ਡੈਲਟਾ ਤੋਂ ਵੀ ਵਧੇਰੇ ਖ਼ਤਰਨਾਕ ਦੁਨੀਆ ਦੇ 30 ਦੇਸ਼ਾਂ 'ਚ ਫੈਲਿਆ ਕੋਰੋਨਾ ਦਾ ਨਵਾਂ 'ਲੈਮਬਡਾ' ਵੈਰੀਐਂਟ

Wednesday, Jul 07, 2021 - 11:08 AM (IST)

ਡੈਲਟਾ ਤੋਂ ਵੀ ਵਧੇਰੇ ਖ਼ਤਰਨਾਕ ਦੁਨੀਆ ਦੇ 30 ਦੇਸ਼ਾਂ 'ਚ ਫੈਲਿਆ ਕੋਰੋਨਾ ਦਾ ਨਵਾਂ 'ਲੈਮਬਡਾ' ਵੈਰੀਐਂਟ

ਲੰਡਨ (ਬਿਊਰੋ): ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਦਾ ਕਹਿਰ ਗਲੋਬਲ ਪੱਧਰ 'ਤੇ ਜਾਰੀ ਹੈ। ਹੁਣ ਕੋਰੋਨਾ ਵਾਇਰਸ ਦੇ ਵੱਖ-ਵੱਖ ਵੈਰੀਐਂਟ ਦਾ ਖਤਰਾ ਦੁਨੀਆ ਭਰ ਵਿਚ ਵੱਧਦਾ ਜਾ ਰਿਹਾ ਹੈ। ਡੈਲਟਾ ਵੈਰੀਐਂਟ ਦੇ ਵੱਧਦੇ ਖਤਰੇ ਵਿਚਕਾਰ ਕੋਰੋਨਾ ਵਾਇਰਸ ਦਾ ਇਕ ਨਵਾਂ 'ਲੈਮਬਡਾ' ਵੈਰੀਐਂਟ ਸਾਹਮਣੇ ਆਇਆ ਹੈ।ਯੂਕੇ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਲੈਮਬਡਾ ਨਾਮ ਦਾ ਇਕ ਨਵਾਂ ਕੋਰੋਨਾ ਵਾਇਰਸ ਸਟ੍ਰੇਨ, ਡੈਲਟਾ ਵੈਰੀਐਂਟ ਦੀ ਤੁਲਨਾ ਵਿਚ ਬਹੁਤ ਜ਼ਿਆਦਾ ਖਤਰਨਾਕ ਹੈ।ਪਿਛਲੇ ਚਾਰ ਹਫ਼ਤਿਆਂ ਵਿਚ 30 ਤੋਂ ਵੱਧ ਦੇਸ਼ਾਂ ਵਿਚ ਇਸ ਦੇ ਮਾਮਲਿਆਂ ਬਾਰੇ ਪਤਾ ਚੱਲਿਆ ਹੈ।

ਪੇਰੂ ਵਿਚ ਮਿਲਿਆ ਕੋਰੋਨਾ ਵਾਇਰਸ ਦਾ ਲੈਮਬਡਾ ਵੈਰੀਐਂਟ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਰਿਪੋਰਟਾਂ ਮੁਤਾਬਕ ਇਹ ਬ੍ਰਿਟੇਨ ਸਮੇਤ ਕਈ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਚੁੱਕਾ ਹੈ। ਯੂਕੇ ਵਿਚ ਹੁਣ ਤੱਕ ਲੈਮਬਡਾ ਸਟ੍ਰੇਨ ਦੇ 6 ਮਾਮਲਿਆਂ ਦਾ ਪਤਾ ਚੱਲਿਆ ਹੈ। ਖੋਜੀ ਇਸ ਗੱਲ ਨੂੰ ਲੈਕੇ ਚਿੰਤਤ ਹਨ ਕਿ ਲੈਮਬਡਾ ਵੈਰੀਐਂਟ, ਡੈਲਟਾ ਵੈਰੀਐਂਟ ਦੀ ਤੁਲਨਾ ਵਿਚ ਜ਼ਿਆਦਾ ਛੂਤਕਾਰੀ ਹੋ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਅਜੀਬ ਦਾਅਵਾ, 'ਅਲਕੋਹਲ' ਸੁੰਘਣ ਨਾਲ ਠੀਕ ਹੋਵੇਗਾ ਕੋਵਿਡ-19

ਇੱਥੇ ਦੱਸ ਦਈਏ ਕਿ ਲੈਮਬਡਾ ਵੈਰੀਐਂਟ ਦਾ ਪਹਿਲਾ ਮਾਮਲਾ ਪੇਰੂ ਵਿਚ ਦਰਜ ਕੀਤਾ ਗਿਆ। ਇਸ ਵੈਰੀਐਂਟ ਨੂੰ ਸੀ-37 ਸ੍ਰਟੇਨ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਯੂਰੋ ਨਿਊਜ਼ ਨੇ ਪੇਨ ਅਮੇਰਿਕਨ ਹੈਲਥ ਆਰਗੇਨਾਈਜੇਸ਼ਨ (ਪੀ.ਏ.ਐੱਚ.ਓ.) ਦੇ ਹਵਾਲੇ ਨਾਲ ਦੱਸਿਆ ਕਿ ਪੇਰੂ ਵਿਚ ਮਈ ਅਤੇ ਜੂਨ ਦੇ ਦੌਰਾਨ ਰਿਪੋਰਟ ਕੀਤੇ ਗਏ ਕੋਰੋਨਾ ਵਾਇਰਸ ਕੇਸ ਦੇ ਨਮੂਨਿਆਂ ਵਿਚ ਲੈਮਬਡਾ ਵੈਰੀਐਂਟ ਦਾ ਲੱਗਭਗ 82 ਫੀਸਦੀ ਹਿੱਸਾ ਹੈ। ਪੇਰੂ ਵਿਚ ਲੈਮਬਡਾ ਵੈਰੀਐਂਟ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਵਿਸ਼ਵ ਸਿਹਤ ਸੰਗਠਨ ਨੇ ਪਹਿਲਾਂ ਹੀ ਲੈਮਬਡਾ ਵੈਰੀਐਂਟ ਨੂੰ ਦੱਖਣੀ ਅਮਰੀਕਾ ਵਿਚ ਵੈਰੀਐਂਟ ਆਫ ਕਨਸਰਨ ਘੋਸ਼ਿਤ ਕਰ ਦਿੱਤਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਲੈਮਬਡਾ ਬਾਕੀ ਵੈਰੀਐਂਟਾਂ ਨਾਲੋਂ ਜ਼ਿਆਦਾ ਹਮਲਾਵਰ ਹੈ ਅਤੇ ਐਂਟੀਬੌਡੀ 'ਤੇ ਤੇਜ਼ੀ ਨਾਲ ਹਮਲਾ ਕਰਦਾ ਹੈ। 

ਨੋਟ- ਦੁਨੀਆ ਦੇ 30 ਦੇਸ਼ਾਂ 'ਚ ਫੈਲਿਆ ਕੋਰੋਨਾ ਦਾ ਨਵਾਂ 'ਲੈਮਬਡਾ' ਵੈਰੀਐਂਟ,ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News