ਨੇਪਾਲ : ਲਾਪਤਾ ਭਾਰਤੀ ਪਰਬਤਾਰੋਹੀ ਅਨੁਰਾਗ ਮਾਲੂ ਮਿਲਿਆ ਜ਼ਿੰਦਾ, ਹਾਲਤ ਗੰਭੀਰ
Thursday, Apr 20, 2023 - 01:00 PM (IST)
ਕਾਠਮੰਡੂ (ਭਾਸ਼ਾ)- ਨੇਪਾਲ ਦੇ ਅੰਨਪੂਰਨਾ ਪਰਬਤ ਵਿਚ ਡੂੰਘੀ ਖੱਡ ਵਿਚ ਡਿੱਗਣ ਤੋਂ ਬਾਅਦ ਸੋਮਵਾਰ ਨੂੰ ਲਾਪਤਾ ਹੋਏ ਭਾਰਤੀ ਪਰਬਤਾਰੋਹੀ ਅਨੁਰਾਗ ਮਾਲੂ ਨੂੰ ਬਚਾਅ ਕਰਮਚਾਰੀਆਂ ਨੇ ਗੰਭੀਰ ਹਾਲਤ ਵਿਚ ਜ਼ਿੰਦਾ ਲੱਭ ਲਿਆ ਹੈ। ਪਰਬਤਾਰੋਹੀ ਦੇ ਭਰਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਜਸਥਾਨ ਦੇ ਕਿਸ਼ਨਗੜ੍ਹ ਦਾ ਰਹਿਣ ਵਾਲਾ ਮਾਲੂ (34) ਸੋਮਵਾਰ ਨੂੰ ਕੈਂਪ-3 ਤੋਂ ਉਤਰਦੇ ਸਮੇਂ ਕਰੀਬ 6000 ਮੀਟਰ ਦੀ ਉਚਾਈ ਤੋਂ ਡਿੱਗ ਕੇ ਲਾਪਤਾ ਹੋ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ, ਇੰਡੋਨੇਸ਼ੀਆ 'ਚ ਦਿਸਿਆ 'ਸੂਰਜ ਗ੍ਰਹਿਣ', ਲੋਕਾਂ ਨੇ ਵੇਖਿਆ ਅਦਭੁੱਤ ਨਜ਼ਾਰਾ (ਤਸਵੀਰਾਂ)
ਅੰਨਪੂਰਨਾ ਪਹਾੜ ਦੁਨੀਆ ਦੀ 10ਵੀਂ ਸਭ ਤੋਂ ਉੱਚੀ ਪਹਾੜੀ ਚੋਟੀ ਹੈ। ਮਾਲੂ ਦੇ ਭਰਾ ਸੁਧੀਰ ਨੇ ਕਿਹਾ ਕਿ ''ਉਹ ਜ਼ਿੰਦਾ ਮਿਲ ਗਿਆ ਹੈ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਹੈ।” ਉਸਨੇ ਅੱਗੇ ਕਿਹਾ ਕਿ "ਸਾਨੂੰ ਹੁਣ ਉਸਦੇ ਇਲਾਜ 'ਤੇ ਧਿਆਨ ਦੇਣਾ ਹੋਵੇਗਾ,"। ਮਾਲੂ ਜਾਗਰੂਕਤਾ ਫੈਲਾਉਣ ਅਤੇ ਸੰਯੁਕਤ ਰਾਸ਼ਟਰ ਦੇ ਗਲੋਬਲ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸੱਤ ਮਹਾਂਦੀਪਾਂ ਦੀਆਂ 8,000 ਮੀਟਰ ਤੋਂ ਉੱਪਰ ਦੀਆਂ ਸਾਰੀਆਂ 14 ਪਹਾੜੀ ਚੋਟੀਆਂ ਨੂੰ ਮਾਪਣ ਲਈ ਇੱਕ ਮੁਹਿੰਮ 'ਤੇ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।