ਪਾਕਿ ’ਚ ਫੌਜੀ ਟਿਕਾਣਿਆਂ ਦੀ ਅਮਰੀਕੀ ਮੰਗ ਨਾਲ ਕਦੇ ਸਹਿਮਤ ਨਹੀਂ ਰਿਹਾ : ਇਮਰਾਨ ਖਾਨ
Sunday, May 08, 2022 - 10:59 PM (IST)
ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਬਰਖਾਸਤ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਸੱਤਾ 'ਚ ਰਹਿੰਦਿਆਂ ਹੋਇਆ ਉਹ ਗੁਆਂਢੀ ਦੇਸ਼ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਨਿਕਾਸੀ ਤੋਂ ਬਾਅਦ ਉਨ੍ਹਾਂ ਨੂੰ ਦੇਸ਼ 'ਚ ਫੌਜੀ ਟਿਕਾਣੇ ਦਿੱਤੇ ਜਾਣ ਸਬੰਧੀ ਅਮਰੀਕੀ ਮੰਗ ਨਾਲ ਕਦੇ ਵੀ ਸਹਿਮਤ ਨਹੀਂ ਰਹੇ।ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਕ੍ਰਿਕਟਰ ਤੋਂ ਰਾਜਨੇਤਾ ਬਣੇ 69 ਸਾਲਾ ਖਾਨ ਨੂੰ ਪਿਛਲੇ ਮਹੀਨੇ ਬੇਭਰੋਸਗੀ ਮਤੇ ਰਾਹੀਂ ਸੱਤਾ ਤੋਂ ਬਾਹਰ ਕਰ ਦਿੱਤਾ ਗਿਆ ਸੀ। ਖਾਨ ਨੇ ਵਿਰੋਧੀ ਧਿਰਾਂ ਵੱਲੋਂ ਬੇਭਰੋਸਗੀ ਮਤਾ ਲਿਆਉਣ ਦੀ ਸਾਜਿਸ਼ ਕਰਾਰ ਦਿੰਦੇ ਹਏ ਇਸ ਦੇ ਪਿੱਛੇ ਅਮਰੀਕਾ ਦਾ ਹੱਥ ਧੋਣ ਦਾ ਦੋਸ਼ ਲਗਾਇਆ ਸੀ।
ਇਹ ਵੀ ਪੜ੍ਹੋ :- ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 'ਚ ਸੰਗਤਾਂ ਦਾ ਆਇਆ ਹੜ੍ਹ
ਇਕ ਅਖਬਾਰ ਦੀ ਖਬਰ ਮੁਤਾਬਕ, ਵਿਦੇਸ਼ 'ਚ ਰਹਿਣ ਵਾਲੇ ਪਾਕਿਸਤਾਨੀਆਂ ਨੂੰ ਸੰਬੋਧਨ ਕਰਦੇ ਹੋਏ ਖਾਨ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਅਮਰੀਕਾ, ਪਾਕਿਸਤਾਨ 'ਚ ਟਿਕਾਣਾ ਚਾਹੁੰਦਾ ਸੀ ਤਾਂ ਜੋ ਅਫਗਾਨਿਸਤਾਨ 'ਚ ਅੱਤਵਾਦੀ ਸਰਗਰਮੀਆਂ ਹੋਣ ਦੀ ਸੂਰਤ 'ਚ ਉਹ ਇਥੋਂ ਜਵਾਬੀ ਹਮਲੇ ਕਰ ਸਕੇ। ਖਾਨ ਨੇ ਦਾਅਵਾ ਕੀਤਾ ਹੈ ਕਿ ਇਹ ਉਨ੍ਹਾਂ ਨੂੰ ਬਿਲਕੁਲ ਸਵੀਕਾਰ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੀ ਅਗਵਾਈ 'ਚ ‘ਅੱਤਵਾਦ ਦੇ ਖਿਲਾਫ ਜੰਗ’ 'ਚ ਪਾਕਿਸਤਾਨ ਪਹਿਲਾਂ ਹੀ 80,000 ਲੋਕਾਂ ਦੀ ਜਾਨ ਗਵਾ ਚੁੱਕਾ ਹੈ ਅਤੇ ਫਿਰ ਵੀ ਪਾਕਿਸਤਾਨ ਦੇ ਬਲੀਦਾਨ ਦੀ ਕਦੇ ਸ਼ਲਾਘਾ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ :- ਅਚਾਨਕ ਯੂਕ੍ਰੇਨ ਪਹੁੰਚੇ ਕੈਨੇਡਾ ਦੇ PM ਟਰੂਡੋ ਤੇ ਅਮਰੀਕੀ ਰਾਸ਼ਟਰਪਤੀ ਦੀ ਪਤਨੀ ਜਿਲ ਬਾਈਡੇਨ
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਲਾਘਾ ਦੀ ਥਾਂ ਕਈ ਅਮਰੀਕੀ ਨੇਤਾ ਇਸ ਦੇ ਲਈ ਪਾਕਿਸਤਾਨ ’ਤੇ ਦੋਸ਼ ਮੜ੍ਹਦੇ ਰਹੇ। ਰਿਪੋਰਟ ਮੁਤਾਬਕ ਖਾਨ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਸਾਡੇ 'ਤੇ ਦੋਸ਼ ਮੜ੍ਹੇ ਕਿ ਸਾਡੀ ਸ਼ਲਾਘਾ ਨਹੀਂ ਕੀਤੀ। ਸਾਡੇ ਦੇਸ਼ ਅਤੇ ਇਸ ਦੇ ਕਬਾਇਲੀ ਖੇਤਰਾਂ ਨੂੰ ਤਬਾਹ ਕਰ ਦਿੱਤਾ ਗਿਆ ਅਤੇ ਹੁਣ (ਉਹ) ਫ਼ਿਰ ਤੋਂ ਟਿਕਾਣਾ ਮੰਗ ਰਹੇ ਹਨ। ਮੈਂ ਇਸ 'ਤੇ ਕਦੇ ਸਹਿਮਤੀ ਨਹੀਂ ਹੋਇਆ ਅਤੇ ਫ਼ਿਰ ਉਥੋਂ (ਸਾਡੇ ਦਰਮਿਆਨ) ਸਮੱਸਿਆਵਾਂ ਸ਼ੁਰੂ ਹੋਈਆਂ।
ਇਹ ਵੀ ਪੜ੍ਹੋ :- ਚਾਲੂ ਵਿੱਤੀ ਸਾਲ ’ਚ ਮੁੜ ਤੇਜ਼ ਰਫਤਾਰ ਨਾਲ ਦੌੜੇਗਾ ਕਮਰਸ਼ੀਅਲ ਵਾਹਨ ਉਦਯੋਗ : ਟਾਟਾ ਮੋਟਰਜ਼
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ