ਨੇਪਾਲ : ਵੀਜ਼ਾ ਧੋਖਾਧੜੀ ਮਾਮਲੇ ''ਚ 2 ਭਾਰਤੀਆਂ ਸਮੇਤ 4 ਲੋਕ ਗ੍ਰਿਫਤਾਰ

01/28/2020 3:29:18 PM

ਕਾਠਮੰਡੂ (ਭਾਸ਼ਾ): ਨੇਪਾਲ ਵਿਚ ਮੋਬਾਈਲ ਐਪ ਦੇ ਜ਼ਰੀਏ ਕਈ ਲੋਕਾਂ ਨੂੰ ਸਸਤੇ ਆਈਫੋਨ ਅਤੇ ਅਮਰੀਕਾ ਤੇ ਕੈਨੇਡਾ ਜਿਹੇ ਦੇਸ਼ਾਂ ਦਾ ਵੀਜ਼ਾ ਦਿਵਾਉਣ ਦਾ ਧੋਖਾ ਦੇਣ ਦੇ ਦੋਸ਼ ਵਿਚ 2 ਭਾਰਤੀਆਂ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਠਮੰਡੂ ਮਹਾਨਗਰ ਪੁਲਸ ਖੇਤਰ ਦੇ ਮੁਤਾਬਕ ਕੋਲਕਾਤਾ ਵਸਨੀਕ ਸਬਿਕ ਭਗਤ (26) ਅਤੇ ਫਾਰੂਕ ਆਲਮ (18) ਪਰਸਾ ਜ਼ਿਲੇ ਵਿਚ ਰਹਿ ਕੇ 'ਕਲੱਬ ਫੈਕਟਰੀ' ਨਾਮ ਦੇ ਸ਼ਾਪਿੰਗ ਐਪ ਜ਼ਰੀਏ ਲੋਕਾਂ ਨਾਲ ਠੱਗੀ ਕਰ ਰਹੇ ਸਨ। 

ਇਸ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਦੋ ਨੇਪਾਲੀ ਨਾਗਰਿਕਾਂ ਦੀ ਪਛਾਣ ਰੋਸ਼ਨ ਸਿੰਘ (21) ਅਤੇ ਬਿਸਧਲ ਸਿੰਘ (29) ਦੇ ਰੂਪ ਵਿਚ ਕੀਤੀ ਗਈ ਹੈ। ਦੋਵੇਂ ਬੀਰਗੰਜ ਨਗਰਪਾਲਿਕਾ ਖੇਤਰ ਦੇ ਵਸਨੀਕ ਹਨ। ਉਹਨਾਂ 'ਤੇ ਮੋਬਾਈਲ ਐਪ ਜ਼ਰੀਏ ਕਈ ਲੋਕਾਂ ਨੂੰ ਸਸਤੇ ਆਈਫੋਨ ਅਤੇ ਅਮਰੀਕਾ ਤੇ ਕੈਨੇਡਾ ਦਾ ਵੀਜ਼ਾ ਦਿਵਾਉਣ ਦੇ ਨਾਮ 'ਤੇ ਧੋਖਾ ਦੇਣ ਦਾ ਦੋਸ਼ ਹੈ। ਪੁਲਸ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।


Vandana

Content Editor

Related News