ਨੇਪਾਲ ਨੇ ਅਲੀਪੋ, ਵੀਚੈਟ ਪੇ ''ਤੇ ਲਾਈ ਪਾਬੰਦੀ

05/21/2019 7:36:03 PM

ਕਾਠਮੰਡੂ— ਨੇਪਾਲ ਦੇ ਕੇਂਦਰੀ ਬੈਂਕ ਨੇ ਲੋਕਪ੍ਰਿਯ ਚੀਨੀ ਡਿਜੀਟਲ ਵਾਲੇਟ ਅਲੀਪੋ ਤੇ ਵੀਚੈਟ 'ਤੇ ਪਾਬੰਦੀ ਲਗਾ ਦਿੱਤੀ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਦੇਸ਼ 'ਚ ਆਉਣ ਵਾਲੇ ਹਜ਼ਾਰਾਂ ਚੀਨੀ ਨਾਗਰਿਕਾਂ ਤੋਂ ਦੇਸ਼ ਦੀ ਮੁਦਰਾ ਦੀ ਕਮਾਈ ਦੇ ਨੁਕਸਾਨ ਦੇ ਸ਼ੱਕ ਦੇ ਮੱਦੇਨਜ਼ਰ ਸੈਂਟਰਲ ਬੈਂਕ ਨੇ ਇਹ ਕਦਮ ਚੁੱਕਿਆ ਹੈ।

ਨੇਪਾਲ ਰਾਸ਼ਟਰ ਬੈਂਕ ਨੇ ਸੋਮਵਾਰ ਨੂੰ ਨੋਟਿਸ ਜਾਰੀ ਕਰਕੇ ਲੋਕਪ੍ਰਿਯ ਚੀਨੀ ਡਿਜੀਟਲ ਭੁਗਤਾਨ ਪਲੇਟਫਾਰਮ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ। ਇਨ੍ਹਾਂ ਡਿਜੀਟਲ ਭੁਗਤਾਨ ਪਲੇਟਫਾਰਮ ਦੀ ਵਰਤੋਂ ਹੋਟਲਾਂ, ਰੈਸਤਰਾਂ ਤੇ ਸੈਲਾਨੀ ਖੇਤਰਾਂ 'ਚ ਸਥਿਤੀ ਦੁਕਾਨਾਂ ਖਾਸ ਕਰਕੇ ਚੀਨ ਸੰਚਾਲਿਤ ਕਾਰੋਬਾਰਾਂ 'ਚ ਕੀਤਾ ਜਾਂਦੀ ਹੈ। ਨੇਪਾਲ ਦੇ ਕੇਂਦਰੀ ਬੈਂਕ ਦੇ ਬੁਲਾਰੇ ਲਕਸ਼ਮੀ ਪ੍ਰਪੰਨਾ ਨਿਰੂਲਾ ਨੇ ਕਿਹਾ ਕਿ ਬੈਂਕ ਦੀ ਆਗਿਆ ਬਗੈਰ ਅਜਿਹੇ ਪਲੇਟਫਾਰਮ ਦੀ ਵਰਤੋਂ ਗੈਰ-ਕਾਨੂੰਨੀ ਹੈ।


Baljit Singh

Content Editor

Related News