ਨੱਕ ਨੂੰ ਜੀਭ ਲਾਉਣ ਵਾਲੇ ਬਹੁਤ ਦੇਖੇ ਪਰ ਇਹ ਤਾਂ ''ਮੱਥਾ'' ਵੀ ਚੱਟ ਲੈਂਦੈ, ਵੀਡੀਓ
Tuesday, Dec 04, 2018 - 11:17 AM (IST)

ਕਾਠਮੰਡੂ (ਬਿਊਰੋ)— ਦੁਨੀਆ ਵਿਚ ਅਜੀਬੋ-ਗਰੀਬ ਖੂਬੀਆਂ ਵਾਲੇ ਲੋਕ ਹਨ। ਅੱਜ ਅਸੀਂ ਤੁਹਾਨੂੰ ਜਿਸ ਸ਼ਖਸ ਬਾਰੇ ਦੱਸ ਰਹੇ ਹਾਂ ਉਸ ਦੀ ਖੂਬੀ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਅਸਲ ਵਿਚ ਇਹ ਸ਼ਖਸ ਜੀਭ ਨਾਲ ਆਪਣੇ ਮੱਥੇ ਨੂੰ ਚੱਟ ਸਕਦਾ ਹੈ। ਇਹ ਸ਼ਖਸ ਨੇਪਾਲ ਦਾ ਰਹਿਣਾ ਵਾਲਾ ਹੈ ਅਤੇ ਇਕ ਬੱਸ ਡਰਾਈਵਰ ਹੈ। 35 ਸਾਲਾ ਯੱਗਯ ਬਹਾਦੁਰ ਕੱਟੂਵਾਲ ਦਾ ਦਾਅਵਾ ਹੈ ਕਿ ਉਸ ਦੀ ਜੀਭ ਦੁਨੀਆ ਵਿਚ ਸਭ ਤੋਂ ਵੱਡੀ ਹੈ ਅਤੇ ਉਹ ਆਪਣੀ ਪੂਰੀ ਨੱਕ ਨੂੰ ਢੱਕਦੇ ਹੋਏ ਆਪਣੇ ਮੱਥਾ ਅਤੇ ਭਰਵੱਟਿਆਂ ਨੂੰ ਚੱਟ ਸਕਦਾ ਹੈ।
ਅਸਲ ਵਿਚ ਬਹਾਦੁਰ ਦੇ ਇਕ ਦੋਸਤ ਨੇ ਉਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੀ। ਉਸ ਮਗਰੋਂ ਤਾਂ ਉਹ ਸਥਾਨਕ ਸੈਲੀਬ੍ਰਿਟੀ ਬਣ ਗਿਆ। ਉਸ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ।
ਹੁਣ ਆਪਣੀ ਇਸ ਅਨੋਖੀ ਕਲਾ ਕਾਰਨ ਬਹਾਦੁਰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਆਪਣਾ ਨਾਮ ਦਰਜਾ ਕਰਵਾ ਸਕਦਾ ਹੈ।