ਵੈਨਕੂਵਰ ਮੈਰਾਥਨ ਦੌਰਾਨ ਬਣੇ ਨਵੇਂ ਰਿਕਾਰਡ, ਮਹਿਲਾ ਦੌੜਾਕਾਂ ਨੇ ਵੀ ਵੱਡੀ ਗਿਣਤੀ ''ਚ ਕੀਤੀ ਸ਼ਿਰਕਤ

Wednesday, May 06, 2026 - 06:59 AM (IST)

ਵੈਨਕੂਵਰ ਮੈਰਾਥਨ ਦੌਰਾਨ ਬਣੇ ਨਵੇਂ ਰਿਕਾਰਡ, ਮਹਿਲਾ ਦੌੜਾਕਾਂ ਨੇ ਵੀ ਵੱਡੀ ਗਿਣਤੀ ''ਚ ਕੀਤੀ ਸ਼ਿਰਕਤ

ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਆਯੋਜਿਤ ਬੀਐੱਮਓ ਵੈਨਕੂਵਰ ਮੈਰਾਥਨ ਦੌਰਾਨ ਦੌੜਾਕਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਵੇਂ  ਰਿਕਾਰਡ ਕਾਇਮ ਕੀਤੇ ਹਨ। ਇਸ ਵੱਡੇ ਖੇਡ ਸਮਾਗਮ ਦੌਰਾਨ ਦੇਸ਼ ਭਰ ਤੋਂ ਹਜ਼ਾਰਾਂ ਦੌੜਾਕਾਂ ਨੇ ਭਾਗ ਲਿਆ ਅਤੇ ਵੈਨਕੂਵਰ ਦੀਆਂ ਸੜਕਾਂ ‘ਤੇ ਖੇਡ ਪ੍ਰੇਮੀਆਂ ਦਾ ਜੋਸ਼ ਦੇਖਣਯੋਗ ਰਿਹਾ।

ਇਹ ਵੀ ਪੜ੍ਹੋ : ਸਭ ਤੋਂ ਵੱਧ ਸਪੈਮ ਕਾਲ ਪ੍ਰਭਾਵਿਤ ਦੇਸ਼ਾਂ ’ਚ ਭਾਰਤ 5ਵੇਂ ਸਥਾਨ ’ਤੇ: ਟਰੂਕਾਲਰ ਰਿਪੋਰਟ

ਜਾਣਕਾਰੀ ਅਨੁਸਾਰ ਇਸ ਸਾਲ ਦੀ ਮੈਰਾਥਨ ਦੌਰਾਨ ਮਹਿਲਾ ਵਰਗ ਦੀ ਮੌਜੂਦਗੀ ਚ ਵਾਧਾ ਹੋਣਾ ਕਿਆਸਿਆ ਗਿਆ ਜਿਸ ਨਾਲ ਪੁਰਾਣੇ ਰਿਕਾਰਡ ਟੁੱਟ ਗਏ। ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ਅਤੇ ਦੌੜ ਲਈ ਸੁਖਾਵਾਂ ਮਾਹੌਲ ਦੌੜਾਕਾਂ ਲਈ ਫਾਇਦੇਮੰਦ ਸਾਬਤ ਹੋਇਆ। ਇਸਦੇ ਨਾਲ ਹੀ ਟੋਰਾਂਟੋ ਮੈਰਾਥਨ ਅਤੇ ਜਾਰਜੀਨਾ ਸਪ੍ਰਿੰਗ ਫਲਿੰਗ ਵਰਗੇ ਹੋਰ ਵੱਡੇ ਦੌੜ ਸਮਾਗਮ ਵੀ ਦੱਖਣੀ ਓਂਟਾਰੀਓ ਵਿੱਚ ਕਰਵਾਏ ਗਏ, ਜਿੱਥੇ ਦੌੜਾਕਾਂ ਨੇ ਬਹੁਤ ਵਧੀਆ ਸਰੀਰਕ ਜ਼ੋਹਰ ਵਿਖਾਏ। ਖੇਡ ਵਿਸ਼ੇਸ਼ਗਿਆਨਾਂ ਦਾ ਮੰਨਣਾ ਹੈ ਕਿ ਕੈਨੇਡਾ ਵਿੱਚ ਲੰਬੀ ਦੌੜਾਂ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ ਅਤੇ ਨੌਜਵਾਨ ਖਿਡਾਰੀ ਵੀ ਇਸ ਖੇਤਰ ਵਿੱਚ ਵੱਡੀ ਦਿਲਚਸਪੀ ਵਿਖਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News