ਨੇਪਾਲੀ PM ਓਲੀ ਨੇ ਭਰੋਸੇ ਦਾ ਵੋਟ ਜਿੱਤਿਆ, 275 ਮੈਂਬਰੀ ਚੈਂਬਰ 'ਚੋਂ ਦੋ-ਤਿਹਾਈ ਬਹੁਮਤ ਕੀਤਾ ਹਾਸਲ
Monday, Jul 22, 2024 - 06:33 AM (IST)

ਕਾਠਮੰਡੂ (ਭਾਸ਼ਾ) : ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਸੱਤਾ ਵਿਚ ਵਾਪਸੀ ਦੇ ਇਕ ਹਫ਼ਤੇ ਬਾਅਦ ਹੀ ਪ੍ਰਤੀਨਿਧ ਸਦਨ ਵਿਚ ਭਰੋਸੇ ਦਾ ਵੋਟ ਜਿੱਤ ਲਿਆ ਹੈ। ਸਿਨਹੂਆ ਨਿਊਜ਼ ਏਜੰਸੀ ਨੇ ਐਤਵਾਰ ਨੂੰ ਦੱਸਿਆ ਕਿ ਚਾਰ-ਪਾਰਟੀ ਗੱਠਜੋੜ ਦੀ ਅਗਵਾਈ ਕਰਦੇ ਹੋਏ ਓਲੀ ਨੇ 275 ਮੈਂਬਰੀ ਚੈਂਬਰ ਵਿਚੋਂ ਦੋ-ਤਿਹਾਈ ਬਹੁਮਤ ਹਾਸਲ ਕਰਕੇ ਫਲੋਰ ਟੈਸਟ ਜਿੱਤਿਆ। ਸਪੀਕਰ ਦੇਵ ਰਾਜ ਘਿਮੀਰੇ ਨੇ ਕਿਹਾ, "ਭਰੋਸੇ ਦੇ ਮਤੇ ਦਾ ਸਮਰਥਨ ਕੀਤਾ ਗਿਆ ਹੈ ਕਿਉਂਕਿ 188 ਸੰਸਦ ਮੈਂਬਰਾਂ ਨੇ ਇਸ ਦੇ ਹੱਕ ਵਿਚ ਵੋਟ ਦਿੱਤੀ, ਜੋ ਕਿ ਬਹੁਮਤ ਦੇ ਅੰਕ ਤੋਂ ਵੱਧ ਹੈ।"
ਇਹ ਵੀ ਪੜ੍ਹੋ : ਔਰਤ ਨੇ ਨਵਜੰਮੇ ਬੱਚੇ ਨੂੰ ਨੇੜਿਓਂ ਮਾਰੀ ਗੋਲੀ, VIDEO ਦੇਖ ਕੰਬ ਜਾਵੇਗੀ ਰੂਹ
ਭਰੋਸੇ ਦੇ ਪ੍ਰਸਤਾਵ ਲਈ ਸਮਰਥਨ ਦੀ ਮੰਗ ਕਰਦੇ ਹੋਏ ਓਲੀ ਨੇ ਇਕ ਨਵਾਂ ਗੱਠਜੋੜ ਬਣਾਉਣ ਲਈ 1 ਜੁਲਾਈ ਦੀ ਰਾਤ ਨੂੰ ਆਪਣੀ ਕਮਿਊਨਿਸਟ ਪਾਰਟੀ ਆਫ ਨੇਪਾਲ (ਯੂਨੀਫਾਈਡ ਮਾਰਕਸਵਾਦੀ ਲੈਨਿਨਿਸਟ) ਅਤੇ ਨੇਪਾਲੀ ਕਾਂਗਰਸ ਵਿਚਕਾਰ ਹੋਏ ਸੱਤ-ਨੁਕਾਤੀ ਸਮਝੌਤੇ ਨੂੰ ਜਨਤਕ ਕੀਤਾ। ਸੌਦੇ ਦੇ ਤਹਿਤ ਓਲੀ ਪਹਿਲੇ ਦੋ ਸਾਲਾਂ ਲਈ ਸਰਕਾਰ ਦੀ ਅਗਵਾਈ ਕਰਨਗੇ, ਜਦੋਂਕਿ ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦੇਉਬਾ 2027 ਦੀਆਂ ਆਮ ਚੋਣਾਂ ਤੱਕ ਸਰਕਾਰ ਦੀ ਅਗਵਾਈ ਕਰਨਗੇ। ਡੀਲ 'ਤੇ ਦਸਤਖਤ ਹੋਣ ਤੋਂ ਬਾਅਦ ਸੀਪੀਐੱਨ-ਯੂਐੱਮਐੱਲ ਨੇ ਪੁਸ਼ਪਾ ਕਮਲ ਦਹਿਲ ਦੀ ਅਗਵਾਈ ਵਾਲੇ ਗੱਠਜੋੜ ਨੂੰ ਛੱਡ ਦਿੱਤਾ ਅਤੇ ਸਮਰਥਨ ਵਾਪਸ ਲੈ ਲਿਆ, ਜਿਸ ਨਾਲ ਦਹਿਲ ਦਾ ਗੱਠਜੋੜ ਟੁੱਟ ਗਿਆ।
ਓਲੀ ਨੇ 15 ਜੁਲਾਈ ਨੂੰ ਚੌਥੀ ਵਾਰ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ ਅਤੇ ਉਨ੍ਹਾਂ ਨੂੰ ਸੰਵਿਧਾਨ ਦੇ ਤਹਿਤ 30 ਦਿਨਾਂ ਦੇ ਅੰਦਰ ਭਰੋਸੇ ਦਾ ਵੋਟ ਜਿੱਤਣਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8