ਭਾਰਤ ਤੋਂ ਨੇਪਾਲ ਪਰਤੇ ਲੋਕਾਂ ਨੂੰ ਇਕਾਂਤਵਾਸ ਲਈ ਲਿਜਾ ਰਿਹਾ ਟਰੱਕ ਨਦੀ ''ਚ ਡਿੱਗਾ, 2 ਦੀ ਮੌਤ

Wednesday, Jun 10, 2020 - 04:34 PM (IST)

ਭਾਰਤ ਤੋਂ ਨੇਪਾਲ ਪਰਤੇ ਲੋਕਾਂ ਨੂੰ ਇਕਾਂਤਵਾਸ ਲਈ ਲਿਜਾ ਰਿਹਾ ਟਰੱਕ ਨਦੀ ''ਚ ਡਿੱਗਾ, 2 ਦੀ ਮੌਤ

ਕਾਠਮੰਡੂ (ਭਾਸ਼ਾ) : ਕਾਲਿਕੋਟ ਜਿਲ੍ਹੇ ਵਿਚ ਬੁੱਧਵਾਰ ਨੂੰ ਇਕ ਟਰੱਕ ਨਦੀ ਵਿਚ ਡਿੱਗ ਜਾਣ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਲਾਪਤਾ ਹਨ। ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਟਰੱਕ ਵਿਚ ਭਾਰਤ ਤੋਂ ਪਰਤੇ ਲੋਕ ਸਵਾਰ ਸਨ, ਜਿਨ੍ਹਾਂ ਨੂੰ ਇਕਾਂਤਵਾਸ ਕਰਨ ਲਈ ਲਿਜਾਇਆ ਜਾ ਰਿਹਾ ਸੀ।  ਟਰੱਕ ਦਾ ਚਾਲਕ ਨੇ ਯਾਤਰੀਆਂ ਨਾਲ ਬਹਿਸ ਹੋਣ ਦੇ ਬਾਅਦ ਚਲਦੇ ਵਾਹਨ 'ਚੋਂ ਬਾਹਰ ਛਾਲ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਕਾਠਮੰਡੂ ਪੋਸਟ ਦੀ ਖਬਰ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ 27 ਲਾਪਤਾ ਲੋਕਾਂ ਨਾਲ ਸੰਪਰਕ ਕਰ ਸਕਿਆ ਹੈ, ਜਿਨ੍ਹਾਂ ਵਿਚੋਂ 4 ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਕਾਰਨਾਲੀ ਸੂਬੇ ਦੇ ਪੁਲਸ ਬੁਲਾਰੇ ਰਾਜੀਵ ਬਹਾਦੁਰ ਬਾਸਨੇਟ ਨੇ ਦੱਸਿਆ ਕਿ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਿਮਾਲਯਨ ਟਾਈਮਜ਼ ਮੁਤਾਬਕ ਘਟਨਾ ਸਥਾਨ 'ਤੇ ਭਾਲ ਅਤੇ ਬਚਾਅ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਵਿਚ ਦੱਸਿਆ ਗਿਆ ਕਿ ਕੁੱਝ ਯਾਤਰੀਆਂ ਨੂੰ ਨਦੀ 'ਚੋਂ ਸਥਾਨਕ ਲੋਕਾਂ ਨੇ ਬਚਾਇਆ।


author

cherry

Content Editor

Related News