ਚੀਨ ਨਾਲ ਸਰਹੱਦੀ ਮੁੱਦਿਆਂ ਨੂੰ ਲੈ ਕੇ ਕਮੇਟੀ ਗਠਿਤ ਕਰੇਗੀ ਨੇਪਾਲ ਸਰਕਾਰ

Thursday, Sep 02, 2021 - 07:06 PM (IST)

ਚੀਨ ਨਾਲ ਸਰਹੱਦੀ ਮੁੱਦਿਆਂ ਨੂੰ ਲੈ ਕੇ ਕਮੇਟੀ ਗਠਿਤ ਕਰੇਗੀ ਨੇਪਾਲ ਸਰਕਾਰ

ਕਾਠਮੰਡੂ-ਨੇਪਾਲ ਸਰਕਾਰ ਨੇ ਦੇਸ਼ ਦੇ ਉੱਤਰੀ ਹਿਮਾਲੀ ਖੇਤਰ 'ਚ ਚੀਨ ਨਾਲ ਸਰਹੱਦ ਮੁੱਦਿਆਂ ਨੂੰ ਲੈ ਕੇ ਇਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ। ਕਮੇਟੀ ਬਣਾਉਣ ਦਾ ਫੈਸਲਾ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਓਬਾ ਦੇ ਬਾਲੂਵਤਾਰ ਸਥਿਤ ਸਰਕਾਰੀ ਰਿਹਾਇਸ਼ 'ਤੇ ਹੋਈ ਮੰਤਰੀ ਪ੍ਰੀਸ਼ਦ ਦੀ ਮੀਟਿੰਗ 'ਚ ਲਿਆ ਗਿਆ। ਸਰਕਾਰ ਦੇ ਬੁਲਾਰੇ ਗਿਆਨੇਂਦਰ ਬਹਾਦੁਰ ਕਾਰਕੀ ਨੇ ਕਿਹਾ ਕਿ ਕਮੇਟੀ ਹੁਮਲਾ ਜ਼ਿਲ੍ਹੇ 'ਚ ਲਿਮੀ ਲਾਪਚਾ ਤੋਂ ਲੈ ਕੇ ਨਮਖਾ ਪੇਂਡੂ ਨਗਰਪਾਲਿਕਾ ਦੇ ਹਿਲਸਾ ਤੱਕ, ਨੇਪਾਲ-ਚੀਨ ਸਰਹੱਦ ਨਾਲ ਸੰਬੰਧਿਤ ਸਮੱਸਿਆਵਾਂ ਦਾ ਅਧਿਐਨ ਕਰੇਗੀ।

ਇਹ ਵੀ ਪੜ੍ਹੋ : ਮਰੀਅਮ ਨਵਾਜ਼ ਨੇ ਇਮਰਾਨ ਖਾਨ ਨੀਤ ਸਰਕਾਰ ਨੂੰ 'ਅਯੋਗ' ਕਰਾਰ ਦਿੱਤਾ

ਚੀਨ ਦੇ ਕਥਿਤ ਤੌਰ 'ਤੇ ਨੇਪਾਲੀ ਭੂਮੀ 'ਤੇ ਘੁਸਪੈਠ ਕਰ ਪਿਛਲੇ ਸਾਲ ਹੁਮਲਾ 'ਚ 9 ਇਮਾਰਤਾਂ ਬਣਾਈਆਂ ਸਨ। ਮੁੱਖ ਜ਼ਿਲ੍ਹਾ ਅਧਿਕਾਰੀ ਦੀ ਅਗਵਾਈ 'ਚ ਇਕ ਸਰਕਾਰੀ ਟੀਮ ਨੇ ਵੀ ਸਥਾਨ 'ਤੇ ਅਧਿਐਨ ਕੀਤਾ ਹੈ। ਹਾਲਾਂਕਿ ਟੀਮ ਦੀ ਰਿਪੋਰਟ ਜਨਤਕ ਨਹੀਂ ਹੋਈ ਹੈ ਪਰ ਸਾਬਕਾ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੀ ਅਗਵਾਈ ਵਾਲੀ ਤਤਕਾਲੀ ਸਰਕਾਰ ਨੇ ਨੇਪਾਲ ਦੇ ਖੇਤਰ 'ਚ ਚੀਨ ਦੇ ਘੁਸਪੈਠ ਦੀਆਂ ਖਬਰਾਂ ਨੂੰ ਖਾਰਿਜ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਅਫਗਾਨ ਸੰਕਟ ਤੋਂ ਬਾਅਦ ਯੂਰਪੀਅਨ ਯੂਨੀਅਨ ਦੇ ਫੌਜੀ ਬਲਾਂ ਲਈ ਵਧ ਰਿਹਾ ਸਮਰਥਨ

ਸਰਕਾਰ ਦੇ ਬੁਲਾਰੇ ਅਤੇ ਕਾਨੂੰਨ, ਨਿਆਂ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਕਾਰਕੀ ਨੇ ਕਿਹਾ ਕਿ ਨਵੀਂ ਕਮੇਟੀ ਦੇ ਸਰਵੇਖਣ ਵਿਭਾਗ, ਨੇਪਾਲ ਪੁਲਸ, ਹਥਿਆਰਬੰਦ ਪੁਲਸ ਅਤੇ ਸਰਹੱਦ ਮਾਹਿਰਦੇ ਅਧਿਕਾਰੀ ਸ਼ਾਮਲ ਹੋਣਗੇ। ਇਸ ਦਾ ਗਠਨ ਗ੍ਰਹਿ ਮੰਤਰਾਲਾ ਦੇ ਸੰਯੁਕਤ ਸਕੱਥਰ ਦੇ ਤਾਲਮੇਲ ਤਹਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਮੇਟੀ ਗ੍ਰਹਿ ਮੰਤਰਾਲਾ ਦੀ ਰਿਪੋਰਟ ਸੌਂਪੇਗੀ। ਹਾਲਾਂਕਿ, ਕਮੇਟੀ ਲਈ ਰਿਪੋਰਟ ਜਮ੍ਹਾ ਕਰਨ ਦੀ ਕੋਈ ਸਮੇਂ-ਸੀਮਾ ਤੈਅ ਨਹੀਂ ਕੀਤੀ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News