ਓਲੀ ਦੇ ਪਿਆਰੇ ਚੀਨ ਨੇ ਬੰਦ ਕਰ ਰੱਖੀ ਹੈ ਸਰਹੱਦ, ਜ਼ਰੂਰੀ ਸਾਮਾਨ ਦੀ ਸਪਲਾਈ ਠੱਪ
Sunday, Sep 20, 2020 - 08:16 AM (IST)
ਕਾਠਮੰਡੂ, (ਏ. ਐੱਨ. ਆਈ.)-ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸਿੰਘ ਓਲੀ ਦੇ ਪਿਆਰੇ ਚੀਨ ਨੇ ਕੋਰੋਨਾ ਇਨਫੈਕਸ਼ਨ ਦਾ ਬਹਾਨਾ ਬਣਾਕੇ ਪਿਛਲੇ ਕਈ ਮਹੀਨਿਆਂ ਤੋਂ ਸਰਹੱਦ ਨੂੰ ਬੰਦ ਰੱਖਿਆ ਹੈ। ਇਸ ਕਾਰਣ ਚੀਨ ਦੇ ਰਸਤੇ ਨੇਪਾਲ ਨੂੰ ਜ਼ਰੂਰੀ ਸਾਮਾਨ ਦੀ ਸਪਲਾਈ ਰੁੱਕ ਗਈ ਹੈ।
ਚੀਨ ਦੇ ਵਪਾਰੀਆਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਚੀਨ ਨਾਲ ਗੱਲ ਕਰ ਕੇ ਬਾਰਡਰ ਨੂੰ ਜਲਦੀ ਤੋਂ ਜਲਦੀ ਖੁੱਲਵਾਉਣ। ਨੇਪਾਲ ਰਾਸ਼ਟਰੀ ਉੱਦਮੀ ਮਹਾਸੰਘ ਮੁਤਾਬਕ, ਮਾਲ ਨਾਲ ਲੱਦੇ 1,000 ਤੋਂ ਜ਼ਿਆਦਾ ਟਰੱਕ ਕੇਰੂੰਗ ’ਚ ਫਸੇ ਹੋਏ ਹਨ। ਉਥੇ, ਉਦਯੋਗ, ਵਣਜ ਅਤੇ ਸਪਲਾਈ ਮੰਤਰਾਲਾ ਦੇ ਅਧਿਕਾਰੀਆਂ ਮੁਤਾਬਕ, ਚੀਨ ਨੂੰ ਵਾਰ-ਵਾਰ ਬੇਨਤੀ ਕੀਤੇ ਜਾਣ ਦੇ ਬਾਵਜੂਦ ਕੋਈ ਜਵਾਬ ਨਹੀਂ ਆਇਆ ਹੈ।