ਸ਼ਿੰਘਾਈ ਦੇ ਜ਼ਿਆਦਾਤਰ ਹਿੱਸਿਆਂ ’ਚ ਘਟੇ ਕੋਰੋਨਾ ਦੇ ਨਵੇਂ ਮਾਮਲੇ

05/16/2022 5:39:11 PM

ਬੀਜਿੰਗ— ਚੀਨ ਦੇ ਸਭ ਤੋਂ ਵੱਡੇ ਸ਼ਹਿਰ ਅਤੇ ਸੰਸਾਰਕ ਕਾਰੋਬਾਰ ਕੇਂਦਰ ਸ਼ਿੰਘਾਈ ਦੇ ਕਈ ਹਿੱਸਿਆਂ ’ਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦੇ ਪ੍ਰਸਾਰ ’ਚ ਕਮੀ ਆਈ ਹੈ। ਇਸ ਦੇ ਬਾਵਜੂਦ ਸ਼ਹਿਰ ’ਚ 10 ਲੱਖ ਤੋਂ ਕੁਝ ਘੱਟ ਲੋਕਾਂ ਨੂੰ ਤਾਲਾਬੰਦੀ ਸਬੰਧੀ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਨ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।  ਸ਼ਿੰਘਾਈ ’ਚ ਤਾਲਾਬੰਦੀ ਸਬੰਧੀ ਪਾਬੰਦੀਆਂ ’ਚ ਹੌਲੀ-ਹੌਲੀ ਢਿੱਲ ਦੇਣ ਅਤੇ ਆਰਥਿਕ ਗਤੀਵਿਧੀਆਂ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਅੰਕੜਿਆਂ ਮੁਤਾਬਕ ਕੋਵਿਡ-19 ਨੂੰ ਲੈ ਕੇ ਚੀਨ ਦੀ ਕਦੇ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਕਾਰਨ ਸ਼ਿੰਘਾਈ ਦੀ ਅਰਥ ਵਿਵਸਥਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ।

ਇਹ ਵੀ ਪੜ੍ਹੋ: ਉੱਤਰੀ ਕੋਰੀਆ 'ਚ ਬੁਖ਼ਾਰ ਨਾਲ 8 ਹੋਰ ਮੌਤਾਂ, 5 ਲੱਖ ਤੋਂ ਵਧੇਰੇ ਲੋਕਾਂ ਨੂੰ ਕੀਤਾ ਗਿਆ ਆਈਸੋਲੇਟ

ਸ਼ਿੰਘਾਈ ਦੇ ਵਾਈਸ ਮੇਅਰ ਜੋਂਗ ਮਿੰਗ ਨੇ ਕਿਹਾ ਕਿ ਸ਼ਿੰਘਾਈ ਦੇ 16 ’ਚੋਂ 15 ਜ਼ਿਲ੍ਹੇ ਸੰਕ੍ਰਮਣ ਨਾਲ ਪੂਰੀ ਤਰ੍ਹਾਂ ਨਾਲ ਮੁਕਤ ਹੋ ਚੁੱਕੇ ਹਨ। ਜੋਂਗ ਨੇ ਇਕ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਸਾਡੇ ਸ਼ਹਿਰ ’ਚ ਕੋਰੋਨਾ ਲਾਗ ਦੀ ਬੀਮਾਰੀ ਪ੍ਰਭਾਵੀ ਰੂਪ ਨਾਲ ਕੰਟੋਰਲ ’ਚ ਹੈ। ਰੋਕਥਾਮ ਦੇ ਉਪਾਵਾਂ ਕਾਰਨ ਇਨਫੈਕਸ਼ਨ ਨੂੰ ਕੰਟਰੋਲ ਕਰਨ ’ਚ ਵਾਧੂ ਸਫ਼ਲਤਾ ਹਾਸਲ ਕੀਤੀ ਗਈ ਹੈ। ਸੁਪਰ ਮਾਰਕੀਟ, ਮਾਲ ਅਤੇ ਰੈਸਟੋਰੈਂਟਾਂ ਨੂੰ ਕੁਝ ਸ਼ਰਤਾਂ ਨਾਲ ਸੋਮਵਾਰ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਪਰ ਅਜੇ ਵੀ ਕੁਝ ਥਾਵਾਂ ’ਤੇ ਜਾਣ ਦੀ ਮਨਾਹੀ ਹੈ ਅਤੇ ਰੇਲਵੇ ਸਟੇਸ਼ਨਾਂ ਨੂੰ ਫਿਲਹਾਲ ਬੰਦ ਰੱਖਣ ਦਾ ਹੀ ਫ਼ੈਸਲਾ ਕੀਤਾ ਗਿਆ ਹੈ। ਇਸ ਵਿਚਾਲੇ ਚੀਨ ’ਚ ਸੋਮਵਾਰ ਨੂੰ ਕੋਵਿਡ-19 ਦੇ 1,159 ਨਵੇਂ ਮਾਮਲੇ ਸਾਹਮਣੇ ਆਏ। ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਲਗਭਗ ਸਾਰੇ ਮਰੀਜ਼ਾਂ ’ਚ ਬੀਮਾਰੀ ਦਾ ਕੋਈ ਵੀ ਲੱਛਣ ਮੌਜੂਦ ਨਹੀਂ ਸੀ। ਬੀਜਿੰਗ ’ਚ ਇਨਫੈਕਟਿਡ ਦੇ 54 ਨਵੇਂ ਮਾਮਲੇ ਆਏ। ਅਧਿਕਾਰੀਆਂ ਨੇ ਲੋਕਾਂ ਨੂੰ ਆਪਣੇ ਘਰਾਂ ਤੋਂ ਕੰਮ ਕਰਨ ਅਤੇ ਸਕੂਲਾਂ ਨੂੰ ਆਨਲਾਈਨ ਮੱਧ ਨਾਲ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News