿੰਸਾ ਤੇ ਕਰੁਣਾ ਦੇ ਮੁੱਲਾਂ ਨੂੰ ਪ੍ਰਦਰਸ਼ਿਤ ਕੀਤਾ ਹੈ। ਅਸੀਂ ਇਸ ਤ੍ਰਾਸਦੀ ਦੇ ਵੇਲੇ ਦਿਖਾਈ ਗਈ ਉਨ੍ਹਾਂ ਦੀ ਤਾਕਤ ਤੇ ਇਕਜੁੱਟਤਾ ਤੋਂ ਪ੍ਰੇਰਿਤ ਹਾਂ।


Baljit Singh

Content Editor

Related News