ਕਸ਼ਮੀਰ ਨੂੰ ਲੈ ਕੇ ਇਮਰਾਨ ਖ਼ਾਨ ਦੀ ਅਕਲ ਆਈ ਟਿਕਾਣੇ, ਹੁਣ 100 ਸਾਲਾ ਤੱਕ ਭਾਰਤ ਨਾਲ ਵੈਰ ਨਹੀਂ ਕਰੇਗਾ ਪਾਕਿ

Wednesday, Jan 12, 2022 - 03:44 PM (IST)

ਕਸ਼ਮੀਰ ਨੂੰ ਲੈ ਕੇ ਇਮਰਾਨ ਖ਼ਾਨ ਦੀ ਅਕਲ ਆਈ ਟਿਕਾਣੇ, ਹੁਣ 100 ਸਾਲਾ ਤੱਕ ਭਾਰਤ ਨਾਲ ਵੈਰ ਨਹੀਂ ਕਰੇਗਾ ਪਾਕਿ

ਇਸਲਾਮਾਬਾਦ— ਭਾਰਤ ਅਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਮੁੱਦੇ ਨੂੰ ਲੈ ਕੇ ਤਣਾਅ ਬਣਿਆ ਹੋਇਆ ਹੈ। ਇਸ ਨਾਲ ਦੋਵੇਂ ਦੇਸ਼ਾਂ ਵਿਚਾਲੇ ਵਪਾਰਕ ਅਤੇ ਆਰਥਿਕ ਰਿਸ਼ਤੇ ਖ਼ਰਾਬ ਹੋ ਗਏ ਹਨ। ਭਾਰਤ ਨਾਲ ਰਿਸ਼ਤਿਆਂ ਦੇ ਚਲਦਿਆਂ ਕਰੋੜਾਂ ਦਾ ਘਾਟਾ ਚੁੱਕ ਰਹੀ ਕੰਗਾਲ ਪਾਕਿਸਤਾਨ ਸਰਕਾਰ ਦੀ ਹੁਣ ਅਕਲ ਟਿਕਾਣੇ ਆ ਗਈ ਲੱਗਦੀ ਹੈ। ਪਾਕਿਸਤਾਨ ਨੇ ਆਪਣੀ ਨਵੀਂ ਰਾਸ਼ਟਰੀ ਸੁਰੱਖਿਆ ਨੀਤੀ ’ਚ ਕਿਹਾ ਹੈ ਕਿ ਉਹ ਭਾਰਤ ਨਾਲ ਵੈਰ ਨਹੀਂ ਰੱਖੇਗਾ। ਪਾਕਿ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਦੇਸ਼ ਦੀ ਵਿਦੇਸ਼ ਨੀਤੀ ’ਚ ਗੁਆਂਢੀ ਦੇਸ਼ਾਂ ਨਾਲ ਸ਼ਾਂਤੀ ਅਤੇ ਆਰਥਿਕ ਕੂਟਨੀਤੀ ਨੂੰ ਉਹ ਪਹਿਲ ਦੇਵੇਗਾ। ਇਸ 100 ਪੰਨਿਆਂ ਦੀ ਗੁਪਤ ਰਾਸ਼ਟਰੀ ਸੁਰੱਖਿਆ ਨੀਤੀ ’ਚ ਕਿਹਾ ਗਿਆ ਹੈ ਕਿ ਭਾਰਤ ਨਾਲ ਬਿਨਾਂ ਕਸ਼ਮੀਰ ਮੁੱਦੇ ਦੇ ਆਖ਼ਰੀ ਹੱਲ ਦੇ ਵਪਾਰ ਅਤੇ ਬਿਜ਼ਨੈੱਸ ਰਿਸ਼ਤੇ ਨੂੰ ਵਧਾਇਆ ਜਾਵੇਗਾ। 

ਇਹ ਵੀ ਪੜ੍ਹੋ: ਪੰਜਾਬ ਦੇ ਉਨ੍ਹਾਂ ਨੌਜਵਾਨ ਦਿੱਗਜ ਨੇਤਾਵਾਂ ਦੀ ਕਹਾਣੀ, ਜਿਨ੍ਹਾਂ ਨੇ ਸਿਆਸਤ ’ਚ ਗੱਡੇ ਝੰਡੇ

ਸੁਰੱਖਿਆ ਨੀਤੀ ਨਾਲ ਜੁੜੇ ਇਕ ਅਧਿਕਾਰੀ ਨੇ ਪਾਕਿਸਤਾਨੀ ਅਖ਼ਬਾਰ ਐਕਸਪ੍ਰੈੱਸ ਟ੍ਰਿਬਿਊਨ ਨੂੰ ਕਿਹਾ ਹੈ ਕਿ ਅਸੀਂ ਅਗਲੇ 100 ਸਾਲਾ ਤੱਕ ਭਾਰਤ ਨਾਲ ਵੈਰ ਨਹੀਂ ਰੱਖਾਂਗੇ। ਇਸ ਨਵੀਂ ਨੀਤੀ ’ਚ ਬਿਲਕੁਲ ਗੁਆਂਢੀ ਦੇਸ਼ਾਂ ਨਾਲ ਸ਼ਾਂਤੀ ’ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਜੇਕਰ ਗੱਲਬਾਤ ਅਤੇ ਤਰੱਕੀ ਹੁੰਦੀ ਹੈ ਤਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਭਾਰਤ ਨਾਲ ਪਹਿਲਾਂ ਵਾਂਗ ਵਪਾਰ ਅਤੇ ਵਪਾਰਕ ਸੰਬੰਧ ਆਮ ਹੋ ਸਕਦੇ ਹਨ। ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਬੰਧ ਠਹਿਰ ਗਏ ਹਨ। ਪਾਕਿਸਤਾਨ ਨੇ ਭਾਰਤ ਦੇ ਕਸ਼ਮੀਰ ’ਤੇ ਚੁੱਕੇ ਗਏ ਕਦਮਾਂ ਦੇ ਜਵਾਬ ’ਚ ਕੂਟਨੀਤਕ ਸੰਬੰਧਾਂ ਨੂੰ ਘੱਟ ਕਰ ਦਿੱਤਾ ਸੀ ਅਤੇ ਦੋ ਪੱਖੀ ਵਪਾਰ ਨੂੰ ਮੁਅੱਤਲ ਕਰ ਦਿੱਤਾ ਸੀ। 

ਇਹ ਵੀ ਪੜ੍ਹੋ: ਕੋਰੋਨਾ ਦੇ ਵੱਧਦੇ ਕੇਸਾਂ ਸਬੰਧੀ ਉੱਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਸਰਕਾਰੀ ਹਸਪਤਾਲਾਂ ਨੂੰ ਦਿੱਤੇ ਇਹ ਨਿਰਦੇਸ਼

ਪਿਛਲੇ ਸਾਲ ਫਰਵਰੀ ਮਹੀਨੇ ’ਚ ਉਸ ਸਮੇਂ ਦੋਵੇਂ ਦੇਸ਼ਾਂ ਵਿਚਾਲੇ ਸੰਬੰਧਾਂ ਨੂੰ ਆਮ ਕਰਨ ਦੀ ਦਿਸ਼ਾ ’ਚ ਕੁਝ ਤਰੱਕੀ ਹੁੰਦੀ ਦਿੱਸ ਰਹੀ ਸੀ ਜਦੋਂ ਦੋਵੇਂ ਪੱਖ ਐੱਲ. ਓ. ਸੀ. ’ਤੇ ਸੀਜ਼ ਫਾਇਰ ਉਲੰਘਣਾ ਨੂੰ ਰੋਕਣ ’ਤੇ ਸਹਿਮਤ ਹੋ ਗਏ ਸਨ। ਹਾਲਾਂਕਿ ਇਹ ਪ੍ਰਕਿਰਿਆ ਇਸ ਤੋਂ ਵੱਧ ਅੱਗੇ ਨਹੀਂ ਵੱਧ ਸਕੀ। ਰਿਪੋਰਟ ਮੁਤਾਬਕ ਪਾਕਿਸਤਾਨ ਨੇ ਆਪਣੀ ਨਵੀਂ ਰਾਸ਼ਟਰੀ ਸੁਰੱਖਿਆ ਨੀਤੀ ’ਚ ਕਿਹਾ ਹੈ ਕਿ ਉਹ ਹੁਣ ਜੀਓ ਸਟ੍ਰੇਟਜਿਕ ਦੀ ਬਜਾਏ ਜੀਓ ਇਕਨਾਮਿਕਸ ’ਤੇ ਫ਼ੋਕਸ ਕਰੇਗਾ।  ਪਾਕਿਸਤਾਨ ਦੀਆਂ ਨੀਤੀਆਂ ’ਚ ਆ ਰਹੇ ਇਸ ਬਦਲਾਅ ਤੋਂ ਉਮੀਦ ਹੈ ਕਿ ਭਾਰਤ ਨਾਲ ਰਿਸ਼ਤਿਆਂ ’ਚ ਤਲਖ਼ੀ ਘੱਟ ਹੋਵੇਗੀ। ਹਾਲਾਂਕਿ ਭਾਰਤੀ ਮਾਹਰਾਂ ਦਾ ਕਹਿਣਾ ਹੈ ਕਿ ਪਾਕਿਤਸਾਨ ਲਈ ਇਹ ਕਹਿਣਾ ਸੌਖਾ ਹੈ ਪਰ ਮੁਸ਼ਕਿਲ ਹੈ। ਪਾਕਿਸਤਾਨੀ ਅਧਿਕਾਰੀ ਨੇ ਕਿਹਾ ਕਿ ਆਰਥਿਕ ਸੁਰੱਖਿਆ ਨਵੇਂ ਰਾਸ਼ਟਰੀ ਸੁਰੱਖਿਆ ਨੀਤੀ ’ਚ ਮੁੱਖ ਮੁੱਦਾ ਹੋਵੇਗਾ। ਅਧਿਕਾਰੀ ਨੇ ਕਿਹਾ ਕਿ ਇਸ ਬਦਲਾਅ ਤੋਂ ਬਾਅਦ ਵੀ ਭਾਰਤ ਦੇ ਨਾਲ ਕਸ਼ਮੀਰ ਵਿਵਾਦ ਨੂੰ ਪਾਕਿਸਤਾਨ ਲਈ ਅਹਿਮ ਰਾਸ਼ਟਰੀ ਨੀਤੀ ਦੇ ਰੂਪ ’ਚ ਪਛਾਣ ਕੀਤੀ ਗਈ ਹੈ। 

ਇਹ ਵੀ ਪੜ੍ਹੋ: ਕੋਰੋਨਾ ਆਫ਼ਤ : ਆਸਟ੍ਰੇਲੀਆ 'ਚ 15 ਮਹੀਨਿਆਂ ਬਾਅਦ ਲਾਗ ਨਾਲ ਸਭ ਤੋਂ ਵੱਧ ਮੌਤਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News