ਨਿਊਜ਼ੀਲੈਂਡ ‘ਚ ਦੂਜਾ ਪੰਜਾਬੀ ਭਾਸ਼ਾ ਹਫ਼ਤਾ ਸੰਪੰਨ, ਸਰਕਾਰ ਨੇ ਕੀਤਾ ਵੱਡਾ ਐਲਾਨ

11/29/2021 11:50:51 AM

ਆਕਲੈਂਡ (ਹਰਮੀਕ ਸਿੰਘ)- ਨਿਊਜ਼ੀਲੈਂਡ ‘ਚ ਚੱਲ ਰਿਹਾ ਦੂਜਾ ਪੰਜਾਬੀ ਭਾਸ਼ਾ ਹਫ਼ਤਾ, ਜਿਸ ਨੂੰ 22 ਨਵੰਬਰ ਤੋਂ ਲੈ ਕੇ 28 ਨਵੰਬਰ ਤੱਕ ਮਨਾਇਆ ਗਿਆ, ਕੱਲ੍ਹ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਨਾਲ ਮੁਕੰਮਲ ਹੋਇਆ। ਨਿਊਜ਼ੀਲੈਂਡ ਦੇ ਵੱਖ ਵੱਖ ਮੀਡੀਆ ਕਰਮੀਆਂ, ਸਮਾਜਿਕ ਤੇ ਸਿਆਸੀ ਹਸਤੀਆਂ ਦੀ ਹੱਲਾਸ਼ੇਰੀ ਅਤੇ ਸਹਿਯੋਗ ਸਦਕਾ ਹਫ਼ਤਾ ਭਰ ਚੱਲੀਆਂ ਗਤੀਵਿਧੀਆਂ ‘ਚ ਬੱਚਿਆਂ ਦੇ ਚਿਤਰਕਾਰੀ ਮੁਕਾਬਲੇ ਅਤੇ ਪੰਜਾਬੀ ਭਾਸ਼ਾ ਸਮੇਤ ਪੰਜਾਬੀ ਸੁਨੇਹੇ ਵੀਡੀਓਜ਼ ਮੁਕਾਬਲੇ ਹੋਏ। ਦੇਸ਼ ਦੀ ਰਾਜਧਾਨੀ ਵੈਲਿੰਗਟਨ ਅਤੇ ਆਕਲੈਂਡ ਵਿਖੇ ਸਮਾਗਮ ਹੋਏ। ਇਸ ਵਿਚ ਭਾਰਤੀ ਦੂਤਾਵਾਸ ਅਤੇ ਪਾਕਿਸਤਾਨ ਦੂਤਾਵਾਸ ਦੇ ਅਧਿਕਾਰੀ, ਮੌਜੂਦਾ ਸਾਂਸਦ ਅਤੇ ਸਾਬਕਾ ਸਾਂਸਦ ਵੀ ਸ਼ਾਮਿਲ ਹੋਏ। 

PunjabKesari

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਪੜ੍ਹਨ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਵਿਦੇਸ਼ੀ ਵਿਦਿਆਰਥੀਆਂ ਲਈ ਵਰਕ ਪਰਮਿਟ 'ਚ ਛੋਟ ਦਾ ਐਲਾਨ

ਪੰਜਾਬੀ ਮੀਡੀਆ ਕਰਮੀਆਂ ਅਤੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਪੰਜਾਬੀ ਹਿਤੇਸ਼ੀਆਂ ਨੇ ਵੱਡਾ ਸਹਿਯੋਗ ਦਿੱਤਾ। ਨਿਊਜ਼ੀਲੈਂਡ ‘ਚ ਵੱਸਦੇ ਪੰਜਾਬੀ ਬੋਲੀ ਪ੍ਰੇਮੀਆਂ ਲਈ ਸਭ ਤੋਂ ਵੱਧ ਉਤਸ਼ਾਹ ਇਸ ਗੱਲ ਨੂੰ ਲੈ ਕੇ ਦੇਖਿਆ ਗਿਆ ਕਿ ਨਿਊਜ਼ੀਲੈਂਡ ਸਰਕਾਰ ਨੇ ਅਗਲੇ ਸਾਲ ਤੋਂ ਅਧਿਕਾਰਤ ਤੌਰ 'ਤੇ ਪੰਜਾਬੀ ਭਾਸ਼ਾ ਹਫ਼ਤਾ ਮਨਾਉਣ ਦੀ ਆਗਿਆ ਦਿੰਦਿਆਂ ਸਰਕਾਰ ਦੇ ਕੈਲੰਡਰ ‘ਚ ਇਸ ਨੂੰ ਸ਼ਾਮਲ ਕੀਤਾ ਅਤੇ ਸਕੂਲਾਂ ‘ਚ ਬੱਚਿਆਂ ਲਈ ਪੰਜਾਬੀ ਭਾਸ਼ਾ ਨੂੰ ਆਪਸ਼ਨਲ ਵਿਸ਼ੇ ਵਿੱਚ ਰੱਖਣ ਲਈ ਪੰਜਾਬੀ ਬੋਲੀ ਸੰਬੰਧੀ ਦਸਤਾਵੇਜ਼ਾਂ ਦੀ ਮੰਗ ਰੱਖੀ। ਆਖਰੀ ਦਿਨ ਆਏ ਹੋਏ ਪਤਵੰਤੇ ਸੱਜਣਾਂ ਦੀ ਹਾਜ਼ਰੀ ‘ਚ ਜਿਥੇ ਗੁਰਮੁਖੀ ਅਤੇ ਸ਼ਾਹਮੁਖੀ ਬੋਲੀ ਨੂੰ ਸਮਰਪਿਤ ਸਾਂਝੀ ਡਾਕ ਟਿਕਟ ਜਾਰੀ ਕੀਤੀ ਗਈ, ਨਾਲ ਹੀ ਪੰਜਾਬੀ ਭਾਸ਼ਾ ਦਾ ਸੋਵੀਨਾਰ ਜਾਰੀ ਹੋਇਆ ਤੇ ਅਗਲੇ ਸਾਲ ਪੰਜਾਬੀ ਬੋਲੀ ਹਫ਼ਤੇ ਨੂੰ ਹੋਰ ਜੋਸ਼ ਤੇ ਵੱਡੇ ਪੱਧਰ 'ਤੇ ਮਨਾਉਣ ਸੰਬੰਧੀ ਤਕਰੀਰਾਂ ਵੀ ਹੋਈਆਂ। 


Vandana

Content Editor

Related News