ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਦਹਿਲਿਆ ਨੇਪਾਲ, ਦਹਿਸ਼ਤ 'ਚ ਲੋਕ

09/26/2019 9:11:03 PM

ਕਾਠਮੰਡੂ (ਏਜੰਸੀ)- ਭਾਰਤੀ ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਸ਼ਾਮ ਲਗਭਗ 6-34 ਵਜੇ ਨੇਪਾਲ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਜਧਾਨੀ ਕਾਠਮੰਡੂ ਵਿਚ ਇਸ ਭੂਚਾਲ ਨਾਲ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.3 ਦਰਜ ਕੀਤੀ ਗਈ। ਭੂਚਾਲ ਦੀ ਵਜ੍ਹਾ ਨਾਲ ਲੋਕ ਆਪਣੇ ਘਰਾਂ ਵਿਚੋਂ ਬਾਹਰ ਨਿਕਲ ਆਏ। ਹਾਲਾਂਕਿ ਕਾਠਮੰਡੂ ਵਿਚ ਆਏ ਭੂਚਾਲ ਵਿਚ ਕਿਸੇ ਵੱਡੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ, ਨਾਲ ਹੀ ਕਿਸੇ ਦੇ ਜ਼ਖਮੀ ਹੋਣ ਦੀ ਵੀ ਅਜੇ ਤੱਕ ਕੋਈ ਖਬਰ ਨਹੀਂ ਆਈ ਹੈ।

ਜ਼ਿਕਰਯੋਗ ਹੈ ਕਿ ਅਪ੍ਰੈਲ 2015 ਵਿਚ ਨੇਪਾਲ ਵਿਚ ਆਏ 7.8 ਦੀ ਤੀਬਰਤਾ ਵਾਲੇ ਭੂਚਾਲ ਨੇ ਕਾਫੀ ਤਬਾਹੀ ਮਚਾਈ ਸੀ। ਭਾਰਤ ਦੇ ਕੁਝ ਇਲਾਕਿਆਂ ਵਿਚ ਵੀ ਇਸ ਦਾ ਪ੍ਰਭਾਵ ਦੇਖਿਆ ਗਿਆ ਸੀ। ਇਸ ਤਬਾਹਕੁੰਨ ਭੂਚਾਲ ਕਾਰਨ ਨੇਪਾਲ ਵਿਚ ਤਕਰੀਬਨ 9000 ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਕਿ ਤਕਰੀਬਨ 22 ਹਜ਼ਾਰ ਲੋਕ ਜ਼ਖਮੀ ਹੋਏ ਸਨ।


Sunny Mehra

Content Editor

Related News