ਨੇਪਾਲ ''ਚ 3 ਭਾਰਤੀਆਂ ਦੀ ਟੈਸਟ ਰਿਪੋਰਟ ਆਈ ਪੌਜੀਟਿਵ
Sunday, Apr 12, 2020 - 05:35 PM (IST)
ਕਾਠਮੰਡੂ (ਬਿਊਰੋ): ਨੇਪਾਲ ਵਿਚ 3 ਭਾਰਤੀਆਂ ਦੇ ਕੋਵਿਡ-19 ਨਾਲ ਇਨਫੈਕਟਿਡ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹਨਾਂ ਤਿੰਨਾਂ ਨੂੰ ਨੇਪਾਲ ਦੇ ਪਰਸਾ ਜ਼ਿਲੇ ਦੇ ਬੀਰਗੰਜ ਸ਼ਹਿਰ ਵਿਚ ਕੁਆਰੰਟੀਨ ਕੀਤਾ ਗਿਆ ਸੀ। ਜਾਂਚ ਦੇ ਬਾਅਦ ਤਿੰਨਾਂ ਦੇ ਕੋਰੋਨਾ ਪੌਜੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਨੇਪਾਲ ਦੇ ਸਿਹਤ ਮੰਤਰਾਲੇ ਨੇ ਅਧਿਕਾਰੀ ਨੇ ਦੱਸਿਆ ਕਿ ਨੇਪਾਲ ਵਿਚ ਕੁੱਲ 12 ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਾਠਮੰਡੂ ਵਿਚ ਰਾਸ਼ਟਰੀ ਜਨਤਕ ਸਿਹਤ ਪ੍ਰਯੋਗਸ਼ਾਲਾ ਨੇ ਉਹਨਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਕੀਤੀ ਹੈ।
ਇਸ ਤੋਂ ਪਹਿਲਾਂ ਉਹਨਾਂ ਦਾ ਸਵੈਬਾਂ ਦਾ ਪਰੀਖਣ ਹੇਟੁੰਡਾ ਵਿਚ ਇਕ ਨਵੀਂ ਪ੍ਰਯੋਗਸ਼ਾਲਾ ਵਿਚ ਵੀ ਕੀਤਾ ਗਿਆ ਸੀ। ਹੇਟੁੰਡਾ ਲੈਬ ਨੇ ਵੀ ਮਾਮਲਿਆਂ ਦੇ ਪੌਜੀਟਿਵ ਹੋਣ ਦੀ ਰਿਪੋਰਟ ਦਿੱਤੀ ਸੀ। ਅਧਿਕਾਰੀਆਂ ਨੇ ਵੀਰਵਾਰ ਨੂੰ ਬੀਰਗੰਜ ਵਿਚ 24 ਭਾਰਤੀ ਨਾਗਰਿਕਾਂ ਦੇ ਸਵੈਬ ਦੇ ਨਮੂਨੇ ਇਕੱਠੇ ਕੀਤੇ ਸੀ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਕਰੀਬ 2 ਹਫਤੇ ਪਹਿਲਾਂ ਸ਼ਹਿਰ ਆਏ ਸਨ। ਭਾਵੇਂਕਿ ਉਹ ਫਰਵਰੀ ਵਿਚ ਸਪਤਾਰੀ ਜ਼ਿਲੇ ਵਿਚ ਇਕ ਧਾਰਮਿਕ ਸਮਾਰੋਹ ਵਿਚ ਸ਼ਾਮਲ ਹੋਣ ਲਈ ਨੇਪਾਲ ਆਏ ਸਨ।ਕੁਝ ਦਿਨਾਂ ਬਾਅਦ ਉਹ ਭਾਰਤ ਪਰਤਣ ਵਾਲੇ ਸਨ ਪਰ ਲਾਕਡਾਊਨ ਦੇ ਕਾਰਨ ਉੱਥੇ ਫਸੇ ਹੋਏ ਸਨ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5 ਹਜ਼ਾਰ ਦੇ ਪਾਰ, 86 ਮੌਤਾਂ
ਇਨਫੈਕਸ਼ਨ ਦੀ ਪੁਸ਼ਟੀ ਹੋਣ ਦੇ ਬਾਅਦ ਸ਼ੁੱਕਰਵਾਰ ਨੂੰ ਬੀਰਗੰਜ-2 ਦੇ ਛਪਕਈਆ ਦੀ ਜਾਮੇ ਮਸਜਿਦ ਵਿਚ ਰਹਿਣ ਵਾਲਿਆਂ ਨੂੰ ਨਾਰਾਇਣੀ ਹਸਪਤਾਲ ਦੇ ਆਈਸੋਲੇਸ਼ਨ ਵਿਚ ਟਰਾਂਸਫਰ ਕਰ ਦਿੱਤਾ ਗਿਆ। ਇਨਫੈਕਟਿਡ ਲੋਕਾਂ ਵਿਚੋਂ ਇਕ ਭਾਰਤੀ ਰਾਜਧਾਨੀ ਨਵੀਂ ਦਿੱਲੀ ਤੋਂ ਹੈ ਜਦਕਿ 2 ਹੋਰ ਉੱਤਰ ਪ੍ਰਦੇਸ਼ ਦੇ ਹਨ।