ਨੇਪਾਲ ਨੇ ਕਾਠਮੰਡੂ ਘਾਟੀ ’ਚ 12 ਮਈ ਤੱਕ ਵਧਾਇਆ ਲਾਕਡਾਊਨ

Wednesday, May 05, 2021 - 11:47 PM (IST)

ਨੇਪਾਲ ਨੇ ਕਾਠਮੰਡੂ ਘਾਟੀ ’ਚ 12 ਮਈ ਤੱਕ ਵਧਾਇਆ ਲਾਕਡਾਊਨ

ਕਾਠਮੰਡੂ-ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਨੇਪਾਲ ਦੀ ਰਾਜਧਾਨੀ ਦੇ ਅਧਿਕਾਰੀਆਂ ਨੇ ਕਾਠਮੰਡੂ ਅਤੇ ਨੇੜੇ-ਤੇੜੇ ਦੇ ਇਲਾਕਿਆਂ ’ਚ ਲਾਕਡਾਊਨ ਨੂੰ 12 ਮਈ ਤੱਕ ਵਧਾਉਣ ਦਾ ਬੁੱਧਵਾਰ ਨੂੰ ਐਲਾਨ ਕੀਤਾ। ਨੇਪਾਲ ’ਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 7660 ਨਵੇਂ ਮਾਮਲੇ ਸਾਹਮਣੇ ਆਏ ਹਨ।
ਸਿਹਤ ਮੰਤਰਾਲਾ ਨੇ 24 ਘੰਟੇ ਦੌਰਾਨ 55 ਹੋਰ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ ਜੋ ਇਕ ਦਿਨ ’ਚ ਸਭ ਤੋਂ ਵਧ ਹੈ।

ਇਹ ਵੀ ਪੜ੍ਹੋ-ਟਰੰਪ ਨੇ ਖੁਦ ਦਾ ਸੋਸ਼ਲ ਮੀਡੀਆ ਪਲੇਟਫਾਰਮ ਕੀਤਾ ਲਾਂਚ

ਸਥਾਨਕ ਅਧਿਕਾਰੀਆਂ ਨੇ ਕਾਠਮੰਡੂ ਘਾਟੀ ’ਚ ਲਾਗੂ ਮਨਾਹੀ ਦੇ ਹੁਕਮ ਨੂੰ 12 ਮਈ ਤੱਕ ਲਈ ਵਧਾ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨੇਪਾਲ ’ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਕਾਠਮੰਡੂ, ਲਲਿਤਪੁਰਅ ਅਤੇ ਭਗਤਪੁਰ ਜ਼ਿਲਿਆਂ ’ਚ ਲਾਕਡਾਊਨ ਨੂੰ ਇਕ ਹੋਰ ਹਫਤਾ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਲਾਕਡਾਊਨ ਦਾ ਪਹਿਲਾਂ ਪੜਾਅ ਬੁੱਧਵਾਰ ਨੂੰ ਖਤਮ ਹੋਣਾ ਸੀ। ਲਾਕਡਾਊਨ ਦੌਰਾਨ ਸਾਰੀਆਂ ਆਵਾਜਾਈ ਸੇਵਾਵਾਂ ਅਤੇ ਬਾਜ਼ਾਰ ਬੁੰਦ ਰਹਿਣਗੇ। ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਰਿਆਨੇ ਦੀਆਂ ਦੁਕਾਨਾਂ ਸਵੇਰੇ 7 ਤੋਂ 9 ਵਜੇ ਤੱਕ ਸਿਰਫ 2 ਘੰਟੇ ਹੀ ਖੁੱਲ੍ਹ ਸਕਣਗੀਆਂ।

ਇਹ ਵੀ ਪੜ੍ਹੋ-ਸਿੰਗਾਪੁਰ 'ਚ ਭਾਰਤੀ ਰੈਸਟੋਰੈਂਟ ਨੂੰ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ 'ਤੇ ਪਿਆ ਲੱਖਾਂ ਰੁਪਏ ਦਾ ਜੁਰਮਾਨਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News