ਨੇਪਾਲ ਨੇ ਹੁਣ ਚੀਨੀ ਕੋਵਿਡ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਦਿੱਤੀ ਮਨਜ਼ੂਰੀ

Thursday, Feb 18, 2021 - 05:54 PM (IST)

ਨੇਪਾਲ ਨੇ ਹੁਣ ਚੀਨੀ ਕੋਵਿਡ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਦਿੱਤੀ ਮਨਜ਼ੂਰੀ

ਕਾਠਮੰਡੂ (ਬਿਊਰੋ): ਨੇਪਾਲ ਸਰਕਾਰ ਨੇ ਬੁੱਧਵਾਰ ਨੂੰ ਸਿਨੋਫਾਰਮ ਦੇ ਤਹਿਤ ਚੀਨ ਵਿਚ ਬੀਜਿੰਗ ਇੰਸਟੀਚਿਊਟ ਆਫ ਬਾਇਓਲੌਜੀਕਲ ਪ੍ਰੋਡਕਟ ਕੰਪਨੀ ਲਿਮੀਟਿਡ ਦੀ ਇਕ ਕੋਵਿਡ-19 ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ ਹੈ। ਨੇਪਾਲ 15 ਜਨਵਰੀ ਨੂੰ ਐਸਟ੍ਰਾਜ਼ੇਨੇਕਾ ਦੀ ਕੋਵਿਸ਼ੀਲਡ ਵੈਕਸੀਨ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਚੁੱਕਾ ਹੈ। ਨੇਪਾਲ ਦੇ ਡਰੱਗ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਨੇ ਬੁੱਧਵਾਰ ਨੂੰ ਵੈਕਸੀਨ ਲਈ ਐਮਰਜੈਂਸੀ ਵਰਤੋਂ ਆਥਰਾਈਜੇਸ਼ਨ ਲਈ ਇਕ ਸ਼ਰਤ ਸਮੇਤ ਇਜਾਜ਼ਤ ਜਾਰੀ ਕਰਨ ਦਾ ਫ਼ੈਸਲਾ ਲਿਆ। ਪ੍ਰਸ਼ਾਸਨ ਵੱਲੋਂ ਜਾਰੀ ਪ੍ਰੈੱਸ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। 

ਐਮਰਜੈਂਸੀ ਵਰਤੋਂ ਅਧਿਕਾਰ ਪ੍ਰਦਾਨ ਕਰ ਕੇ ਵਿਭਾਗ ਨੇ ਨੇਪਾਲ ਵਿਚ ਸਿਨੋਫਾਰਮ ਦੀ ਵੈਕਸੀਨ ਨੂੰ ਲਿਆਉਣ ਦਾ ਰਸਤਾ ਖੋਲ੍ਹ ਦਿੱਤਾ ਹੈ। ਚੀਨ ਨੇ ਗ੍ਰਾਂਟ ਮਦਦ ਦੇ ਤਹਿਤ ਵੈਕਸੀਨ ਦੀਆਂ 5 ਲੱਖ ਖੁਰਾਕਾਂ ਦੇਣ ਦਾ ਫ਼ੈਸਲਾ ਲਿਆ ਹੈ। ਭਾਵੇਂਕਿ ਨੇਪਾਲ ਨੂੰ ਜਨਵਰੀ ਦੇ ਤੀਜੇ ਹਫ਼ਤੇ ਭਾਰਤ ਤੋਂ ਕੋਵਿਡ ਵੈਕਸੀਨ ਦੀਆਂ 10 ਲੱਖ ਖੁਰਾਕਾਂ ਮਿਲੀਆਂ ਹਨ ਜਦਕਿ ਭਾਰਤ ਦੇ ਸੀਰਮ ਇੰਸਟੀਚਿਊਟ ਤੋਂ ਸਬਸਿਡੀ ਦਰ 'ਤੇ 20 ਲੱਖ ਹੋਰ ਵੈਕਸੀਨ ਖਰੀਦਣ ਦਾ ਫ਼ੈਸਲਾ ਲਿਆ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਫੇਸਬੁੱਕ ਦੀ ਆਸਟ੍ਰੇਲੀਆ 'ਚ ਕਾਰਵਾਈ 'ਤੇ ਸਿਆਸਤਦਾਨਾਂ ਸਣੇ ਕਈ ਲੋਕਾਂ ਨੇ ਜਤਾਇਆ ਇਤਰਾਜ਼

ਸਿਨੋਫਾਰਮ ਨੇ ਵਿਭਾਗ ਵਿਚ 13 ਜਨਵਰੀ ਨੂੰ ਆਪਣੇ ਟੀਕੇ ਲਈ ਐਮਰਜੈਂਸੀ ਵਰਤੋਂ ਅਧਿਕਾਰ ਦੇ ਲਈ ਅਰਜ਼ੀ ਦਿੱਤੀ ਸੀ। ਭਾਰਤ ਅਤੇ ਨੇਪਾਲ ਦਰਮਿਆਨ ਪਿਛਲੇ ਸਾਲ ਸਰਹੱਦੀ ਖੇਤਰਾਂ 'ਤੇ ਵਿਵਾਦ ਨੂੰ ਲੈ ਕੇ ਤਣਾਅ ਦੀ ਸਥਿਤੀ ਕਾਇਮ ਰਹੀ। ਭਾਵੇਂਕਿ ਕੋਰੋਨਾ ਇਨਫੈਕਸ਼ਨ ਦੌਰਾਨ ਭਾਰਤ ਨੇ ਨੇਪਾਲ ਦੀ ਖੁੱਲ੍ਹੇ ਦਿਲ ਨਾਲ ਮਦਦ ਕੀਤੀ ਹੈ ਜਿਸ ਦੀ ਤਰੀਫ ਦੇਸ਼ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਵੀ ਕੀਤੀ ਹੈ।


author

Vandana

Content Editor

Related News