ਜਨਮ ਲੈਂਦਿਆਂ ਹੀ 60 ਸਾਲ ਦੀ ਬੁੱਢੀ ਵਾਂਗ ਦਿਸਣ ਲੱਗੀ ਬੱਚੀ, ਪਰਿਵਾਰਕ ਮੈਂਬਰ ਹੋਏ ਹੈਰਾਨ

Thursday, Sep 02, 2021 - 04:42 PM (IST)

ਜਨਮ ਲੈਂਦਿਆਂ ਹੀ 60 ਸਾਲ ਦੀ ਬੁੱਢੀ ਵਾਂਗ ਦਿਸਣ ਲੱਗੀ ਬੱਚੀ, ਪਰਿਵਾਰਕ ਮੈਂਬਰ ਹੋਏ ਹੈਰਾਨ

ਕੇਪ ਟਾਊਨ: ਦੱਖਣੀ ਅਫ਼ਰੀਕਾ ਤੋਂ ਇਕ ਹੈਰਾਨ ਕਰਨ ਵਾਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ 20 ਸਾਲ ਦੀ ਕੁੜੀ ਨੇ ਇਕ ਬੱਚੀ ਨੂੰ ਜਨਮ ਦਿੱਤਾ ਹੈ ਪਰ ਇਹ ਬੱਚੀ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੇ ਪਿੱਛੇ ਦੀ ਵਜ੍ਹਾ ਨਵਜੰਮੀ ਬੱਚੀ ਦਾ 60 ਸਾਲ ਦੀ ਬੁੱਢੀ ਵਾਂਗ ਦਿਸਣਾ ਹੈ। ਇੰਨਾ ਹੀ ਨਹੀਂ ਨਵਜੰਮੀ ਬੱਚੀ ਨੂੰ ਦੇਖਕੇ ਉਸ ਦੇ ਪਰਿਵਾਰ ਦੇ ਕਈ ਲੋਕ ਡਰ ਵੀ ਗਏ। 

ਇਹ ਵੀ ਪੜ੍ਹੋ: ਅਲਕਾਇਦਾ ਨੇ ਤਾਲਿਬਾਨ ਨੂੰ ਭੇਜਿਆ ਵਧਾਈ ਸੰਦੇਸ਼, ਕਿਹਾ- ਹੁਣ ਕਸ਼ਮੀਰ ਦੀ ਵਾਰੀ

ਮਿਰਰ ਵਿਚ ਛਪੀ ਖ਼ਬਰ ਮੁਤਾਬਕ ਇੱਥੇ ਪੱਛਮੀ ਕੇਪ ਦੇ ਛੋਟੇ ਟਾਊਨ ਵਿਚ ਬੀਤੀ 30 ਅਗਸਤ ਨੂੰ ਇਕ 20 ਸਾਲ ਦੀ ਕੁੜੀ ਨੇ ਘਰ ਵਿਚ ਹੀ ਬੱਚੀ ਨੂੰ ਜਨਮ ਦਿੱਤਾ ਪਰ ਜਿਵੇਂ ਬੱਚੀ ਪੈਦਾ ਹੋਈ, ਉਸ ਨੂੰ ਦੇਖ ਕੇ ਮਾਂ ਅਤੇ ਦਾਈ ਦੋਵੇਂ ਡਰ ਗਈਆਂ। ਬੱਚੀ ਦੇ ਹੱਥ ਅਜੀਬ ਹਨ ਅਤੇ ਉਸ ਦੀ ਪੂਰੀ ਚਮੜੀ ’ਤੇ ਝੁਰੜੀਆਂ ਹਨ। ਜਦੋਂ ਘਰ ਦੇ ਹੋਰ ਮੈਂਬਰਾਂ ਨੇ ਬੱਚੀ ਨੂੰ ਦੇਖਿਆ ਤਾਂ ਉਹ ਵੀ ਹੈਰਾਨ ਰਹਿ ਗਏ। ਉਨ੍ਹਾਂ ਨੇ ਤੁਰੰਤ ਬੱਚੀ ਅਤੇ ਮਾਂ ਨੂੰ ਹਸਪਤਾਲ ਪਹੁੰਚਾਇਆ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੀ ਚਿਤਾਵਨੀ, ਅਫ਼ਗਾਨਿਸਤਾਨ ’ਚ ਹੋ ਸਕਦੈ ਗ੍ਰਹਿ ਯੁੱਧ

ਹਸਪਤਾਲ ਵਿਚ ਪਤਾ ਲੱਗਾ ਕਿ ਬੱਚੀ ਨੂੰ ਇਕ ਦੁਰਲੱਭ ਬੀਮਾਰੀ ਨਾਲ ਪੀੜਤ ਹੈ, ਜਿਸ ਨੂੰ ਪ੍ਰੋਜੇਰੀਆ (Progeria) ਕਹਿੰਦੇ ਹਨ। ਇਹ ਇਕ ਰੇਅਰ ਮੈਡੀਕਲ ਕੰਡੀਸ਼ਨ ਹੁੰਦੀ ਹੈ। ਇਸ ਨੂੰ ਪ੍ਰੋਜੇਰੀਆ ਦੇ ਇਲਾਵਾ ਹਚਿੰਸਲ-ਗਿਲਫੋਰਡ ਸਿੰਡਰੋਮ (Hutchinson-Gilford syndrome) ਵੀ ਕਿਹਾ ਜਾਂਦਾ ਹੈ। ਇਸ ਨਾਲ ਪੀੜਤ ਸ਼ਖ਼ਸ ਦੀ ਉਮਰ ਕਈ ਗੁਣਾ ਜ਼ਿਆਦਾ ਦਿਖਣ ਲੱਗਦੀ ਹੈ। ਫਿਲਹਾਲ ਇਸ ਬੱਚੀ ਅਤੇ ਉਸ ਦੀ ਮਾਂ ਨੂੰ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਬੀਮਾਰੀ ਨਾਲ ਪੀੜਤ ਲੋਕ ਜ਼ਿਆਦਾ ਸਮੇਂ ਤੱਕ ਜਿਊਂਦੇ ਨਹੀਂ ਰਹਿੰਦੇ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News