ਪਾਕਿਸਤਾਨ ਦੇ ਨਵੇਂ ISI ਮੁਖੀ ਨਦੀਮ ਨੇ ਆਪਣੀ ਤਸਵੀਰ, ਵੀਡੀਓ ਫੁਟੇਜ ਜਾਰੀ ਨਾ ਕਰਨ ਦਾ ਦਿੱਤਾ ਨਿਰਦੇਸ਼

Wednesday, Dec 29, 2021 - 04:17 PM (IST)

ਇਸਲਾਮਾਬਾਦ— ਪਾਕਿਸਤਾਨ ਦੀ ਖ਼ੁਫੀਆ ਏਜੰਸੀ ਇੰਟਰ-ਸਰਵਿਸੇਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਦੇ ਨਵੇਂ ਜਨਰਲ ਡਾਇਰੈਕਟਰ (ਡੀ. ਜੀ.) ਲੈਫਟੀਨੈਂਟ ਜਨਰਲ ਨਦੀਮ ਅੰਜੁਮ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਕਿਸੇ ਵੀ ਅਧਿਕਾਰਤ ਬੈਠਕ ਦੌਰਾਨ ਲਈ ਗਈ ਉਨ੍ਹਾਂ ਦੀ ਤਸਵੀਰ ਜਾਂ ਵੀਡੀਓ ਫੁਟੇਜ ਮੀਡੀਆ ਨੂੰ ਜਾਰੀ ਨਾ ਕਰਨ ਨੂੰ ਕਿਹਾ ਹੈ। ਇਕ ਸੰਘੀ ਮੰਤਰੀ ਨੇ ਕਿਹਾ ਕਿ ਇਸ ਕਾਰਨ ਹੀ ਸਰਕਾਰ ਨੇ ਉਨ੍ਹਾਂ ਦੀ ਕੋਈ ਤਸਵੀਰ ਜਾਂ ਵੀਡੀਓ ਫੁਟੇਜ ਜਾਰੀ ਨਹੀਂ ਕੀਤੀ।

ਰਾਸ਼ਟਰੀ ਸੁਰੱਖਿਆ ਕਮੇਟੀ ਦੀ ਸੋਮਵਾਰ ਨੂੰ ਬੈਠਕ ਹੋਈ, ਜਿਸ ਵਿਚ  ਆਈ. ਐੱਸ. ਆਈ. ਦੇ ਜਨਰਲ ਡਾਇਰੈਕਟਰ ਨੇ ਹਿੱਸਾ ਲਿਆ। ਹਾਲਾਂਕਿ ਸਰਕਾਰ ਵਲੋਂ ਮੀਡੀਆ ਨੂੰ ਜਾਰੀ ਕੀਤੀ ਗਈ ਤਸਵੀਰ ਅਤੇ ਵੀਡੀਓ ਫੁਟੇਜ ਵਿਚ ਦੇਸ਼ ਦੇ ਉੱਚ ਸਪਾਈਮਾਸਟਰ  ਨੂੰ ਛੱਡ ਕੇ ਲੱਗਭਗ ਸਾਰਿਆਂ ਨੂੰ ਵਿਖਾਇਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਮੰਤਰੀ ਨੇ ਕਿਹਾ ਕਿ ਆਈ. ਐੱਸ. ਆਈ. ਦੇ ਜਨਰਲ ਡਾਇਰੈਕਟਰ ਦੇ ਰੂਪ ਵਿਚ ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਉਨ੍ਹਾਂ ਦੀ ਕੋਈ ਤਸਵੀਰ ਜਾਂ ਵੀਡੀਓ ਫੁਟੇਜ ਮੀਡੀਆ ’ਚ ਜਾਰੀ ਨਹੀਂ ਕੀਤੀ ਗਈ ਹੈ।

ਓਧਰ ਸੇਵਾਮੁਕਤ ਲੈਫਟੀਨੈਂਟ ਜਨਰਲ ਅਮਜਦ ਸ਼ੋਇਬ ਨੇ ਇਸ ਮਾਮਲੇ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਖ਼ੁਫੀਆ ਸੇਵਾਵਾਂ ਦਾ ਮੂਲ ਸਿਧਾਂਤ ਮੀਡੀਆ ਦੀਆਂ ਨਜ਼ਰਾਂ ਤੋਂ ਦੂਰ ਰਹਿਣਾ ਹੈ। ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਇਸ ਸਿਧਾਂਤ ਦਾ ਉਲੰਘਣ ਹੋਇਆ ਹੈ ਅਤੇ ਕਈ ਵਾਰ ਸਰਕਾਰਾਂ ਮੀਡੀਆ ਨੂੰ ਖ਼ੁਫੀਆ ਮੁਖੀਆ ਦੀਆਂ ਤਸਵੀਰਾਂ ਅਤੇ ਵੀਡੀਓ ਫੁਟੇਜ ਜਾਰੀ ਕਰਦੀ ਰਹੀ ਹੈ।


Tanu

Content Editor

Related News