ਨੇਪਾਲ : ਘਰ ''ਚ ਅੱਗ ਲੱਗਣ ਕਾਰਨ 4 ਬੱਚਿਆਂ ਦੀ ਹੋਈ ਮੌਤ
Sunday, Apr 24, 2022 - 11:51 PM (IST)
ਕਾਠਮੰਡੂ-ਨੇਪਾਲ 'ਚ ਜੁਮਲਾ ਜ਼ਿਲ੍ਹੇ ਦੇ ਕੁਦਾਰੀ ਸਰਕੀਵਾੜਾ ਪਿੰਡ 'ਚ ਇਕ ਘਰ ਨੂੰ ਸ਼ਨੀਵਾਰ ਅੱਗ ਲੱਗਣ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅੱਗ ਲੱਗਣ ਦੇ ਕਾਰਨ ਦਾ ਤੁਰੰਤ ਪਤਾ ਨਹੀਂ ਚੱਲ ਸਕਿਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਇਸ ਘਟਨਾ 'ਚ ਮਾਨਸਿੰਘ ਸਕਰੀ ਦਾ ਘਰ ਸੜ੍ਹ ਕੇ ਸੁਆਹ ਹੋ ਗਿਆ।
ਇਹ ਵੀ ਪੜ੍ਹੋ : ਸਲੋਹ ’ਚ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ’ਤੇ ਸਜਾਇਆ ਨਗਰ ਕੀਰਤਨ
ਉਨ੍ਹਾਂ ਦੱਸਿਆ ਕਿ ਅੱਗ ਦੀ ਲਪੇਟ 'ਚ ਆ ਕੇ ਮਾਨਸਿੰਘ ਦੀਆਂ ਦੋ ਬੇਟੀਆਂ, ਇਕ ਬੇਟੇ ਅਤੇ ਇਕ ਭਤੀਜੀ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਲੜਕੀਆਂ ਦੀ ਉਮਰ 3, 11 ਅਤੇ 14 ਸਾਲ ਸੀ ਜਦਕਿ ਲੜਕਾ ਇਕ ਸਾਲ ਦਾ ਸੀ। ਪੁਲਸ ਸੂਤਰਾਂ ਨੇ ਕਿਹਾ ਕਿ ਮਾਨਸਿੰਘ, ਉਸ ਦੀ ਪਤਨੀ ਅਤੇ ਭੈਣ ਇਸ ਘਟਨਾ 'ਚ ਝੁਲਸ ਗਏ ਹਨ ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਜੁਮਲਾ ਦੇ ਪੁਲਸ ਕਪਤਾਨ ਨਰਿੰਦਰ ਚੰਦ ਨੇ ਕਿਹਾ ਕਿ ਘਰ ਦੀ ਦੂਜੀ ਅਤੇ ਤੀਸਰੀ ਮੰਜ਼ਿਲ ਪੂਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਗਈ।
ਇਹ ਵੀ ਪੜ੍ਹੋ : ਪੁਲਵਾਮਾ ’ਚ ਲਸ਼ਕਰ ਦੇ 3 ਅੱਤਵਾਦੀ ਢੇਰ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ