ਨਿਊਜਰਸੀ ''ਚ ਹਿੰਸਕ ਘਟਨਾਵਾਂ ਦੇ ਬਾਅਦ ਮਹਿਲਾ ਜੇਲ੍ਹ ਨੂੰ ਕੀਤਾ ਜਾਵੇਗਾ ਬੰਦ

Wednesday, Jun 09, 2021 - 10:06 AM (IST)

ਨਿਊਜਰਸੀ ''ਚ ਹਿੰਸਕ ਘਟਨਾਵਾਂ ਦੇ ਬਾਅਦ ਮਹਿਲਾ ਜੇਲ੍ਹ ਨੂੰ ਕੀਤਾ ਜਾਵੇਗਾ ਬੰਦ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਨਿਊਜਰਸੀ ਵਿਚ ਸਥਿਤ ਮਹਿਲਾ ਜੇਲ੍ਹ 'ਚ ਬੰਦ ਕੈਦੀਆਂ ਉੱਪਰ ਹੋਏ ਹਮਲਿਆਂ ਦੇ ਸਬੰਧ ਵਿਚ ਹੋਈ ਜਾਂਚ ਰਿਪੋਰਟ ਦੇ ਵੇਰਵਿਆਂ ਦੀ ਸਮੀਖਿਆ ਕਰਨ ਤੋਂ ਬਾਅਦ ਸਟੇਟ ਦੇ ਗਵਰਨਰ ਵੱਲੋਂ ਇਸ ਨੂੰ ਬੰਦ ਕਰਨ ਲਈ ਕਦਮ ਚੁੱਕਿਆ ਜਾ ਰਿਹਾ ਹੈ।

ਐਡਨਾ ਮੇਹਾਨ ਜੇਲ੍ਹ ਵਿਚ ਕੈਦੀਆਂ ਉੱਤੇ ਹਮਲੇ ਲਈ 10 ਜੇਲ੍ਹ ਅਧਿਕਾਰੀਆਂ 'ਤੇ ਦੋਸ਼ ਲਾਇਆ ਗਿਆ ਹੈ। ਗਵਰਨਰ ਫਿਲ ਮਰਫੀ ਅਨੁਸਾਰ 11 ਜਨਵਰੀ ਨੂੰ ਜੇਲ੍ਹ ਵਿਚ ਹੋਏ ਹਮਲੇ ਬਹੁਤ ਦੁਖ਼ਦਾਈ ਹਨ। ਸੂਬੇ ਦੀਆਂ ਜੇਲ੍ਹਾਂ ਵਿਚ ਰਹਿਣ ਵਾਲੇ ਕੈਦੀ ਸਨਮਾਨ ਦੇ ਹੱਕਦਾਰ ਹਨ ਅਤੇ ਐਡਨਾ ਮੇਹਾਨ ਜੇਲ੍ਹ ਵਿਚ ਔਰਤਾਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਦਾ ਲੰਮਾ ਇਤਿਹਾਸ ਹੈ। ਇਸ ਲਈ ਮਹਿਲਾਵਾਂ ਨਾਲ ਹੁੰਦੇ ਗਲਤ ਵਿਵਹਾਰ ਨੂੰ ਰੋਕਣ ਲਈ ਮਰਫੀ ਨੇ ਕਿਹਾ ਕਿ ਇਸ ਨੂੰ ਬੰਦ ਕਰਨਾ ਅਤੇ ਕੈਦੀਆਂ ਨੂੰ ਤਬਦੀਲ ਕਰਨਾ ਜ਼ਰੂਰੀ  ਹੈ। ਪ੍ਰਸ਼ਾਸਨ ਵੱਲੋਂ ਇਸ ਪ੍ਰਤੀ ਕਾਰਵਾਈ ਕਰਨ ਲਈ ਯੋਜਨਾਵਾਂ 'ਤੇ ਕੰਮ ਕੀਤਾ ਜਾ ਰਿਹਾ ਹੈ।


author

cherry

Content Editor

Related News