ਨੇਪਾਲ ਦੀ ਹਵਾਈ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਮਿਲੀ ਇਹ ਸਹੂਲਤ
Wednesday, Apr 21, 2021 - 07:08 PM (IST)
ਕਾਠਮੰਡੂ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਲਾਗ ਦੀ ਬੀਮਾਰੀ ਦਾ ਕਹਿਰ ਜਾਰੀ ਹੈ। ਇਸ ਦੌਰਾਨ ਭਾਰਤ ਸਮੇਤ ਨੇਪਾਲ, ਬੰਗਲਾਦੇਸ਼, ਪਾਕਿਸਤਾਨ ਆਦਿ ਦੇਸ਼ਾਂ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਕਾਰ ਭਾਰਤ ਦੇ ਦੂਤਾਵਾਸ ਨੇ ਯਾਤਰਾ ਕਰਨ ਵਾਲੇ ਭਾਰਤੀਆਂ ਨੂੰ ਵੱਡੀ ਸਹੂਲਤ ਦਿੱਤੀ ਹੈ।
ਪੜ੍ਹੋ ਇਹ ਅਹਿਮ ਖਬਰ - ਯੂਕੇ ਬਾਰਡਰ ਸਟਾਫ ਦੀਆਂ ਅੱਖਾਂ 'ਚ ਘੱਟਾ : ਰੋਜ਼ਾਨਾ ਫੜ੍ਹੇ ਜਾ ਰਹੇ 100 ਜਾਅਲੀ ਕੋਵਿਡ ਸਰਟੀਫਿਕੇਟ
ਭਾਰਤੀ ਦੂਤਾਵਾਸ ਨੇ ਕਾਠਮੰਡੂ ਵਿਚ ਕਿਹਾ ਕਿ ਭਾਰਤੀ ਨਾਗਰਿਕ ਜੋ ਭਾਰਤੀ ਪਾਸਪੋਰਟ (ਸਪੱਸ਼ਟ ਇਮੀਗ੍ਰੇਸ਼ਨ ਟਿਕਟ ਦੇ ਨਾਲ) ਜ਼ਰੀਏ ਭਾਰਤ ਤੋਂ ਨੇਪਾਲ ਦੀ ਹਵਾਈ ਯਾਤਰਾ ਕਰਦੇ ਹਨ, ਉਹਨਾਂ ਨੂੰ ਤੀਜੇ ਦੇਸ਼ਾਂ ਦੀ ਯਾਤਰਾ ਲਈ 22 ਅਪ੍ਰੈਲ, 2021 ਤੋਂ 19 ਜੂਨ, 2021 ਤੱਕ ਦੌਰਾਨ ਕੋਈ ਇਤਰਾਜ਼ ਸਰਟੀਫਿਕੇਟ (NOC) ਦੀ ਲੋੜ ਨਹੀਂ ਹੋਵੇਗੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।