ਭਾਰਤ ਨੇ ਨੇਪਾਲ ਨੂੰ ਸੌਂਪੀ ਆਫ਼ਤ ਰਾਹਤ ਸਮੱਗਰੀ

09/14/2020 11:48:25 AM

ਕਾਠਮੰਡੂ (ਬਿਊਰੋ): ਭਾਰਤ ਨੇ ਐਤਵਾਰ ਨੂੰ ਨੇਪਾਲ ਨੂੰ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਆਫ਼ਤ ਰਾਹਤ ਸਮੱਗਰੀ ਦੀ ਇਕ ਖੇਪ ਸੌਂਪੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇੱਥੇ ਸਥਿਤ ਭਾਰਤੀ ਦੂਤਾਵਾਸ ਮਿਸ਼ਨ ਦੇ ਡਿਪਟੀ ਚੀਫ ਨਾਮਗੀਆ ਸੀ ਖੰਪਾ ਨੇ ਭਾਰਤ ਸਰਕਾਰ ਵੱਲੋਂ ਭੇਜੀ ਸਮੱਗਰੀ ਦੀ ਖੇਪ 'ਨੇਪਾਲ-ਇੰਡੀਆ ਵੂਮੈਨ ਫ੍ਰੈਂਡਸ਼ਿਪ ਸੋਸਾਇਟੀ' ਦੀ ਪ੍ਰਧਾਨ ਚੰਦਾ ਚੌਧਰੀ ਨੂੰ ਸੌਂਪੀ। 

ਪੜ੍ਹੋ ਇਹ ਅਹਿਮ ਖਬਰ- ਇਜ਼ਰਾਈਲ 'ਚ ਵਧੇ ਕੋਰੋਨਾ ਮਾਮਲੇ, 3 ਹਫਤਿਆਂ ਦੀ ਤਾਲਾਬੰਦੀ ਦਾ ਐਲਾਨ 

ਭਾਰਤੀ ਦੂਤਾਵਾਸ ਨੇ ਇਕ ਬਿਆਨ ਵਿਚ ਕਿਹਾ ਕਿ ਰਾਹਤ ਸਮੱਗਰੀ ਵਿਚ ਟੈਂਟ ਅਤੇ ਪਲਾਸਟਿਕ ਸ਼ੀਟ ਸ਼ਾਮਲ ਹਨ ਜੋ ਕਿ ਦੇਸ਼ ਦੇ ਪੰਜ ਜ਼ਿਲ੍ਹਿਆਂ ਦੇ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਪਰਿਵਾਰਾਂ ਦੇ ਵਿਚ ਵੰਡੀਆਂ ਜਾਣਗੀਆਂ। ਇਸ ਕੁਦਰਤੀ ਆਫਤ ਕਾਰਨ ਹੋਈ ਤਬਾਹੀ ਅਤੇ ਜਨਹਾਨੀ ਦੇ ਮੱਦੇਨਜ਼ਰ ਪੂਰੀ ਖੇਪ ਨੂੰ ਸੋਸਾਇਟੀ ਦੇ ਮਾਧਿਅਮ ਨਾਲ ਪ੍ਰਭਾਵਿਤ ਸਿੰਧੂਪਾਲਚੋਕ, ਕੈਲਾਲੀ, ਮਹੋਟਾਰੀ, ਨਵਲਪਰਾਸੀ ਅਤੇ ਸਰਲਾਹੀ ਜ਼ਿਲ੍ਹੇ ਵਿਚ ਸਥਾਨਕ ਸਰਕਾਰਾਂ ਦੇ ਨਾਲ ਤਾਲਮੇਲ ਨਾਲ ਵੰਡੀ ਜਾਵੇਗੀ। ਇਹ ਭਾਰਤ ਸਰਕਾਰ ਦੀ ਨੇਪਾਲ ਨੂੰ ਨਿਯਮਿਤ ਮਨੁੱਖੀ ਮਦਦ ਅਤੇ ਆਫਤ ਰਾਹਤ ਮਦਦ ਦਾ ਹਿੱਸਾ ਹੈ।


Vandana

Content Editor

Related News