ਨੇਤਨਯਾਹੂ ਨੇ ਵੈਸਟ ਬੈਂਕ ਦੀ ਯਹੂਦੀ ਬਸਤੀ ਨੂੰ ਬਚਾਅ ਰੱਖਣ ਦਾ ਜਤਾਇਆ ਸੰਕਲਪ
Thursday, Jul 11, 2019 - 10:52 PM (IST)

ਯੇਰੂਸ਼ਲਮ - ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਸਤੰਬਰ 'ਚ ਹੋਣ ਜਾ ਰਹੀਆਂ ਆਮ ਚੋਣਾਂ ਤੋਂ ਪਹਿਲਾਂ ਯਹੂਦੀਆਂ ਲਈ ਜਾਰੀ ਇਕ ਸੰਦੇਸ਼ 'ਚ ਸੰਕਲਪ ਜਤਾਇਆ ਕਿ ਵੈਸਟ ਬੈਂਕ ਦੀ ਹਰੇਕ, ਇਥੋਂ ਤੱਕ ਕਿ ਰੀਮੋਟ ਖੇਤਰ 'ਚ ਵਸੀਆਂ ਯਹੂਦੀ ਬਸਤੀਆਂ ਨੂੰ ਵੀ ਖਤਮ ਨਹੀਂ ਹੋਣ ਦਿੱਤਾ ਜਾਵੇਗਾ। ਇਜ਼ਰਾਇਲੀ ਮੀਡੀਆ ਦਾ ਅੰਦਾਜ਼ਾ ਸੀ ਕਿ ਜਿਸ ਤਰ੍ਹਾਂ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਅਤੇ ਗੋਲਨ ਹਾਈਟਸ ਨੂੰ ਦੇਸ਼ ਦੇ ਇਕ ਹਿੱਸੇ ਦੇ ਤੌਰ 'ਤੇ ਮਾਨਤਾ ਦੇ ਕੇ ਨੇਤਨਯਾਹੂ ਨੂੰ ਬਹੁ-ਕੀਮਤੀ ਪੁਰਸਕਾਰ ਦਿੱਤਾ ਹੈ।
ਉਸ ਦੇ ਬਦਲੇ 'ਚ ਟਰੰਪ ਨੂੰ ਵੀ ਉਸ ਦਾ ਫਾਇਦਾ ਮਿਲਣ ਦੀ ਉਮੀਦ ਹੋ ਸਕਦੀ ਹੈ, ਜਦੋਂ ਉਨ੍ਹਾਂ ਨੇ ਇਜ਼ਰਾਇਲ-ਫਲਸਤੀਨੀ ਸ਼ਾਂਤੀ ਲਈ ਆਪਣੇ ਬਹੁ-ਪੱਖੀ ਪ੍ਰਸਤਾਵਾਂ ਦਾ ਖੁਲਾਸਾ ਕੀਤਾ। ਨੇਤਨਯਾਹੂ ਨੇ ਇਜ਼ਰਾਇਲ ਦੇ ਕਬਜ਼ੇ ਵਾਲੇ ਵੈਸਟ ਬੈਂਕ 'ਚ ਰੇਵਾਵਾ ਦੀ ਇਕ ਬਸਤੀ 'ਚ ਲੋਕਾਂ ਨੂੰ ਦੱਸਿਆ ਕਿ ਅਸੀਂ ਕੋਈ ਵੀ ਸ਼ਾਂਤੀ ਯੋਜਨਾ 'ਚ ਕਿਸੇ ਵੀ ਬਸਤੀ ਨੂੰ ਖਤਮ ਨਹੀਂ ਹੋਣ ਦੇਵਾਂਗੇ। ਉਨ੍ਹਾਂ ਨੇ ਹਿਰਬੂ 'ਚ ਕਿਹਾ ਕਿ ਮੈਂ ਬਸਤੀਆਂ ਦੇ ਸਮੂਹ ਅਤੇ ਵੱਖਰੀਆਂ ਬਸਤੀਆਂ ਵਿਚਾਲੇ ਕੋਈ ਅੰਤਰ ਨਹੀਂ ਕਰਦਾ। ਮੇਰੀ ਨਜ਼ਰ 'ਚ ਹਰ ਅਜਿਹੀ ਥਾਂ ਇਜ਼ਰਾਇਲੀ ਹੈ।