ਨੇਤਨਯਾਹੂ ਨੇ ਨਿਆਂਇਕ ਸੁਧਾਰ ''ਤੇ ਬਾਈਡੇਨ ਦੀ ਸਲਾਹ ਨੂੰ ਕੀਤਾ ਰੱਦ, ਕਿਹਾ- ''ਦੇਸ਼ ਆਪਣੇ ਫ਼ੈਸਲੇ ਖੁਦ ਲੈਂਦਾ ਹੈ''

03/29/2023 2:40:04 PM

ਯੇਰੂਸ਼ਲਮ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਨਿਆਂ ਪਣਾਲੀ ਵਿਚ ਸੁਧਾਰ ਸਬੰਧੀ ਵਿਵਿਦਤ ਯੋਜਨਾ ਨੂੰ ਵਾਪਸ ਲੈਣ ਦੀ ਸਲਾਹ ਦਿੱਤੀ ਪਰ ਨੇਤਨਯਾਹੂ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਦੇਸ਼ ਆਪਣੇ ਫ਼ੈਸਲੇ ਖ਼ੁਦ ਲੈਂਦਾ ਹੈ। ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਜਨਤਕ ਰੂਪ ਨਾਲ ਇਸ ਪ੍ਰਕਾਰ ਅਸਹਿਮਤੀ ਪ੍ਰਗਟ ਕਰਨਾ ਆਮ ਗੱਲ ਨਹੀਂ ਹੈ ਅਤੇ ਇਹ ਘਟਨਾ ਨੇਤਨਯਾਹੂ ਦੇ ਨਿਆਂਇਕ ਤਬਦੀਲੀਆਂ ਦੇ ਪ੍ਰਸਤਾਵ ਨੂੰ ਲੈ ਕੇ ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਮਤਭੇਦ ਪੈਦਾ ਹੋਣ ਵੱਲ ਇਸ਼ਾਰਾ ਕਰਦੀ ਹੈ।

ਜ਼ਿਕਰਯੋਗ ਹੈ ਕਿ ਨੇਤਨਯਾਹੂ ਦੀ ਨਿਆਂਇਕ ਸੁਧਾਰ ਯੋਜਨਾ ਦੇ ਦੇਸ਼ ਵਿਚ ਬੇਮਿਸਾਨ ਤਰੀਕੇ ਨਾਲ ਵਿਰੋਧ ਹੋਇਆ ਅਤੇ ਲੋਕਾਂ ਦੇ ਸੜਕਾਂ 'ਤੇ ਉਤਰਨ ਕਾਰਨ ਘਰੇਲੂ ਸੰਕਟ ਦੀ ਸਥਿਤੀ ਬਣਨ ਲੱਗੀ, ਜਿਸ ਤੋਂ ਬਾਅਦ ਨੇਤਨਯਾਹੂ ਨੇ ਇਸ ਯੋਜਨਾ ਨੂੰ ਮੁਲਤਵੀ ਕਰ ਦਿੱਤਾ ਸੀ। ਪੱਤਰਕਾਰਾਂ ਨੇ ਬਾਈਡੇਨ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੂੰ ਨਿਆਂਇਕ ਸੁਧਾਰ ਸਬੰਧੀ ਬਿੱਲ ਨੂੰ ਲੈ ਕੇ ਕੀ ਉਮੀਦ ਹੈ। ਇਸ ਦੇ ਜਵਾਬ ਵਿਚ ਬਾਈਡੇਨ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਉਹ ਇਸ ਨੂੰ ਵਾਪਸ ਲੈ ਲੈਣਗੇ।

ਬਾਈਡੇਨ ਨੇ ਕਿਹਾ ਕਿ ਨੇਤਨਯਾਹੂ ਦੀ ਸਰਕਾਰ ਇਸ ਰਾਹ 'ਤੇ ਅੱਗੇ ਵਧਣਾ ਜਾਰੀ ਨਹੀਂ ਰੱਖ ਸਕਦੀ ਅਤੇ ਉਨ੍ਹਾਂ ਨੇ ਇਸ ਯੋਜਨਾ ਨੂੰ ਲੈ ਕੇ ਸਮਝੌਤਾ ਕਰਨ ਦੀ ਅਪੀਲ ਕੀਤੀ। ਨੇਤਨਯਾਹੂ ਨੇ ਇਸ ਦੇ ਜਵਾਬ ਵਿਚ ਕਿਹਾ ਕਿ ਇਜ਼ਰਾਈਲ ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਹੈ ਅਤੇ ਉਹ ਆਪਣੇ ਫ਼ੈਸਲੇ ਆਪਣੇ ਲੋਕਾਂ ਦੀਆਂ ਇੱਛਾਵਾਂ ਅਨੁਸਾਰ ਕਰਦਾ ਹੈ, ਨਾ ਕਿ ਦੂਜੇ ਦੇਸ਼ਾਂ ਦੇ ਦਬਾਅ ਹੇਠ ਵਿਚ, ਭਾਵੇਂ ਉਹ ਸਭ ਤੋਂ ਚੰਗਾ ਦੋਸਤ ਕਿਉਂ ਨਾ ਹੋਵੇ। 


cherry

Content Editor

Related News