ਸਪੇਸਐਕਸ ਦੇ ਰਾਕੇਟ ਰਾਹੀਂ 4 ਦੇਸ਼ਾਂ ਦੇ 4 ਪੁਲਾੜ ਯਾਤਰੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾ
Saturday, Aug 26, 2023 - 04:02 PM (IST)
ਕੇਪ ਕੈਨਾਵੇਰਲ/ਅਮਰੀਕਾ (ਭਾਸ਼ਾ)- 4 ਦੇਸ਼ਾਂ ਦੇ 4 ਪੁਲਾੜ ਯਾਤਰੀ ਸ਼ਨੀਵਾਰ ਨੂੰ ਸਪੇਸਐਕਸ ਦੇ ਰਾਕੇਟ ਰਾਹੀਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾ ਹੋਏ। ਉਹ ਸੰਭਾਵਤ ਤੌਰ 'ਤੇ ਐਤਵਾਰ ਨੂੰ ਆਪਣੇ ਸਪੇਸਐਕਸ ਕੈਪਸੂਲ ਰਾਹੀਂ ਪੁਲਾੜ ਸਟੇਸ਼ਨ ਪਹੁੰਚ ਜਾਣਗੇ, ਜਿੱਥੇ ਉਹ ਮਾਰਚ ਤੋਂ ਰਹਿ ਰਹੇ 4 ਪੁਲਾੜ ਯਾਤਰੀਆਂ ਦੀ ਥਾਂ ਲੈਣਗੇ। 'ਕੈਨੇਡੀ ਸਪੇਸ ਸੈਂਟਰ ਤੋਂ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਦੀ ਇਕ ਪੁਲਾੜ ਯਾਤਰੀ ਨਾਲ ਡੈਨਮਾਰਕ, ਜਾਪਾਨ ਅਤੇ ਰੂਸ ਦੇ ਯਾਤਰੀਆਂ ਨੇ ਉਡਾਣ ਭਰੀ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਅਮਰੀਕਾ ਦੀ ਪਹਿਲੀ ਲਾਂਚਿੰਗ ਹੈ, ਜਿਸ ਵਿਚ ਪੁਲਾੜ ਯਾਨ ਦੀ ਹਰ ਸੀਟ 'ਤੇ ਵੱਖ-ਵੱਖ ਦੇਸ਼ ਦੇ ਪੁਲਾੜ ਯਾਤਰੀ ਬੈਠੇ ਸਨ। ਇਸ ਤੋਂ ਪਹਿਲਾਂ ਤੱਕ ਨਾਸਾ, ਸਪੇਸਐਕਸ ਯਾਨ ਵਿਚ 2 ਜਾਂ 3 ਪੁਲਾੜ ਯਾਤਰੀਆਂ ਨੂੰ ਸ਼ਾਮਲ ਕਰਦਾ ਸੀ। ਨਾਸਾ ਦੀ ਪੁਲਾੜ ਯਾਤਰੀ ਜੈਸਮੀਨ ਮੋਘਬੇਨ ਨੇ ਔਰਬਿਟ ਤੋਂ ਸੰਦੇਸ਼ ਭੇਜਿਆ, 'ਅਸੀਂ ਇਕ ਸਾਂਝੇ ਮਿਸ਼ਨ 'ਤੇ ਜਾ ਰਹੀ ਇਕਜੁੱਟ ਟੀਮ ਹਾਂ।'