ਭਗਵਾਨ ਰਾਮ 'ਤੇ ਨੇਪਾਲੀ PM ਦੇ ਨਹੀਂ ਬਦਲੇ ਸੁਰ, 40 ਏਕੜ 'ਚ ਬਣਾ ਰਹੇ 'ਅਯੁੱਧਿਆਪੁਰੀ ਧਾਮ'

10/02/2020 2:24:17 AM

ਕਾਠਮੰਡੂ - ਕਮਿਊਨਿਸਟ ਚੀਨ ਦੇ ਇਸ਼ਾਰੇ 'ਤੇ ਨੱਚ ਰਹੇ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਇਕ ਵਾਰ ਫਿਰ ਤੋਂ ਅਯੁੱਧਿਆ ਦਾ ਰਾਗ ਅਲਾਪਿਆ ਹੈ। ਭਾਰਤ ਦੀ ਅਯੁੱਧਿਆ ਨਗਰੀ ਨੂੰ ਨਕਲੀ ਦੱਸਣ ਵਾਲੇ ਪੀ. ਐੱਮ. ਚਿਤਵਨ ਜ਼ਿਲੇ ਵਿਚ 40 ਏਕੜ ਦੀ ਜ਼ਮੀਨ 'ਤੇ ਅਯੁੱਧਿਆਪੁਰੀ ਧਾਮ ਦਾ ਨਿਰਮਾਣ ਕਰਨ ਜਾ ਰਹੇ ਹਨ। ਇਸ ਦੇ ਲਈ ਜ਼ਮੀਨ ਵੀ ਅਲਾਟ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਓਲੀ ਨੇ ਭਾਰਤ ਦੀ ਅਯੁੱਧਿਆ ਨੂੰ ਨਕਲੀ ਦੱਸਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਅਸਲੀ ਅਯੁੱਧਿਆ ਨੇਪਾਲ ਦੇ ਚਿਤਵਨ ਜ਼ਿਲੇ ਦੇ ਮਾਡੀ ਵਿਚ ਸਥਿਤ ਹੈ।

ਨੇਪਾਲੀ ਪੀ. ਐੱਮ. ਓਲੀ ਨੇ ਬੁੱਧਵਾਰ ਨੂੰ ਕਿਹਾ ਕਿ ਮਾਡੀ ਨਗਰ ਪਾਲਿਕਾ ਨੇ ਅਯੁੱਧਿਆਪੁਰੀ ਬਣਾਉਣ ਲਈ 40 ਏਕੜ ਜ਼ਮੀਨ ਅਲਾਟ ਕਰਨ ਦਾ ਫੈਸਲਾ ਕੀਤਾ ਹੈ। ਉਧਰ, ਨੇਪਾਲ ਨੈਸ਼ਨਲ ਨਿਊਜ਼ ਏਜੰਸੀ ਤੋਂ ਮਾਡੀ ਦੇ ਮੇਅਰ ਠਾਕੁਰ ਪ੍ਰਸਾਦ ਧਾਕਲ ਨੇ ਦੱਸਿਆ ਕਿ 29 ਸਤੰਬਰ ਨੂੰ ਹੋਈ ਬੈਠਕ ਵਿਚ ਅਯੁੱਧਿਆਪੁਰੀ ਧਾਮ ਬਣਾਉਣ ਨੂੰ ਲੈ ਕੇ ਫੈਸਲਾ ਕੀਤਾ ਗਿਆ ਹੈ। ਮੇਅਰ ਨੇ ਕਿਹਾ ਕਿ ਸਾਡੇ ਕੋਲ 50 ਬੀਘਾ ਹੋਰ ਜ਼ਮੀਨ ਹੈ, ਜੇਕਰ ਸਾਨੂੰ ਕੋਈ ਤਕਨੀਕੀ ਦਿੱਕਤ ਆਉਂਦੀ ਹੈ ਤਾਂ ਅਸੀਂ ਇਸ ਜ਼ਮੀਨ ਦਾ ਵੀ ਇਸਤੇਮਾਲ ਕਰ ਸਕਦੇ ਹਾਂ।

PunjabKesari

ਅਯੁੱਧਿਆਪੁਰੀ ਧਾਮ ਦੇ ਨਿਰਮਾਣ ਲਈ ਮਾਸਟਰ ਪਲਾਨ ਤਿਆਰ
ਧਾਕਲ ਨੇ ਦੱਸਿਆ ਕਿ ਅਯੁੱਧਿਆਪੁਰੀ ਧਾਮ ਦੇ ਨਿਰਮਾਣ ਲਈ ਮਾਸਟਰ ਪਲਾਨ ਤਿਆਰ ਕਰ ਲਿਆ ਗਿਆ ਹੈ ਅਤੇ ਜਲਦ ਹੀ ਇਕ ਸੰਖੇਪ ਰਿਪੋਰਟ ਤਿਆਰ ਕਰ ਲਈ ਜਾਵੇਗੀ। ਦੱਸ ਦਈਏ ਕਿ ਓਲੀ ਦੇ ਬਿਆਨ ਦਾ ਭਾਰਤ ਹੀ ਨਹੀਂ ਨੇਪਾਲ ਵਿਚ ਜਮ ਕੇ ਵਿਰੋਧ ਹੋਇਆ ਸੀ। ਇਸ ਨਿੰਦਾ ਤੋਂ ਬਾਅਦ ਵੀ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਫਿਲਹਾਲ ਆਪਣੇ ਰੁਖ ਤੋਂ ਪਿੱਛੇ ਹੱਟਦੇ ਨਹੀਂ ਦਿੱਖ ਰਹੇ ਹਨ। ਓਲੀ ਨੇ ਵੀ ਪਿਛਲੇ ਦਿਨੀਂ ਮਾਡੀ ਵਿਚ ਭਗਵਾਨ ਰਾਮ ਦਾ ਜਨਮ ਸਥਾਨ ਦੱਸਦੇ ਹੋਏ ਰਾਮ ਮੰਦਰ ਨਿਰਮਾਣ ਦਾ ਫੈਸਲਾ ਕੀਤਾ ਸੀ। ਉਨਾਂ ਨੇ ਇਸ ਦੇ ਲਈ ਸਥਾਨਕ ਨੁਮਾਇੰਦਿਆਂ ਨੂੰ ਪਲਾਨ ਤਿਆਰ ਕਰਨ ਨੂੰ ਆਖਿਆ ਹੈ ਜਦਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਹਿਲਾਂ ਉਥੋਂ ਦੇ ਲੋਕਾਂ ਦੀ ਅਸਲ ਸਮੱਸਿਆਵਾਂ ਹੱਲ ਕੀਤੀਆਂ ਜਾਣ, ਉਸ ਤੋਂ ਬਾਅਦ ਰਾਮ ਮੰਦਰ ਬਣਾਇਆ ਜਾ ਸਕਦਾ ਹੈ।

ਮੰਨਿਆ ਜਾ ਰਿਹਾ ਹੈ ਕਿ ਓਲੀ ਦੇ ਨਿਰਦੇਸ਼ 'ਤੇ ਹੀ ਅਯੁੱਧਿਆਪੁਰੀ ਧਾਮ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਾਡੀ ਦੇ ਨਗਰ ਨਿਕਾਅ ਅਧਿਕਾਰੀਆਂ ਨੂੰ ਓਲੀ ਨੇ ਫੋਨ ਕਰਕੇ ਪਿਛਲੇ ਦਿਨੀਂ ਬੁਲਾਇਆ ਸੀ। 2 ਘੰਟੇ ਚੱਲੀ ਬੈਠਕ ਦੌਰਾਨ ਓਲੀ ਨੇ ਉਨਾਂ ਨੂੰ ਆਖਿਆ ਕਿ ਨੇਪਾਲ ਵਿਚ ਰਾਮ ਮੰਦਰ ਬਣਾਉਣਾ ਚਾਹੀਦਾ। ਓਲੀ ਨੇ ਇਸ ਦੌਰਾਨ ਦਾਅਵੇ ਨਾਲ ਆਖਿਆ ਕਿ ਭਗਵਾਨ ਰਾਮ ਦਾ ਜਨਮ ਨੇਪਾਲ ਦੀ ਅਯੁੱਧਿਆਪੁਰੀ ਵਿਚ ਹੋਇਆ ਸੀ। ਉਨਾਂ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਕੇ ਉਥੇ ਮੌਜੂਦ ਇਤਿਹਾਸਕ ਸਬੂਤਾਂ ਨੂੰ ਸੁਰੱਖਿਅਤ ਕਰਨ ਲਈ ਆਖਿਆ। ਇਸ ਦੇ ਨਾਲ ਹੀ ਹੋਰ ਸਬੂਤ ਇਕੱਠੇ ਕਰਨ ਲਈ ਅਯੁੱਧਿਆਪੁਰੀ ਵਿਚ ਖੁਦਾਈ ਦਾ ਨਿਰਦੇਸ਼ ਵੀ ਦਿੱਤਾ ਸੀ।


Khushdeep Jassi

Content Editor

Related News