ਬੀ. ਸੀ. ਚੋਣਾਂ ''ਚ ਇਸ ਵਾਰ ਔਰਤਾਂ ਨੇ ਰਚਿਆ ਉਹ ਇਤਿਹਾਸ, ਜੋ ਕਿਸੀ ਕੈਨੇਡੀਅਨ ਪ੍ਰੋਵਿੰਸ ਨੇ ਨਹੀਂ ਰਚਿਆ

05/13/2017 1:03:00 PM

ਓਟਾਵਾ— ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਔਰਤਾਂ ਨੇ ਜਿੱਤ ਦੇ ਝੰਡੇ ਗੱਡ ਕੇ ਇਤਿਹਾਸ ਰਚ ਦਿੱਤਾ ਹੈ। ਵਿਧਾਨ ਸਭਾ ਦੀਆਂ 87 ਸੀਟਾਂ ਲਈ ਵੋਟਾਂ ਪਈਆਂ ਸਨ ਅਤੇ ਇਨ੍ਹਾਂ ''ਚੋਂ 40 ਸੀਟਾਂ ਮਹਿਲਾ ਉਮੀਦਵਾਰਾਂ ਨੇ ਜਿੱਤੀਆਂ ਹਨ। ਇਹ ਨਾ ਸਿਰਫ ਬੀ. ਸੀ. ਸਗੋਂ ਕਿਸੇ ਵੀ ਕੈਨੇਡੀਅਨ ਪ੍ਰੋਵਿੰਸ ਲਈ ਅਨੋਖਾ ਰਿਕਾਰਡ ਹੈ। ਇੱਥੇ ਦੱਸ ਦੇਈਏ ਕਿ ਲਿਬਰਲਾਂ ਅਤੇ ਐੱਨ. ਡੀ. ਪੀ. ਪਾਰਟੀ ਨੇ ਸਾਲ 2009 ਤੋਂ ਆਪਣੇ ਉਮੀਦਵਾਰਾਂ ਵਿਚ ਔਰਤਾਂ ਦੀ ਗਿਣਤੀ ਵਧਾਈ ਹੈ। ਦੋਵੇਂ ਹੀ ਪਾਰਟੀਆਂ ਚਾਹੁੰਦੀਆਂ ਸਨ ਕਿ ਜ਼ਿਆਦਾ ਤੋਂ ਜ਼ਿਆਦਾ ਔਰਤਾਂ ਜਿੱਤ ਕੇ ਵਿਧਾਨ ਸਭਾ ਵਿਚ ਪਹੁੰਚਣ ਅਤੇ ਪ੍ਰੋਵਿੰਸ ਦੀ ਅਗਵਾਈ ਕਰਨ ਅਤੇ ਅਜਿਹਾ ਹੀ ਹੋਇਆ। 
ਜਿੱਤਣ ਵਾਲੀਆਂ 41 ਮਹਿਲਾ ਉਮੀਦਵਾਰਾਂ ''ਚੋਂ 19 ਐੱਨ. ਡੀ. ਪੀ. ਦੀਆਂ ਹਨ। ਜਦੋਂ ਕਿ ਲਿਬਰਲ ''ਚੋਂ 14 ਅਤੇ ਗ੍ਰੀਨ ਪਾਰਟੀ ਤੋਂ 1 ਮਹਿਲਾ ਉਮੀਦਵਾਰ ਨੇ ਮੈਦਾਨ ਫਤਹਿ ਕੀਤਾ ਹੈ।

Kulvinder Mahi

News Editor

Related News