ਵਿਸਾਖੀ ਮੌਕੇ ਨਿਊਜਰਸੀ ਦੇ ਗਵਰਨਰ ਨੇ ਵਧਾਇਆ ਸਿੱਖਾਂ ਦਾ ਮਾਣ

Monday, Apr 15, 2019 - 09:47 AM (IST)

ਵਿਸਾਖੀ ਮੌਕੇ ਨਿਊਜਰਸੀ ਦੇ ਗਵਰਨਰ ਨੇ ਵਧਾਇਆ ਸਿੱਖਾਂ ਦਾ ਮਾਣ

ਨਿਊਜਰਸੀ, ( ਰਾਜ ਗੋਗਨਾ )—  ਬੀਤੇ ਦਿਨ ਅਮਰੀਕਾ ਦੇ ਸੂਬੇ ਨਿਊਜਰਸੀ ਜਿੱਥੇ ਪੰਜਾਬੀਆਂ ਦੀ ਕਾਫ਼ੀ ਆਬਾਦੀ ਹੈ ਅਤੇ ਨਿਊਜਰਸੀ ਸੂਬੇ ਦੇ ਗਵਰਨਰ ਮਿਸਟਰ ਫ਼ਿਲ ਮਾਰਫ਼ੀ ਨੇ ਆਪਣੇ ਰਾਜ ਦੇ ਸਿੱਖਾਂ ਨੂੰ ਇਸ ਪੇਂਟਿੰਗ ਰਾਹੀਂ ਖਾਲਸਾ ਸਾਜਨਾ ਦਿਹਾੜੇ ਅਤੇ ਵਿਸਾਖੀ ਦੀ ਵਧਾਈ ਦਿੱਤੀ ਤਾਂ ਕਿ ਸਿੱਖਾਂ ਦੀ ਪਛਾਣ ਤੋਂ ਅਮਰੀਕਨ ਜਾਣੂ ਹੋਣ। ਨਿਊਜਰਸੀ 'ਚ ਵੱਸਦੇ ਸਿੱਖਾਂ 'ਚ ਗਵਰਨਰ ਸਾਹਿਬ ਦੀ ਸਿੱਖ ਕੌਮ ਲਈ ਦਿਖਾਈ ਪੇਂਟਿੰਗ ਰਾਹੀਂ ਪਹਿਚਾਣ ਅਤੇ ਦਿੱਤੀ ਵਧਾਈ ਨਾਲ ਸਿੱਖਾਂ ਦਾ ਹੋਰ ਮਾਣ ਵਧਿਆ ਹੈ ਅਤੇ ਉਨ੍ਹਾਂ 'ਚ ਰਾਜ ਦੇ ਗਵਰਨਰ ਪ੍ਰਤੀ ਕਾਫੀ ਸਤਿਕਾਰ ਨਜ਼ਰ ਆ ਰਿਹਾ ਹੈ।


Related News