ਓਂਟਾਰੀਓ : ਬਿਨਾਂ ਯਾਤਰਾ ਕੀਤਿਆਂ ਵਿਅਕਤੀ ਹੋਇਆ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਸ਼ਿਕਾਰ

Tuesday, Jan 19, 2021 - 12:54 PM (IST)

ਓਂਟਾਰੀਓ : ਬਿਨਾਂ ਯਾਤਰਾ ਕੀਤਿਆਂ ਵਿਅਕਤੀ ਹੋਇਆ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਸ਼ਿਕਾਰ

ਟੋਰਾਂਟੋ- ਓਂਟਾਰੀਓ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿਚ ਯੂ. ਕੇ. ਵਿਚ ਫੈਲੇ ਕੋਰੋਨਾ ਦਾ ਨਵਾਂ ਸਟ੍ਰੇਨ ਮਿਲਿਆ ਹੈ ਪਰ ਇਸ ਵਿਅਕਤੀ ਦਾ ਵਿਦੇਸ਼ ਯਾਤਰਾ ਦਾ ਕੋਈ ਰਿਕਾਰਡ ਨਹੀਂ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਮਾਮਲੇ ਸੂਬੇ ਲਈ ਖ਼ਤਰਾ ਹੋ ਸਕਦਾ ਹੈ ਤੇ ਹੋ ਸਕਦਾ ਹੈ ਕਿ ਇੱਥੇ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਗੜ੍ਹ ਬਣ ਜਾਵੇ।

ਸਿਹਤ ਅਧਿਕਾਰੀ ਡਾਕਟਰ ਬਾਰਬਰਾ ਯੈਫੇ ਨੇ ਦੱਸਿਆ ਕਿ ਇਹ ਮਾਮਲੇ ਸੂਬੇ ਦੇ ਸ਼ਹਿਰ ਲੰਡਨ ਵਿਚ ਮਿਲਿਆ ਹੈ ਤੇ ਸੋਮਵਾਰ ਦੁਪਹਿਰ ਸਮੇਂ ਇਸ ਦੀ ਪੁਸ਼ਟੀ ਹੋਈ ਹੈ। ਸੂਬੇ ਵਿਚ ਯੂ. ਕੇ. ਵਿਚ ਮਿਲੇ ਨਵੇਂ ਸਟ੍ਰੇਨ ਦੇ 15 ਮਾਮਲੇ ਮਿਲ ਚੁੱਕੇ ਹਨ।

ਸਿਹਤ ਅਧਿਕਾਰੀਆਂ ਨੂੰ ਖ਼ਦਸ਼ਾ ਹੈ ਕਿ ਅਜਿਹੇ ਕਈ ਹੋਰ ਮਾਮਲੇ ਵੀ ਹੋ ਸਕਦੇ ਹਨ ਤੇ ਸੂਬੇ ਵਿਚ ਟੈਸਟਿੰਗ ਹੋ ਰਹੀ ਹੈ। ਅੱਧੇ ਤੋਂ ਜ਼ਿਆਦਾ ਮਾਮਲੇ ਯਾਰਕ ਰੀਜਨ ਨਾਲ ਸਬੰਧਤ ਹਨ। ਇੱਥੇ 2 ਜਨਵਰੀ ਨੂੰ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਪਹਿਲਾ ਮਾਮਲਾ ਦਰਜ ਹੋਇਆ ਸੀ ਤੇ ਇਹ ਵਿਅਕਤੀ 22 ਦਸੰਬਰ ਨੂੰ ਯੂ. ਕੇ. ਦੀ ਯਾਤਰਾ ਕਰਕੇ ਆਇਆ ਸੀ। ਸੋਮਵਾਰ ਨੂੰ ਸੂਬੇ ਵਿਚ ਕੋਰੋਨਾ ਦੇ 2,578 ਮਾਮਲੇ ਦਰਜ ਹੋਏ ਹਨ।


author

Lalita Mam

Content Editor

Related News