ਯੂ. ਕੇ. : ਸਿੱਖ ਕੌਂਸਲ ਦੀਆਂ ਚੋਣਾਂ 'ਚ ਨਵੀਂ ਕਮੇਟੀ ਦਾ ਹੋਇਆ ਗਠਨ
Wednesday, May 01, 2019 - 01:47 PM (IST)

ਲੰਡਨ— ਯੂ. ਕੇ. ਦੇ ਗੁਰੂ ਘਰਾਂ ਤੇ ਸਿੱਖ ਜਥੇਬੰਦੀਆਂ ਦੀ ਸਾਂਝੀ ਸੰਸਥਾ 'ਸਿੱਖ ਕੌਂਸਲ ਯੂ. ਕੇ. ' ਦੀ ਨਵੀਂ ਪ੍ਰਬੰਧਕ ਕਮੇਟੀ ਦੀ ਬੀਤੇ ਦਿਨੀਂ ਚੋਣ ਹੋਈ। ਇਸ ਦੌਰਾਨ ਭਾਈ ਜਤਿੰਦਰ ਸਿੰਘ ਬਾਸੀ ਨੂੰ ਨਵਾਂ ਜਨਰਲ ਸਕੱਤਰ ਚੁਣਿਆ ਗਿਆ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ 'ਚ ਹੋਈ ਮੀਟਿੰਗ ਵਿਚ ਯੂ. ਕੇ. ਦੇ ਗੁਰੂ ਘਰਾਂ ਦੇ 100 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ। ਸਿੱਖਾਂ ਨੇ ਅਰਦਾਸ ਤੋਂ ਬਾਅਦ ਪਰਚੀਆਂ ਪਾ ਕੇ 30 ਮੈਂਬਰੀ ਬੋਰਡ ਦੇ ਮੈਂਬਰਾਂ ਦੀ ਚੋਣ ਕੀਤੀ ਗਈ। ਜਤਿੰਦਰ ਸਿੰਘ ਬਾਸੀ ਨੇ ਕਿਹਾ ਕਿ ਸਿੱਖ ਕੌਂਸਲ ਯੂ. ਕੇ. ਵਲੋਂ ਸਿੱਖ ਭਾਈਚਾਰੇ ਨਾਲ ਸਬੰਧਿਤ ਮਸਲਿਆਂ ਦੇ ਹੱਲ ਲਈ ਅਤੇ ਕੌਮ ਦੇ ਅਧੂਰੇ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਯਤਨ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਦਸੰਬਰ 2010 'ਚ ਹੋਂਦ ਵਿਚ ਆਈ ਸਿੱਖ ਕੌਂਸਲ ਯੂ. ਕੇ. ਦੇ 68 ਮੈਂਬਰਾਂ ਨੇ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਸਬੰਧੀ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਅਸਤੀਫ਼ਾ ਦੇ ਦਿੱਤਾ।