ਨੇਪਾਲ 17 ਜੁਲਾਈ ਤੋਂ ਆਪਣੇ ਵੀਜ਼ਾ ਫੀਸਾਂ ''ਚ ਕਰੇਗਾ ਵਾਧਾ

07/13/2019 2:05:51 AM

ਕਾਠਮੰਡੂ - ਨੇਪਾਲ ਦੇ ਇਮੀਗ੍ਰੇਸ਼ਨ ਵਿਭਾਗ (ਡੀ. ਓ. ਆਈ.) ਮੁਤਾਬਕ ਸਰਕਾਰ 17 ਜੁਲਾਈ ਤੋਂ ਵਿਦੇਸ਼ੀ ਸੈਲਾਨੀਆਂ ਲਈ ਵੀਜ਼ਾ ਫੀਸ ਵਧਾਉਣ ਜਾ ਰਿਹਾ ਹੈ। 'ਦਿ ਹਿਮਾਲਿਅਨ ਟਾਈਮਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨੇਪਾਲ ਸਰਕਾਰ ਨੇ ਮਈ 'ਚ ਇਹ ਸ਼ੁਲਕ ਵਧਾਉਣ ਦਾ ਫੈਸਲਾ ਲਿਆ ਸੀ ਕਿਉਂਕਿ ਵਿਦੇਸ਼ੀਆਂ ਲਈ ਟੂਰੀਸਟ ਵੀਜ਼ਾ ਫੀਸ ਲਗਭਗ ਇਕ ਦਹਾਕੇ ਤੋਂ ਨਹੀਂ ਵਧਾਈ ਗਈ ਸੀ।
ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਾਲਾਂਕਿ ਇਹ ਆਖਿਆ ਕਿ ਵੀਜ਼ਾ ਫੀਸ 'ਚ ਫਿਲਹਾਲ ਆਮ ਬਦਲਾਅ ਹੀ ਹੋਵੇਗਾ। ਜਦਕਿ 'ਵਿਜ਼ੀਟ ਨੇਪਾਲ 2020' ਅਭਿਆਨ ਤੋਂ ਬਾਅਦ ਇਸ ਨੂੰ ਫਿਰ ਤੋਂ ਸੰਸ਼ੋਧਿਤ ਕੀਤਾ ਜਾਵੇਗਾ। ਡੀ. ਓ. ਆਈ. ਦੇ ਡਾਇਰੈਕਟਰ ਐਸ਼ੋਰ ਰਾਜ ਪੈਡੋਲ ਨੇ ਕਿਹਾ ਕਿ ਸ਼ੁਲਕ ਨੂੰ ਪ੍ਰਾਸੰਗਿਕ ਬਣਾਉਣ ਲਈ ਵਿਦੇਸ਼ੀ ਸੈਲਾਨੀਆਂ 'ਤੇ ਵੀਜ਼ਾ ਫੀਸ 'ਚ ਬਦਲਾਅ ਜ਼ਰੂਰੀ ਹੈ। ਅਸੀਂ ਸੈਲਾਨੀ ਅਭਿਆਨ 'ਵਿਜ਼ੀਟ ਨੇਪਾਲ 2020' ਦੇ ਪੂਰਾ ਹੋਣ ਤੋਂ ਬਾਅਦ ਵੀਜ਼ਾ ਫੀਸ ਸੰਰਚਨਾ 'ਤੇ ਫਿਰ ਤੋਂ ਕੰਮ ਕਰਾਂਗੇ। ਵਿਭਾਗ ਨੇ ਸੈਲਾਨੀਆਂ ਲਈ 5 ਤੋਂ 35 ਡਾਲਰ ਦੇ ਵਿਚਾਲੇ ਵੀਜ਼ਾ ਫੀਸ 'ਚ ਵਾਧਾ ਕੀਤਾ ਹੈ। ਜਦਕਿ 15 ਦਿਨਾਂ ਲਈ ਟੂਰਿਸਟ ਵੀਜ਼ਾ ਨੂੰ 5 ਤੋਂ 30 ਡਾਲਰ ਵਧਾਇਆ ਗਿਆ ਹੈ।
ਉਥੇ 30 ਦਿਨਾਂ ਲਈ ਵੀਜ਼ਾ ਫੀਸ 40 ਤੋਂ 50 ਡਾਲਰ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਟੂਰਿਸਟ ਵੀਜ਼ਾ 90 ਦਿਨਾਂ ਲਈ 35 ਤੋਂ ਵਧਾ ਕੇ 125 ਡਾਲਰ ਕਰ ਦਿੱਤੀ ਗਈ ਹੈ। ਵਿਭਾਗ ਨੇ ਵਿਦੇਸ਼ੀ ਸੈਲਾਨੀਆਂ ਲਈ ਵੀਜ਼ਾ ਵਿਸਤਾਰ ਫੀਸ (ਕਾਨੂੰਨੀ ਵੀਜ਼ਾ ਮਿਆਦ) ਵੀ ਵਧਾਈ ਹੈ। ਵਿਭਾਗ ਮੁਤਾਬਕ ਵੀਜ਼ਾ ਵਿਸਤਾਰ ਫੀਸ (ਕਾਨੂੰਨੀ ਵੀਜ਼ਾ ਮਿਆਦ ਦੇ ਅੰਦਰ) 2 ਡਾਲਰ ਤੋਂ 3 ਡਾਲਰ ਪ੍ਰਤੀਦਿਨ ਵਧਾ ਦਿੱਤੀ ਹੈ।


Khushdeep Jassi

Content Editor

Related News