ਨੇਪਾਲ : ਇਕ ਦਿਨ 'ਚ ਕੋਰੋਨਾਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਆਏ ਸਾਹਮਣੇ

05/30/2020 1:54:13 AM

ਕਾਠਮੰਡੂ - ਨੇਪਾਲ ਵਿਚ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਦੇ 170 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਹਿਮਾਲਿਆਈ ਦੇਸ਼ ਵਿਚ ਹੁਣ ਤੱਕ ਦਾ ਇਕ ਦਿਨ ਦਾ ਸਭ ਤੋਂ ਜ਼ਿਆਦਾ ਅੰਕੜਾ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧ ਕੇ 1200 ਤੋਂ ਜ਼ਿਆਦਾ ਹੋ ਗਈ ਹੈ। ਸਿਹਤ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ।

ਮੰਤਰਾਲੇ ਨੇ ਦੱਸਿਆ ਕਿ ਭਾਰਤ ਤੋਂ ਪਿਛਲੇ ਹਫਤੇ ਪਰਤੇ 35 ਸਾਲ ਦੇ ਇਕ ਨੇਪਾਲੀ ਨਾਗਰਿਕ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ। ਭਾਰਤ ਨੇਪਾਲ ਸਰਹੱਦ ਤੇ ਪਹੁੰਚਣ ਤੋਂ ਤੁਰੰਤ ਬਾਅਦ ਉਹ ਮਰ ਗਿਆ। ਮੰਤਰਾਲੇ ਨੇ ਦੱਸਿਆ ਕਿ ਉਸ ਦੇ ਨਮੂਨੇ ਜਾਂਚ ਲਈ ਭੇਜੇ ਗਏ ਸਨ, ਜਿਸ ਵਿਚ ਵਾਇਰਸ ਦੀ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ। ਇਸ ਦੇ ਮੁਤਾਬਕ, ਨੇਪਾਲ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੁਣ 6 ਹੋ ਗਈ ਹੈ। ਇਸ ਨੇ ਦੱਸਿਆ ਕਿ 170 ਨਵੇਂ ਮਾਮਲਿਆਂ ਵਿਚ 5 ਮਹਿਲਾਵਾਂ ਹਨ ਅਤੇ ਬਾਕੀ ਮਰਦ ਹਨ। ਇਨ੍ਹਾਂ ਲੋਕਾਂ ਦੀ ਉਮਰ 4 ਸਾਲ ਤੋਂ 70 ਸਾਲ ਵਿਚਾਲੇ ਹੈ।

ਮੰਤਰਾਲੇ ਨੇ ਦੱਸਿਆ ਕਿ ਰੌਹਤਟ ਜ਼ਿਲੇ ਵਿਚ 57, ਕਪਿਲਵਸਤੁ ਵਿਚ 51, ਝਾਪਾ ਵਿਚ 28, ਬਾਂਕੇ ਵਿਚ 10, ਪਰਸਾ ਅਤੇ ਸਰਲਾਹੀ ਵਿਚ 5-5, ਬਾਰਾ ਅਤੇ ਸਪਤਾਰੀ ਵਿਚ 4-4, ਨਵਲਪਰਾਸੀ ਅਤੇ ਡਾਂਗ ਵਿਚ 2-2 ਜਦਕਿ ਰੂਪਨਦੇਹੀ ਅਤੇ ਮਯਾਗਦੀ ਵਿਚ 1-1 ਮਾਮਲਾ ਸਾਹਮਣੇ ਆਇਆ ਹੈ। ਇਸ ਨੇ ਕਿਹਾ ਹੈ ਕਿ ਸਫਲ ਇਲਾਜ ਤੋਂ ਬਾਅਦ ਦੇਸ਼ ਵਿਚ 19 ਲੋਕ ਰੀ-ਕਵਰ ਕੀਤੇ ਜਾ ਚੁੱਕੇ ਹਨ, ਜਿਸ ਨਾਲ ਹੁਣ ਤੱਕ 206 ਲੋਕ ਰੀ-ਕਵਰ ਕੀਤੇ ਜਾ ਚੁੱਕੇ ਹਨ। ਦੇਸ਼ ਵਿਚ ਹੁਣ ਤੱਕ 64,154 ਪੋਲੀਮਰੇਜ਼ ਚੇਨ ਰੀਐਕਸ਼ਨ ਜਾਂਚ ਕੀਤੀ ਜਾ ਚੁੱਕੀ ਹੈ। ਨੇਪਾਲ ਸਰਕਾਰ ਨੇ ਕੋਰੋਨਾਵਾਇਰਸ ਦੀ ਰੋਕਥਾਮ ਲਈ ਦੇਸ਼ ਵਿਚ ਲਾਕਡਾਊਨ ਨੂੰ 2 ਜੂਨ ਤੱਕ ਵਧਾ ਦਿੱਤਾ ਹੈ ਅਤੇ ਇਹ ਉਨਾਂ ਦੇਸ਼ਾਂ ਵਿਚ ਸ਼ੁਮਾਰ ਹੈ ਜਿਥੇ ਕੋਵਿਡ-19 ਦੇ ਬਹੁਤ ਘੱਟ ਮਾਮਲੇ ਹਨ। ਇਸ ਤੋਂ ਇਲਾਵਾ, ਨੇਪਾਲ ਨੇ ਸਾਰੇ ਘਰੇਲੂ ਅਤੇ ਅੰਤਰਰਾਸ਼ਟਰੀ ਜਹਾਜ਼ਾਂ ਦਾ ਪਰਿਚਾਲਨ 14 ਜੂਨ ਤੱਕ ਲਈ ਮੁਲਤਵੀ ਕਰ ਦਿੱਤਾ ਹੈ।


Khushdeep Jassi

Content Editor

Related News