ਕੋਰੋਨਾ ਆਫ਼ਤ : NSW ''ਚ ਨਵੇਂ ਮਾਮਲੇ, ਦੇਸ਼ ਭਰ ''ਚ ਅੰਕੜਾ 27 ਹਜ਼ਾਰ ਦੇ ਪਾਰ

Tuesday, Oct 27, 2020 - 12:12 PM (IST)

ਕੋਰੋਨਾ ਆਫ਼ਤ : NSW ''ਚ ਨਵੇਂ ਮਾਮਲੇ, ਦੇਸ਼ ਭਰ ''ਚ ਅੰਕੜਾ 27 ਹਜ਼ਾਰ ਦੇ ਪਾਰ

ਸਿਡਨੀ (ਬਿਊਰੋ): ਆਸਟ੍ਰੇਲੀਆਈ ਸੂਬੇ ਨਿਊ ਸਾਊਥ ਵੇਲਜ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾਵਾਇਰਸ ਦੇ 12 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ 10 ਹੋਟਲ ਇਕਾਂਤਵਾਸ ਵਿਚ ਹਨ।ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਭਰ ਵਿਚ ਮਹਾਮਾਰੀ ਦੇ 27,641 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਹਨਾਂ ਵਿਚੋਂ 905 ਲੋਕਾਂ ਦੀ ਮੌਤ ਹੋ ਚੁੱਕੀ ਹੈ।

 

ਐਨ.ਐਸ.ਡਬਲਯੂ. ਹੈਲਥ ਨੇ ਦੱਸਿਆ ਕਿ ਇਹ ਦੋ ਸਥਾਨਕ ਮਾਮਲੇ ਓਰਨ ਪਾਰਕ ਸਮੂਹ ਵਿਚ ਜੁੜੇ ਲੋਕਾਂ ਦੇ ਘਰੇਲੂ ਸੰਪਰਕ ਦੇ ਹਨ ਅਤੇ ਇਕਾਂਤਵਾਸ ਵਿਚ ਰਹਿ ਰਹੇ ਹਨ।ਇਸ ਸਮੂਹ ਵਿਚ ਹੁਣ 25 ਮਾਮਲੇ ਜੁੜੇ ਹੋਏ ਹਨ।ਅਖੀਰਲੇ ਦਿਨ 6438 ਟੈਸਟ ਕੀਤੇ ਗਏ ਸਨ, ਜੋ ਮਹਾਮਾਰੀ ਦੇ ਦੌਰਾਨ ਰਾਜ ਦੀ ਕੁੱਲ ਸੰਖਿਆ ਨੂੰ 30 ਲੱਖ ਤੋਂ ਵੀ ਉੱਪਰ ਲੈ ਗਏ ਸਨ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਪਾਰਟਨਰ ਵੀਜ਼ਾ ਤਬਦੀਲੀਆਂ ਨਸਲਵਾਦੀ ਨਹੀਂ : ਐਲਨ ਟੱਜ

ਐਨ.ਐਸ.ਡਬਲਯੂ. ਦੇ ਪ੍ਰੀਮੀਅਰ ਬੇਰੇਜਿਕਲਿਅਨ ਨੇ ਕਿਹਾ,"ਮੈਂ ਐਨ.ਐਸ.ਡਬਲਯੂ. ਵਿਚ ਹਰੇਕ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਟੈਸਟ ਲਈ ਅੱਗੇ ਆਇਆ ਹੈ। ਤਿੰਨ ਮਿਲੀਅਨ ਕੋਵਿਡ-19 ਟੈਸਟ ਇੱਕ ਸ਼ਾਨਦਾਰ ਨਤੀਜਾ ਹੈ।'' ਉਹਨਾਂ ਮੁਤਾਬਕ,"ਜਿਵੇਂ ਕਿ ਅਸੀਂ ਪਾਬੰਦੀਆਂ ਵਿਚ ਢਿੱਲ ਦਿੰਦੇ ਹਾਂ, ਇਹ ਮਹੱਤਵਪੂਰਨ ਹੈ ਕਿ ਅਸੀਂ ਆਪਣੀਆਂ ਉੱਚ ਦਰਾਂ ਦੀ ਜਾਂਚ ਨੂੰ ਬਣਾਈ ਰੱਖੀਏ ਜੋ ਵਾਇਰਸ ਦੇ ਫੈਲਣ ਨੂੰ ਸੀਮਤ ਰੱਖੇ। ਐਨ.ਐਸ.ਡਬਲਯੂ. ਨੂੰ ਖੁੱਲਾ ਰੱਖਣ ਵਿਚ ਇਹ ਸਾਡੀ ਸਫਲਤਾ ਦਾ ਕੇਂਦਰ ਰਿਹਾ ਹੈ।"

ਪੜ੍ਹੋ ਇਹ ਅਹਿਮ ਖਬਰ- ਸ਼ਖਸ ਨੇ ਸਰੀਰ 'ਤੇ ਬਿਠਾਈਆਂ 6.37 ਲੱਖ ਮਧੂਮੱਖੀਆਂ, ਬਣਿਆ ਵਰਲਡ ਰਿਕਾਰਡ (ਵੀਡੀਓ)


author

Vandana

Content Editor

Related News