ਐੱਨ.ਸੀ.ਏ.ਆਈ.ਏ. ਅਤੇ ਸਿੱਖਸ ਆਫ ਅਮੈਰਿਕਾ ਨੇ ਲਤਾ ਮੰਗੇਸ਼ਕਰ ਦੀ ਯਾਦ ’ਚ ਕਰਵਾਇਆ ‘ਵਰਚੂਅਲ ਈਵੈਂਟ’

Sunday, Feb 20, 2022 - 10:05 AM (IST)

ਐੱਨ.ਸੀ.ਏ.ਆਈ.ਏ. ਅਤੇ ਸਿੱਖਸ ਆਫ ਅਮੈਰਿਕਾ ਨੇ ਲਤਾ ਮੰਗੇਸ਼ਕਰ ਦੀ ਯਾਦ ’ਚ ਕਰਵਾਇਆ ‘ਵਰਚੂਅਲ ਈਵੈਂਟ’

ਵਾਸ਼ਿੰਗਟਨ (ਰਾਜ ਗੋਗਨਾ):  ਭਾਰਤ ਰਤਨ ਪੁਰਸਕਾਰ ਨਾਲ ਸਨਮਾਨਿਤ ਭਾਰਤ ਦੀ ਉੱਚ ਦਰਜੇ ਦੀ ਵਿਸ਼ਵ ਪ੍ਰਸਿੱਧ ਕਲਵਾਨ ਗਾਇਕਾ ਲਤਾ ਮੰਗੇਸ਼ਕਰ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਯਾਦ ਵਿਚ ਐੱਨ.ਸੀ.ਏ.ਆਈ.ਏ. ਅਤੇ ਸਿੱਖਸ ਆਫ ਅਮੈਰਿਕਾ ਵਲੋਂ ਇਕ ‘ਵਰਚੂਅਲ ਈਵੈਂਟ’ ਕਰਵਾਇਆ ਗਿਆ। ਇਸ ਆਨਲਾਈਨ ਸਮਾਗਮ ਦੀ ਸ਼ੁਰੂਆਤ ਵਿਚ ਐੱਨ.ਸੀ.ਏ.ਆਈ.ਏ ਦੇ ਪ੍ਰਧਾਨ ਸ੍ਰ. ਬਲਜਿੰਦਰ ਸ਼ੰਮੀ ਸਿੰਘ ਨੇ ਸਭ ਦਾ ਸਵਾਗਤ ਕਰਦਿਆਂ ਸਮਾਗਮ ਵਿਚ ਸ਼ਾਮਿਲ ਹੋਣ ਲਈ ਸਭ ਨੂੰ ਜੀ ਆਇਆਂ ਕਿਹਾ ਅਤੇ ਸਮਾਗਮ ਵਿਚ ਸ਼ਾਮਿਲ ਹੋਣ ਵਾਲੇ ਮੁੱਖ ਮਹਿਮਾਨਾਂ ਦੀ ਜਾਣ ਪਛਾਣ ਕਰਵਾਈ। 

PunjabKesari

ਇਸ ਈਵੈਂਟ ਦੌਰਾਨ ਅਸ਼ਵਿਨ ਹਜ਼ਾਰਿਕਾ, ਅੰਜਾਨਾ ਬੋਰਡੋਲੋਏ, ਅਰੁੰਦਿਤੀ ਗੋਸਵਾਮੀ, ਰਾਬਿਨ ਗੋਸਵਾਮੀ, ਰਮਾ ਸ਼ਰਮਾ ਅਤੇ ਸਵਾਤੀ ਪਟਵਰਧਨ ਆਦਿ ਕਲਾਕਾਰਾਂ ਵਲੋਂ ਲਤਾ ਮੰਗੇਸ਼ਕਰ ਦੇ ਯਾਦਗਾਰੀ ਗੀਤ ਗਾ ਕੇ ਸੁਣਾਏ ਗਏ। ਇਸ ਦੌਰਾਨ ਰਾਜੀਵ ਪੌਲ ਨੇ ਐਂਕਰ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਦੌਰਾਨ ਭਾਰਤੀ ਅੰਬੈਸੀ ਵਾਸ਼ਿੰਗਟਨ ਡੀ.ਸੀ. ਤੋਂ ਐਜੂਕੇਸ਼ਨ ਐਂਡ ਕਮਿਉਨਿਟੀ ਅਫੇਅਰਸ ਮਨਿਸਟਰ ਅੰਸ਼ੁਲ ਸ਼ਰਮਾ, ਪ੍ਰਸਿੱਧ ਲੇਖਕ ਅਤੇ ਕਵੀ ਅਬਦੁੱਲਾ, ਜਸਦੀਪ ਸਿੰਘ ਜੈਸੀ ਚੇਅਰਮੈਨ ਸਿੱਖਸ ਆਫ ਅਮੈਰਿਕਾ ਅਤੇ ਗਵਰਨਰ ਆਫਿਸ ਤੋਂ ਕਿ੍ਰਸਟੀਨਾ ਪੋਏ ਨੇ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀਆਂ ਦਿੱਤੀਆਂ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਵੈਕਸੀਨ ਵਿਰੋਧੀ ਮੁਜ਼ਾਹਰੇ ਦੇ ਅਹਿਮ ਆਗੂ ਪੈਟ ਕਿੰਗ ਗ੍ਰਿਫ਼ਤਾਰ, ਜਗਮੀਤ ਸਿੰਘ ਖ਼ਿਲਾਫ਼ ਬੋਲੇ ਸਨ ਇਤਰਾਜ਼ਯੋਗ ਬੋਲ

ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੈਸੀ ਨੇ ਕਿਹਾ ਕਿ ਲਤਾ ਮੰਗੇਸ਼ਕਰ ਭਾਰਤੀਆਂ ਦਾ ਮਾਣ ਸਨ, ਜਿਨਾਂ ਨੇ ਆਪਣੀ ਆਵਾਜ਼ ਨਾਲ ਅਮਰ ਗੀਤ ਭਾਰਤੀ ਸੰਗੀਤ ਜਗਤ ਦੀ ਝੋਲੀ ਪਾਏ। ਉਹਨਾਂ ਕਿਹਾ ਕਿ ਭਾਵੇਂ ਲਤਾ ਜੀ ਸਾਡੇ ਵਿਚਕਾਰ ਨਹੀਂ ਰਹੇ ਪਰ ਉਹਨਾਂ ਦੀ ਅਵਾਜ਼ ਰਹਿੰਦੀ ਦੁਨੀਆ ਤੱਕ ਗੁੰਜਦੀ ਰਹੇਗੀ। ਇਸ ਵਰਚੂਅਲ ਈਵੈਂਟ ਵਿਚ ਐੱਨ.ਸੀ.ਏ.ਆਈ.ਏ ਅਤੇ ਸਿੱਖਸ ਆਫ ਅਮੈਰਿਕਾ ਦੇ ਮੈਂਬਰਾਂ ਡਾ. ਸੁਰੇਸ਼ ਗੁਪਤਾ, ਦੇਵੰਗ ਸ਼ਾਹ, ਅੰਨਜਨਾ ਬੋਰਡੋਲੋਏ, ਰਮਾ ਸ਼ਰਮਾ, ਡਾ. ਰੇਣੂਕਾ ਮਿਸਰਾ, ਨਗੇਂਦਰ ਮਾਧਵਰਾਮ, ਪਿੰਕੀ ਪਾਠਕ, ਮਾਈਕ ਗਾਊਸ, ਗੁਰਚਰਨ ਸਿੰਘ, ਅਰੁੰਦਿਤੀ ਗੋਸਵਾਮੀ, ਰੈਬਿਨ ਸਵਾਮੀ, ਗੁਰਵਿੰਦਰ ਸੇਠੀ, ਕੰਵਲਜੀਤ ਸਿੰਘ ਸੋਨੀ ਅਤੇ ਅਲਪਨਾ ਬਰੂਆ ਨੇ ਵੀ ਸਮਾਗਮ ਵਿੱਚ ਉਚੇਚੇ ਤੌਰ 'ਤੇ ਹਾਜ਼ਰੀ ਲਗਵਾਈ।

PunjabKesari

ਐੱਨ.ਸੀ.ਏ.ਆਈ.ਏ. ਦੇ ਚੇਅਰਮੈਨ ਪਵਨ ਬੇਜਵਾਡਾ ਨੇ ਸਮਾਗਮ ਸਬੰਧੀ ਵਿਸ਼ੇਸ ਤੌਰ ’ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਅੰਤ ਵਿਚ ਉਹਨਾਂ ਵਿਛੜੀ ਰੂਹ ਤੇ ਦੁਨੀਆ ਦੀ ਮਹਾਨ ਗਾਇਕਾ ਲਤਾ ਮੰਗੇਸ਼ਕਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਇਸ ਵਰਚੂਅਲ ਈਵੈਂਟ ਵਿਚ ਭਾਗ ਲੈਣ ਵਾਲੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਤਾ ਮੰਗੇਸ਼ਕਰ ਗਾਇਕੀ ਦਾ ਇਕ ਯੁੱਗ ਸੀ ਤੇ ਅਸੀਂ ਨਿਰਾਸ਼ ਹਾਂ ਕਿ ਉਸ ਯੁੱਗ ਦਾ ਅੰਤ ਹੋ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਇਸ ਵਰਚੂਅਲ ਈਵੈਂਟ ਨੂੰ ਇੰਡੀਆ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਲੌਗਇਨ ਕਰਕੇ ਭਾਗ ਲਿਆ।
PunjabKesari


author

Vandana

Content Editor

Related News