ਨੇਪਾਲ ''ਚ 14 ਮਸਜਿਦਾਂ ਸੀਲ, 33 ਭਾਰਤੀ ਅਤੇ 7 ਪਾਕਿਸਤਾਨੀ ਕੁਆਰੰਟੀਨ

Sunday, Apr 19, 2020 - 06:00 PM (IST)

ਕਾਠਮੰਡੂ (ਬਿਊਰੋ): ਨੇਪਾਲ ਵਿਚ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਵਿਚ ਸੁਨਸਾਰੀ ਜ਼ਿਲ੍ਹੇ ਵਿਚ ਅਧਿਕਾਰੀਆਂ ਨੇ ਸ਼ਨੀਵਾਰ (18 ਅਪ੍ਰੈਲ) ਨੂੰ 14 ਮਸਜਿਦਾਂ ਸੀਲ ਕਰ ਦਿੱਤੀਆਂ। ਇਸ ਦੇ ਨਾਲ ਹੀ ਉੱਥੇ ਸ਼ਰਨ ਲਏ ਹੋਏ 33 ਭਾਰਤੀਆਂ ਅਤੇ 7 ਪਾਕਿਸਤਾਨੀ ਨਾਗਰਿਕਾਂ ਨੂੰ ਕੁਆਰੰਟੀਨ ਕਰ ਦਿੱਤਾ। ਸਥਾਨਕ ਮੀਡੀਆ ਨੇ ਇਹ ਖਬਰ ਦਿੱਤੀ। ਨੇਪਾਲ ਵਿਚ ਫਿਲਹਾਲ ਕੋਵਿਡ-19 ਦੇ ਮਾਮਲੇ ਵੱਧ ਕੇ 31 ਹੋ ਗਏ ਹਨ ਜਿਹਨਾਂ ਵਿਚੋਂ 3 ਮਰੀਜ਼ ਠੀਕ ਹੋ ਚੁੱਕੇ ਹਨ। ਪੂਰਬੀ ਨੇਪਾਲ ਦੇ ਇਟਹਰੀ ਮਹਾਨਗਰਪਾਲਿਕਾ ਵਿਚ ਇਹਨਾਂ ਮਸਜਿਦਾਂ ਨੂੰ ਸੀਲ ਕੀਤਾ ਗਿਆ ਹੈ। 

ਨਿੱਜੀ ਸਮਾਚਾਰ ਚੈਨਲ ਐਵੇਨਿਊਜ਼ ਟੀਵੀ ਦੇ ਮੁਤਾਬਕ ਇਹਨਾਂ ਮਸਜਿਦਾਂ ਵਿਚ ਸ਼ਰਨ ਲਏ ਹੋਏ 33 ਭਾਰਤੀਆਂ ਅਤੇ 7 ਪਾਕਿਸਕਾਨੀ ਨਾਗਰਿਕਾਂ ਨੂੰ ਕੁਆਰੰਟੀਨ ਵਿਚ ਭੇਜ ਦਿੱਤਾ ਗਿਆ। ਇਹ ਕਦਮ ਅਜਿਹੇ ਸਮੇਂ ਵਿਚ ਚੁੱਕਿਆ ਗਿਆ ਹੈ ਜਦੋਂ 12 ਭਾਰਤੀ ਕੋਵਿਡ-19 ਨਾਲ ਇਨਫੈਕਟਿਡ ਪਾਏ ਗਏ ਹਨ। ਇਸ ਦੇ ਨਾਲ ਨੇਪਾਲ ਵਿਚ ਕੋਰੋਨਾਵਾਇਰਸ ਇਨਫੈਕਟਿਡਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਸ਼ੁੱਕਰਵਾਰ (17 ਅਪ੍ਰੈਲ) ਨੂੰ ਇਕ ਹੀ ਦਿਨ ਵਿਚ ਕੋਵਿਡ-19 ਦੇ 14 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਇਸ ਬੀਮਾਰੀ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 30 ਹੋ ਗਈ। ਨੇਪਾਲ 27 ਅਪ੍ਰੈਲ ਤੱਕ ਲਾਕਡਾਊਨ ਵਿਚ ਰਹੇਗਾ।

193 ਦੇਸ਼ਾਂ ਵਿਚ 22 ਲੱਖ ਤੋਂ ਵਧੇਰੇ ਮਾਮਲੇ 
ਇਸ ਦੌਰਾਨ ਦੁਨੀਆ ਭਰ ਵਿਚ 22.7 ਲੱਖ ਤੋਂ ਵਧੇਰੇ  ਲੋਕ ਇਸ ਵਾਇਰਸ ਦੀ ਚਪੇਟ ਵਿਚ ਹਨ ਜਦਕਿ 1,56,076 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਨੀਵਾਰ (18 ਅਪ੍ਰੈਲ) ਨੂੰ ਅਧਿਕਾਰਤ ਸਰੋਤਾਂ ਤੋਂ ਸਮਾਚਾਰ ਏਜੰਸੀ ਏ.ਐੱਫ.ਪੀ. ਵੱਲੋਂ ਇਨਫੈਕਟਿਡ ਅੰਕੜਿਆਂ ਦੇ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ। ਹੁਣ ਤੱਕ 193 ਦੇਸ਼ਾਂ ਵਿਚ ਕੋਵਿਡ-19 ਦੇ 22,73,968 ਮਾਮਲੇ ਸਾਹਮਣੇ ਆਏ ਹਨ ਜਦਕਿ 1,56,076 ਲੋਕਾਂ ਦੀ ਮੌਤ ਹੋਈ ਹੈ। ਦੁਨੀਆ ਵਿਚ ਹੁਣ ਤੱਕ ਘੱਟੋ-ਘੱਟ 5,79,155 ਲੋਕ ਸਿਹਤਮੰਦ ਹੋ ਚੁੱਕੇ ਹਨ। ਇਸ ਗੱਲ ਦੇ ਲੋੜੀਂਦੇ ਸਬੂਤ ਹਨ ਕਿ ਭੌਤਿਕ ਦੂਰੀ ਬਣਾਉਣ ਨਾਲ ਗਲੋਬਲ ਮਹਾਮਾਰੀ ਦਾ ਪ੍ਰਕੋਪ ਘੱਟ ਹੋਇਆ ਹੈ। 

ਪੜ੍ਹੋ ਇਹ ਅਹਿਮ ਖਬਰ- ਟਰੰਪ ਦੀ ਚੀਨ ਨੂੰ ਧਮਕੀ, ਜੇਕਰ ਨਿਕਲਿਆ ਕੋਰੋਨਾ ਫੈਲਾਉਣ ਦਾ ਜ਼ਿੰਮੇਵਾਰ ਤਾਂ ਭੁਗਤਣੇ ਪੈਣਗੇ ਅੰਜਾਮ

ਇੱਥੇ ਦੱਸ ਦਈਏ ਕਿ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਯੂਰਪ ਵਿਚ ਇਨਫੈਕਸ਼ਨ ਦੇ 11,15,555 ਮਾਮਲੇ ਸਾਹਮਣੇ ਆਏ ਹਨ ਅਤੇ 97,985 ਮੌਤਾਂ ਹੋਈਆਂ ਹਨ। ਅਮਰੀਕਾ ਵਿਚ ਇਹ ਮਹਾਮਾਰੀ ਸਭ ਤੋਂ ਤੇਜ਼ ਗਤੀ ਨਾਲ ਫੈਲੀ ਹੈ। ਇੱਥੇ ਹੁਣ ਤੱਕ 7,06,832 ਮਾਮਲੇ ਸਾਹਮਣੇ ਆਏ ਹਨ ਜਦਕਿ 37,084 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ 60,523 ਲੋਕ ਠੀਕ ਵੀ ਹੋਏ ਹਨ।
 


Vandana

Content Editor

Related News