ਨੀਦਰਲੈਂਡ ਦੀ ਦਰਿਆਦਿਲੀ, ਅਫਗਾਨ ਲੋਕਾਂ ਦੀ ਮਦਦ ਲਈ 1 ਕਰੋੜ ਯੂਰੋ ਕਰੇਗਾ ਦਾਨ
Sunday, Aug 22, 2021 - 04:33 PM (IST)
ਦੀ ਹੇਗ (ਭਾਸ਼ਾ): ਨੀਦਰਲੈਂਡ ਸਰਕਾਰ ਅਫਗਨਿਸਤਾਨ ਵਿਚ ਭੋਜਨ, ਸਾਫ ਪਾਣੀ ਅਤੇ ਮੈਡੀਕਲ ਸਪਲਾਈ ਆਦਿ ਦੀ ਮਦਦ ਲਈ ਇਕ ਕਰੋੜ ਯੂਰੋ (ਕਰੀਬ 87 ਕਰੋੜ ਰੁਪਏ) ਦਾਨ ਕਰ ਰਹੀ ਹੈ। ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਦਾਨ ਰਾਸ਼ੀ ਅਫਗਾਨਿਸਤਾਨ ਮਨੁੱਖਤਾਵਾਦੀ ਫੰਡ ਨੂੰ ਦਿੱਤੀ ਜਾਵੇਗੀ, ਜਿਸ ਦੀ ਵਰਤੋਂ ਅਫਗਾਨਿਸਤਾਨ ਵਿਚ ਕੰਮ ਕਰ ਰਹੇ ਸੰਯੁਕਤ ਰਾਸ਼ਟਰ ਸੰਗਠਨ ਅਤੇ ਗੈਰ ਸਰਕਾਰੀ ਸੰਗਠਨ ਕਰ ਸਕਦੇ ਹਨ।
ਪੜ੍ਹੋ ਇਹ ਅਹਿਮ ਖਬਰ -ਆਸਟ੍ਰੇਲੀਆ ਸਵੀਕਾਰ ਕਰੇ ਕਿ ਅਫਗਾਨਿਸਤਾਨ 'ਚ ਉਸ ਦੀ ਹਿੱਸੇਦਾਰੀ ਰਹੀ ਅਸਫਲ : ਕੇਵਿਨ ਫੋਸਟਰ
ਵਿਦੇਸ਼ ਵਪਾਰ ਅਤੇ ਨਿਕਾਸ ਸਹਿਯੋਗ ਮੰਤਰੀ ਟਾਮ ਡੇਅ ਬਰੁਜਿਨ ਨੇ ਕਿਹਾ,''ਅਸੀਂ ਇਹਨਾਂ ਮੁਸ਼ਕਲ ਹਾਲਾਤ ਵਿਚ ਅਫਗਾਨਿਸਤਾਨ ਦੀ ਜਨਤਾ ਨੂੰ ਸਹਿਯੋਗ ਦੇਣਾ ਚਾਹੁੰਦੇ ਹਾਂ।'' ਇਸ ਵਿਚਕਾਰ ਨੀਦਰਲੈਂਡ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਕ ਜਹਾਜ਼ ਅਫਗਾਨਿਸਤਾਨ ਤੋਂ 160 ਯਾਤਰੀਆਂ ਲੈ ਕੇ ਐਤਵਾਰ ਨੂੰ ਦੇਸ਼ ਪਹੁੰਚ ਚੁੱਕਿਆ ਹੈ। ਭਾਵੇਂਕਿ ਮੰਤਰਾਲੇ ਨੇ ਅਫਗਾਨਿਸਤਾਨ ਤੋਂ ਲਿਆਂਦੇ ਗਏ ਲੋਕਾਂ ਦੀ ਨਾਗਰਿਕਤਾ ਨੂੰ ਉਜਾਗਰ ਨਹੀਂ ਕੀਤਾ।ਗੌਰਤਲਬ ਹੈ ਕਿ ਤਾਲਿਬਾਨ ਦੇ ਅਫਗਾਨਿਸਤਾਨ ਦੇ ਕਬਜ਼ੇ ਮਗਰੋਂ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਅੰਤਰਰਾਸ਼ਟਰੀ ਪੱਧਰ 'ਤੇ ਪ੍ਰਤੀਨਿਧੀ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਵਿਚ ਲੱਗੇ ਹੋਏ ਹਨ। ਅਫਗਾਨਿਸਤਾਨ ਵਿਚ ਬੀਬੀਆਂ ਅਤੇ ਬੱਚੀਆਂ ਦੀ ਸੁਰੱਖਿਆ ਚਿੰਤਾ ਦਾ ਗੰਭੀਰ ਵਿਸ਼ਾ ਹਨ।