ਘਪਲੇ ਦੇ ਦੋਸ਼ਾਂ ਹੇਠ ਘਿਰੀ ਨੀਦਰਲੈਂਡ ਸਰਕਾਰ, ਦਿੱਤਾ ਅਸਤੀਫਾ

Friday, Jan 15, 2021 - 11:11 PM (IST)

ਐਮਸਟਡਰਮ-ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟੇ ਅਤੇ ਉਨ੍ਹਾਂ ਦੀ ਪੂਰੀ ਕੈਬਨਿਟ ਨੇ ਬਾਲ ਕਲਿਆਣ ਭੁਗਤਾਨਾਂ ਦੀ ਜਾਂਚ ਨਾਲ ਜੁੜੇ ਇਕ ਘੋਟਾਲੇ ਦੀ ਸਿਆਸੀ ਜ਼ਿੰਮੇਵਾਰੀ ਲੈਂਦੇ ਹੋਏ ਸ਼ੁੱਕਰਵਾਰ ਨੂੰ ਅਸਤੀਫਾ ਦੇ ਦਿੱਤਾ। ਜਾਂਚ ’ਚ ਪਤਾ ਚੱਲਿਆ ਹੈ ਕਿ ਇਸ ਘਪਲੇ ’ਚ ਮਾਪਿਆਂ ’ਤੇ ਗਲਤ ਤਰੀਕੇ ਨਾਲ ਧੋਖਾਧੜੀ ਦਾ ਦੋਸ਼ ਲਾਇਆ ਗਿਆ। ਟੈਲੀਵਿਜ਼ਨ ’ਤੇ ਦੇਸ਼ ਨੂੰ ਸੰਬੋਧਿਤ ਭਾਸ਼ਣ ’ਚ ਰੂਟੇ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਫੈਸਲੇ ਦੇ ਬਾਰੇ ’ਚ ਨੀਦਰਲੈਂਡ ਦੇ ਸਮਾਰਟ ਵਿਲੀਅਮ ਅਲੈਗਜ਼ੈਂਡਰ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਪ੍ਰਭਾਵਿਤ ਮਾਤਾ-ਪਿਤਾ ਨੂੰ ਜਲਦ ਤੋਂ ਜਲਦ ਮੁਆਵਜ਼ਾ ਦੇਣ ਅਤੇ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਕੰਮ ਕਰਨਾ ਜਾਰੀ ਰੱਖੇਗੀ।

ਇਹ ਵੀ ਪੜ੍ਹੋ -ਚੀਨੀ ਟੀਕਾ ਬ੍ਰਾਜ਼ੀਲ 'ਚ ਹੋਇਆ ਫੇਲ, ਸੀਰਮ ਤੇ ਭਾਰਤ ਬਾਇਓਟੈੱਕ ਦੀ ਚਾਂਦੀ

ਰੂਟੇ ਨੇ ਕਿਹਾ ਕਿ ਸਾਡੇ ਸਾਰਿਆਂ ਦਾ ਮੰਨਣਾ ਹੈ ਕਿ ਜੇਕਰ ਪੂਰੀ ਪ੍ਰਣਾਲੀ ਅਸਫਲ ਹੋ ਗਈ ਹੈ ਤਾਂ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਅਤੇ ਅਸੀਂ ਇਸ ਸਿੱਟੇ ’ਤੇ ਪਹੁੰਚੇ ਹਾਂ ਕਿ ਮੈਂ ਪੂਰੀ ਕੈਬਨਿਟ ਦੇ ਅਸਤੀਫੇ ਦੀ ਸਮਰਾਟ ਦੇ ਸਾਹਮਣੇ ਪੇਸ਼ਕਸ਼ ਕੀਤੀ। ਰੂਟੇ ਦੀ ਸਰਕਾਰ 17 ਮਾਰਚ ਨੂੰ ਨੀਦਰਲੈਂਡ ’ਚ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਹੋਣ ਤੱਕ ਅਹੁਦਾ ਸੰਭਾਲੇਗੀ। ਰੂਟੇ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਦੇ ਇਸ ਅਹੁਦੇ ’ਤੇ ਬਣੇ ਰਹਿਣ ਦਾ ਇਕ ਹੋਰ ਦਹਾਕਾ ਖਤਮ ਹੋ ਗਿਆ। ਹਾਲਾਂਕਿ ਉਨ੍ਹਾਂ ਦੀ ਪਾਰਟੀ ਨੂੰ ਚੋਣਾਂ ਜਿੱਤਣ ਦੀ ਉਮੀਦ ਹੈ ਅਤੇ ਅਗਲੀ ਸਰਕਾਰ ਬਣਾਉਣ ਲਈ ਗੱਲਬਾਤ ਸ਼ੁਰੂ ਕਰਨ ਦੀ ਕਤਾਰ ’ਚ ਉਹ ਸਭ ਤੋਂ ਅਗੇ ਹਨ। ਜੇਕਰ ਉਹ ਨਵਾਂ ਗੱਠਜੋੜ ਬਣਾਉਣ ’ਚ ਸਫਲ ਹੋ ਜਾਂਦੇ ਹਨ ਤਾਂ ਰੂਟੇ ਦੇ ਫਿਰ ਤੋਂ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ -ਬਾਈਡੇਨ ਨੇ FDA ਦੇ ਸਾਬਕਾ ਮੁਖੀ ਕੇਸਲਰ ਨੂੰ ਟੀਕਾ ਮਾਹਰ ਦੀ ਅਗਵਾਈ ਕਰਨ ਲਈ ਚੁਣਿਆ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News