ਕੋਰੋਨਾਵਾਇਰਸ ਪ੍ਰੋਟੀਨ ਦਾ ਨਵਾਂ ਫਾਰਮੈੱਟ ਤਿਆਰ, ਜਲਦ ਵੈਕਸੀਨ ਬਣਾਉਣ ''ਚ ਮਿਲ ਸਕਦੀ ਮਦਦ
Friday, Jul 24, 2020 - 09:55 PM (IST)
ਹਿਊਸਟਨ - ਸਾਇੰਸਦਾਨਾਂ ਨੇ ਕੋਰੋਨਾਵਾਇਰਸ ਤੋਂ ਲਏ ਗਏ ਉਸ ਪ੍ਰਮੁੱਖ ਪ੍ਰੋਟੀਨ ਦਾ ਨਵਾਂ ਫਾਰਮੈੱਟ ਤਿਆਰ ਕੀਤਾ ਹੈ, ਜਿਸ ਦਾ ਇਸਤੇਮਾਲ ਇਹ ਮਨੁੱਖੀ ਕੋਸ਼ਿਕਾ ਵਿਚ ਦਾਖਲ ਹੋਣ ਅਤੇ ਉਸ ਨੂੰ ਪ੍ਰਭਾਵਿਤ ਕਰਨ ਵਿਚ ਕਰਦਾ ਹੈ। ਇਹ ਖੋਜ ਕੋਵਿਡ-19 ਖਿਲਾਫ ਟੀਕੇ ਦੀ ਕਿਤੇ ਜ਼ਿਆਦਾ ਤੇਜ਼ੀ ਨਾਲ ਉਤਪਾਦਨ ਦਾ ਰਾਹ ਸਾਫ ਕਰ ਸਕਦੀ ਹੈ।
ਅਮਰੀਕਾ ਦੇ ਆਸਟਿਨ ਸਥਿਤ ਟੈੱਕਸਾਸ ਯੂਨੀਵਰਸਿਟੀ ਦੇ ਸਾਇੰਸਦਾਨਾਂ ਸਣੇ ਖੋਜਕਾਰਾਂ ਮੁਤਾਬਕ ਕੋਵਿਡ-19 'ਤੇ ਵਿਕਸਤ ਕੀਤੇ ਜਾ ਰਹੇ ਜ਼ਿਆਦਾਤਰ ਟੀਕਿਆਂ ਵਿਚ ਮਨੁੱਖੀ ਰੋਗ ਪ੍ਰਤੀਰੋਧੀ ਪ੍ਰਣਾਲੀ (ਹਿਊਮਨ ਡਿਜ਼ੀਜ ਇਮਿਊਨ ਸਿਸਟਮ) ਨੂੰ ਕੋਰੋਨਾਵਾਇਰਸ ਸਾਰਸ ਕੋਵ-2 ਦੀ ਸਤਿਹ 'ਤੇ ਇਕ ਮੁੱਖ ਪ੍ਰੋਟੀਨ ਦੀ ਪਛਾਣ ਕਰਨ ਨੂੰ ਚਿੰਨ੍ਹਤ ਕੀਤਾ ਜਾਂਦਾ ਹੈ, ਇਸ ਨੂੰ ਵਾਇਰਸ ਨਾਲ ਲੱੜਣ ਵਾਲਾ ਸਪਾਈਕ (ਐਸ) ਪ੍ਰੋਟੀਨ ਕਿਹਾ ਜਾਂਦਾ ਹੈ।
ਕੋਵਿਡ ਟੀਕੇ ਦੇ ਉਤਪਾਦਨ ਵਿਚ ਆਵੇਗੀ ਤੇਜ਼ੀ
ਸਾਇੰਸ ਜਨਰਲ ਵਿਚ ਪ੍ਰਕਾਸ਼ਿਤ ਮੌਜੂਦਾ ਅਧਿਐਨ ਵਿਚ ਸਾਇੰਸਦਾਨਾਂ ਨੇ ਇਸ ਪ੍ਰੋਟੀਨ ਦੇ ਇਕ ਨਵੇਂ ਫਾਰਮੈੱਟ ਨੂੰ ਤਿਆਰ ਕੀਤਾ ਹੈ, ਜੋ ਕੋਸ਼ਿਕਾ ਵਿਚ ਪਹਿਲਾਂ ਦੇ ਨਕਲੀ ਐਸ ਪ੍ਰੋਟੀਨ ਦੀ ਤੁਲਨਾ ਵਿਚ 10 ਗੁਣਾ ਜ਼ਿਆਦਾ ਬਣ ਸਕਦੀ ਹੈ। ਅਧਿਐਨ ਦੇ ਸੀਨੀਅਰ ਲੇਖਕ ਅਤੇ ਟੈੱਕਸਾਸ ਯੂਨੀਵਰਸਿਟੀ ਦੇ ਜੈਸਨ ਮੈਕ ਲੇਲਨ ਨੇ ਕਿਹਾ ਕਿ ਟੀਕਾ ਕਿਸ ਪ੍ਰਕਾਰ ਦਾ ਹੈ, ਇਸ ਦੇ ਆਧਾਰ 'ਤੇ, ਪ੍ਰੋਟੀਨ ਦਾ ਇਹ ਨਵਾਂ ਫਾਰਮੈੱਟ ਹਰ ਖੁਰਾਕ ਦਾ ਆਕਾਰ ਘਟਾ ਸਕਦਾ ਹੈ ਜਾਂ ਟੀਕੇ ਦੇ ਉਤਪਾਦਨ ਵਿਚ ਤੇਜ਼ੀ ਲਿਆ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਨੂੰ ਇਸ ਰੂਪ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਤੇ ਜ਼ਿਆਦਾ ਮਰੀਜ਼ਾਂ ਦੀ ਟੀਕੇ ਤੱਕ ਤੇਜ਼ੀ ਨਾਲ ਪਹੁੰਚ ਬਣੇਗੀ। ਨਵੇਂ ਪ੍ਰੋਟੀਨ ਨੂੰ ਹੇਕਸਾਪ੍ਰੋ ਨਾਂ ਦਿੱਤਾ ਗਿਆ ਹੈ ਅਤੇ ਇਹ ਟੀਮ ਦੇ ਸ਼ੁਰੂਆਤੀ ਐਸ ਪ੍ਰੋਟੀਨ ਦੇ ਫਾਰਮੈੱਟ ਤੋਂ ਕਿਤੇ ਜ਼ਿਆਦਾ ਸਥਿਰ ਹੈ। ਸਾਇੰਸਦਾਨਾਂ ਮੁਤਾਬਕ ਇਸ ਦੀ ਸਟੋਰੇਜ ਅਤੇ ਪਰਿਵਹਨ ਕਰਨਾ ਕਿਤੇ ਜ਼ਿਆਦਾ ਆਸਾਨ ਹੋਵੇਗਾ।
ਹੇਕਸਾਪ੍ਰੋ ਦਾ ਇਸਤੇਮਾਲ ਕੋਵਿਡ ਐਂਟੀਬਾਡੀ ਜਾਂਚ ਵਿਚ ਵੀ
ਉਨ੍ਹਾਂ ਕਿਹਾ ਕਿ ਨਵਾਂ ਐਸ ਪ੍ਰੋਟੀਨ ਆਮ ਤਾਪਮਾਨ ਵਿਚ ਸਟੋਰੇਜ ਦੌਰਾਨ ਕੀਤੇ ਜ਼ਿਆਦਾ ਤਾਪਮਾਨ ਨੂੰ ਵੀ ਸਹਿਨ ਕਰ ਸਕੇਗਾ। ਅਧਿਐਨ ਮੁਤਾਬਕ ਹੇਕਸਾਪ੍ਰੋ ਦਾ ਇਸਤੇਮਾਲ ਕੋਵਿਡ-19 ਐਂਟੀਬਾਡੀ ਜਾਂਚ ਵਿਚ ਵੀ ਕੀਤਾ ਜਾ ਸਕਦਾ ਹੈ, ਜਿਥੇ ਮਰੀਜ਼ ਦੇ ਖੂਨ ਵਿਚ ਐਂਟੀਬਾਡੀ ਦੀ ਮੌਜੂਦਗੀ ਦਾ ਪਤਾ ਲਾਉਣ ਵਿਚ ਮਦਦ ਕਰੇਗਾ। ਇਸ ਤੋਂ ਇਹ ਸੰਕੇਤ ਮਿਲੇਗਾ ਕਿ ਕੀ ਉਹ ਵਿਅਕਤੀ ਪਹਿਲਾਂ ਇਸ ਵਾਇਰਸ ਤੋਂ ਪ੍ਰਭਾਵਿਤ ਹੋਇਆ ਸੀ।